ਦੁਬਈ ਜਾਣ ਵਾਲੇ ਚਾਹਵਾਨਾਂ ਲਈ ਖ਼ੁਸ਼ਖ਼ਬਰੀ, UAE ਨੇ ਇਨ੍ਹਾਂ ਸ਼ਰਤਾਂ ਨਾਲ ਦਿੱਤੀ ਇਜਾਜ਼ਤ

Wednesday, Jun 23, 2021 - 12:32 PM (IST)

ਨਵੀਂ ਦਿੱਲੀ - ਦੁਬਈ ਨੇ ਭਾਰਤ ਸਮੇਤ ਕਈ ਹੋਰ ਦੇਸ਼ਾਂ ਤੋਂ ਆਉਣ ਵਾਲੇ ਆਪਣੇ ਨਿਵਾਸੀਆਂ ਲਈ ਯਾਤਰਾ ਪਾਬੰਦੀਆਂ ਨੂੰ ਸੌਖਾ ਕਰ ਦਿੱਤਾ ਹੈ। ਭਾਰਤ ਤੋਂ ਦੁਬਈ (ਸੰਯੁਕਤ ਅਰਬ ਅਮੀਰਾਤ) ਲਈ ਯਾਤਰੀਆਂ ਦੀਆਂ ਉਡਾਣਾਂ ਅੱਜ ਤੋਂ ਮੁੜ ਤੋਂ ਸ਼ੁਰੂ ਹੋ ਰਹੀਆਂ ਹਨ। ਹਾਲਾਂਕਿ ਯਾਤਰਾ ਦੇ ਚਾਹਵਾਨ ਲੋਕਾਂ ਲਈ ਯੂ.ਏ.ਈ. ਦੁਆਰਾ ਪ੍ਰਵਾਨਿਤ ਕੋਰੋਨਾ ਟੀਕੇ ਦੀਆਂ ਦੋਵੇਂ ਖੁਰਾਕਾਂ ਲੈਣਾ ਜ਼ਰੂਰੀ ਹੈ। ਗਲਫ ਨਿਊਜ਼ ਦੀ ਖ਼ਬਰ ਅਨੁਸਾਰ ਦੁਬਈ ਵਿਚ ਸੰਕਟ ਅਤੇ ਆਫ਼ਤ ਪ੍ਰਬੰਧਨ ਬਾਰੇ ਸੁਪਰੀਮ ਕਮੇਟੀ ਨੇ ਦੱਖਣੀ ਅਫਰੀਕਾ, ਨਾਈਜੀਰੀਆ ਅਤੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਦੇ ਸੰਬੰਧ ਵਿਚ ਦੁਬਈ ਦੇ ਟਰੈਵਲ ਪ੍ਰੋਟੋਕੋਲ ਦੀ ਪਾਲਣਾ ਕਰਨ ਦਾ ਐਲਾਨ ਕੀਤਾ ਹੈ।

ਕਮੇਟੀ ਦੀ ਅਗਵਾਈ ਸ਼ੇਖ ਮਨਸੂਰ ਬਿਨ ਮੁਹੰਮਦ ਬਿਨ ਰਾਸ਼ਿਦ ਮਖਤੂਮ ਕਰ ਰਹੇ ਸਨ। ਇਸ ਦੇ ਅਨੁਸਾਰ ਸਿਰਫ ਇੰਡੀਆ ਤੋਂ ਦੁਬਈ ਆਉਣ ਵਾਲੇ ਯਾਤਰੀਆਂ ਨੂੰ ਇੱਕ ਜਾਇਜ਼ ਰਿਹਾਇਸ਼ੀ ਵੀਜ਼ਾ ਦੀ ਜ਼ਰੂਰਤ ਹੋਏਗੀ ਇਸ ਤੋਂ ਇਲਾਵਾ  ਜਿਨ੍ਹਾਂ ਨੇ ਸੰਯੁਕਤ ਅਰਬ ਅਮੀਰਾਤ ਦੁਆਰਾ ਪ੍ਰਮਾਣਤ COVID-19 ਟੀਕੇ ਦੀਆਂ ਦੋਵੇਂ ਖੁਰਾਕਾਂ ਲਈਆਂ ਹੋਣਾ ਲਾਜ਼ਮੀ ਕੀਤਾ ਗਿਆ ਹੈ। ਰਿਪੋਰਟ ਅਨੁਸਾਰ ਸੰਯੁਕਤ ਅਰਬ ਅਮੀਰਾਤ ਸਰਕਾਰ ਨੇ ਜਿਹੜੀਆਂ ਚਾਰ ਟੀਕਿਆਂ ਨੂੰ ਮਾਨਤਾ ਦਿੱਤੀ ਹੈ ਉਨ੍ਹਾਂ ਵਿੱਚ ਸਿਨੋਫਾਰਮਾ, ਫਾਈਜ਼ਰ-ਬਿਓਨਟੈਕ, ਸਪੂਤਨਿਕ-ਵੀ ਅਤੇ ਆਕਸਫੋਰਡ-ਐਸਟਰਾਜ਼ੇਨੇਕਾ ਦਾ ਟੀਕਾ ਸ਼ਾਮਲ ਹੈ। ਦੁਬਈ ਹੈਲਥ ਅਥਾਰਟੀ ਦੁਆਰਾ ਇਹ ਵੀ ਕਿਹਾ ਗਿਆ ਹੈ ਕਿ ਆਕਸਫੋਰਡ-ਐਸਟ੍ਰਾਜ਼ੇਨੇਕਾ ਟੀਕਾ ਅਤੇ ਕੋਵਿਸ਼ਿਲਡ ਦੋਵੇਂ ਬਰਾਬਰ ਟੀਕੇ ਹਨ, ਇਸ ਲਈ ਕੋਵੀਸ਼ੀਲਡ ਦੀਆਂ ਦੋਵੇਂ ਖੁਰਾਕਾਂ ਲੈਣ ਵਾਲੇ ਭਾਰਤੀਆਂ ਦੁਬਈ ਜਾ ਸਕਦੇ ਹਨ।

ਇਹ ਵੀ ਪੜ੍ਹੋ : ਜਲਦ ਸ਼ੁਰੂ ਹੋ ਸਕਦੀ ਹੈ Jet Airways, NCLT ਨੇ ਰੈਜ਼ੋਲੂਸ਼ਨ ਯੋਜਨਾ ਨੂੰ ਦਿੱਤੀ ਮਨਜ਼ੂਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News