ਯੂਕੋ ਬੈਂਕ ਨੇ ਦੂਜੀ ਤਿਮਾਹੀ ’ਚ 30 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ

Thursday, Oct 22, 2020 - 11:03 PM (IST)

ਯੂਕੋ ਬੈਂਕ ਨੇ ਦੂਜੀ ਤਿਮਾਹੀ ’ਚ 30 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ


ਨਵੀਂ ਦਿੱਲੀ, (ਭਾਸ਼ਾ)–ਜਨਤਕ ਖੇਤਰ ਦੇ ਯੂਕੋ ਬੈਂਕ ਨੇ ਚਾਲੂ ਵਿੱਤੀ ਸਾਲ ਦੀ ਸਤੰਬਰ ’ਚ ਸਮਾਪਤ ਦੂਜੀ ਤਿਮਾਹੀ ’ਚ 30.12 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ ਬੈਂਕ ਨੂੰ 891.98 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਸੀ।

ਤਿਮਾਹੀ-ਦਰ-ਤਿਮਾਹੀ ਆਧਾਰ ’ਤੇ ਗੱਲ ਕੀਤੀ ਜਾਵੇ ਤਾਂ ਚਾਲੂ ਵਿੱਤੀ ਸਾਲ ਦੀ ਜੂਨ ’ਚ ਸਮਾਪਤ ਪਹਿਲੀ ਤਿਮਾਹੀ ’ਚ ਬੈਂਕ ਨੇ 21.46 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ। ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ ’ਚ ਬੈਂਕ ਨੇ ਕਿਹਾ ਕਿ ਦੂਜੀ ਤਿਮਾਹੀ ਦੌਰਾਨ ਉਸ ਦੀ ਕੁਲ ਆਮਦਨ ਘੱਟ ਕੇ 4,326.51 ਕਰੋੜ ਰੁਪਏ ਰਹਿ ਗਈ ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ 4,533.51 ਕਰੋੜ ਰੁਪਏ ਸੀ। ਤਿਮਾਹੀ ਦੌਰਾਨ ਬੈਂਕ ਦੀ ਵਿਆਜ ਆਮਦਨ ਘਟ ਕੇ 3,614.61 ਕਰੋੜ ਰੁਪਏ ਰਹਿ ਗਈ, ਜੋ ਇਕ ਸਾਲ ਪਹਿਲਾਂ ਸਮਾਨ ਮਿਆਦ ’ਚ 3,804.64 ਕਰੋੜ ਰੁਪਏ ਰਹੀ ਸੀ। ਸਮੀਖਿਆ ਅਧੀਨ ਤਿਮਾਹੀ ’ਚ ਬੈਂਕ ਦੀ ਜਾਇਦਾਦ ਗੁਣਵੱਤਾ ’ਚ ਜ਼ਿਕਰਯੋਗ ਸੁਧਾਰ ਹੋਇਆ ਹੈ।

ਤਿਮਾਹੀ ਦੌਰਾਨ ਕੁਲ ਕਰਜ਼ੇ ’ਤੇ ਬੈਂਕ ਦੀਆਂ ਕੁਲ ਗੈਰ-ਐਲਾਨੀਆਂ ਅਸੈਟਸ (ਐੱਨ. ਪੀ. ਏ.) ਘਟ ਕੇ 11.62 ਫੀਸਦੀ ਰਹਿ ਗਈ ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ 21.87 ਫੀਸਦੀ ਸੀ। ਮੁੱਲ ਦੇ ਹਿਸਾਬ ਨਾਲ ਬੈਂਕ ਦਾ ਕੁੱਲ ਐੱਨ. ਪੀ. ਏ. 25,665.14 ਕਰੋੜ ਤੋਂ ਘਟ ਕੇ 13,365.74 ਕਰੋੜ ਰੁਪਏ ਰਹਿ ਗਿਆ। ਇਕ ਸਾਲ ਪਹਿਲਾਂ ਇਹ 7.32 ਫੀਸਦੀ (7,238.33 ਕਰੋੜ ਰੁਪਏ) ’ਤੇ ਸੀ। ਡੁੱਬੇ ਕਰਜ਼ੇ ਲਈ ਬੈਂਕ ਦੀ ਵਿਵਸਥਾ ਵੀ ਘਟ ਕੇ 1,032.14 ਕਰੋੜ ਰੁਪਏ ’ਤੇ ਆ ਗਈ, ਜੋ ਇਸ ਤੋਂ ਪਿਛਲੇ ਸਾਲ ਦੀ ਇਸੇ ਮਿਆਦ ’ਚ 2,034.07 ਕਰੋੜ ਰੁਪਏ ਰਿਹਾ ਸੀ।


author

Sanjeev

Content Editor

Related News