Fed ਦੀ ਮੀਟਿੰਗ ਤੋਂ ਪਹਿਲਾਂ ਯੂ. ਐੱਸ. ਬਾਜ਼ਾਰ ਮਿਲੇ-ਜੁਲੇ ਬੰਦ

Tuesday, Jul 30, 2019 - 08:19 AM (IST)

Fed ਦੀ ਮੀਟਿੰਗ ਤੋਂ ਪਹਿਲਾਂ ਯੂ. ਐੱਸ. ਬਾਜ਼ਾਰ ਮਿਲੇ-ਜੁਲੇ ਬੰਦ

ਵਾਸ਼ਿੰਗਟਨ— ਬੀਜਿੰਗ ਅਤੇ ਵਾਸ਼ਿੰਗਟਨ ਵਿਚਕਾਰ ਵਪਾਰ ਨੂੰ ਲੈ ਕੇ ਗੱਲਬਾਤ ਸ਼ੁਰੂ ਹੋਣ ਦੇ ਮੱਦੇਨਜ਼ਰ ਤੇ ਫੈਡਰਲ ਰਿਜ਼ਰਵ ਦੀ ਤਾਜ਼ਾ ਮਾਨਿਟਰੀ ਪਾਲਿਸੀ 'ਤੇ ਨਜ਼ਰ ਹੋਣ ਕਾਰਨ ਸੋਮਵਾਰ ਵਾਲ ਸਟ੍ਰੀਟ 'ਚ ਕਾਰੋਬਾਰ ਸੁਸਤ ਰਿਹਾ।ਡਾਓ ਜੋਂਸ ਜਿੱਥੇ ਹਲਕੀ ਤੇਜ਼ੀ 'ਚ ਰਿਹਾ, ਉੱਥੇ ਹੀ ਐੱਸ. ਐਂਡ ਪੀ.-500 ਇੰਡੈਕਸ ਤੇ ਨੈਸਡੈਕ ਕੰਪੋਜ਼ਿਟ ਦੋਵੇਂ ਗਿਰਾਵਟ 'ਚ ਬੰਦ ਹੋਏ।

 


30 ਸਟਾਕਸ ਵਾਲਾ ਪ੍ਰਮੁੱਖ ਸੂਚਕ ਇੰਡੈਕਸ ਡਾਓ ਜੋਂਸ 28.90 ਅੰਕ ਯਾਨੀ ਲਗਭਗ 0.1 ਫੀਸਦੀ ਦੀ ਮਜਬੂਤੀ 'ਚ 27,221.35 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ, ਫਾਈਨੈਂਸ਼ਲ, ਕੰਜ਼ਿਊਮਰ ਅਤੇ ਕਮਿਊਨੀਕੇਸ਼ਨ ਸਰਵਿਸਿਜ਼ ਦੇ ਸਟਾਕਸ 'ਚ ਨਰਮੀ ਕਾਰਨ ਐੱਸ. ਐਂਡ ਪੀ.-500 ਇੰਡੈਕਸ 0.16 ਫੀਸਦੀ ਸਲਿੱਪ ਕਰਕੇ 3,020.97 'ਤੇ ਜਾ ਪੁੱਜਾ। ਇਸ ਦੇ ਇਲਾਵਾ ਐਮਾਜ਼ੋਨ 'ਚ 1.5 ਫੀਸਦੀ, ਮਾਈਕਰੋਸਾਫਟ 'ਚ 0.2 ਫੀਸਦੀ ਤੇ ਫੇਸਬੁੱਕ 'ਚ 1.9 ਫੀਸਦੀ ਦੀ ਗਿਰਾਵਟ ਕਾਰਨ ਤਕਨਾਲੋਜੀ ਪ੍ਰਮੁੱਖ ਨੈਸਡੈਕ ਕੰਪੋਜ਼ਿਟ 0.44 ਫੀਸਦੀ ਦੀ ਗਿਰਾਵਟ 'ਚ 8,293.33 'ਤੇ ਬੰਦ ਹੋਇਆ।

ਇਕਨੋਮੀ ਸਿਹਤਮੰਦ ਤੇ ਬੇਰੋਜ਼ਗਾਰੀ ਦਰ 4 ਫੀਸਦੀ ਤੋਂ ਘੱਟ ਹੋਣ ਦੇ ਬਾਵਜੂਦ ਨਿਵੇਸ਼ਕ ਉਮੀਦ ਕਰ ਰਹੇ ਹਨ ਕਿ ਫੈਡਰਲ ਰਿਜ਼ਰਵ ਨੀਤੀਗਤ ਦਰਾਂ 'ਚ 0.25 ਫੀਸਦੀ ਦੀ ਕਟੌਤੀ ਕਰ ਸਕਦਾ ਹੈ। ਬਾਜ਼ਾਰ ਮਾਹਰਾਂ ਮੁਤਾਬਕ, ਵਪਾਰ ਯੁੱਧ ਕਾਰਨ ਯੂ. ਐੱਸ. ਦੀ ਜੀ. ਡੀ. ਪੀ. ਨੂੰ ਨੁਕਸਾਨ ਪਹੁੰਚ ਸਕਦਾ ਹੈ, ਜਿਸ ਕਾਰਨ ਪਾਲਿਸੀ ਦਰਾਂ 'ਚ ਕਟੌਤੀ ਦੀ ਗੁੰਜਾਇਸ਼ ਹੈ। ਨਿਵੇਸ਼ਕ ਇਸ ਗੱਲ 'ਤੇ ਵੀ ਨਜ਼ਰ ਬਣਾਏ ਹੋਏ ਹਨ ਕਿ ਫੈਡਰਲ ਰਿਜ਼ਰਵ ਪਾਲਿਸੀ ਦਰਾਂ 'ਚ ਹੋਰ ਕਟੌਤੀ ਦਾ ਸੰਕੇਤ ਦੇਵੇਗਾ ਜਾਂ ਨਹੀਂ। ਉੱਥੇ ਹੀ, ਡੋਨਾਲਡ ਟਰੰਪ ਵੀ ਫੈਡਰਲ ਰਿਜ਼ਰਵ ਨੂੰ ਵਿਆਜ ਦਰਾਂ ਘਟਾਉਣ ਲਈ ਦਬਾਅ ਪਾ ਰਹੇ ਹਨ।


Related News