ਟਵਿੱਟਰ ਨੇ 2 ਪ੍ਰਬੰਧਕਾਂ ਨੂੰ ਕੀਤਾ ਬਰਖ਼ਾਸਤ, ਜਾਣੋ ਕਾਰਨ

Friday, May 13, 2022 - 01:48 PM (IST)

ਟਵਿੱਟਰ ਨੇ 2 ਪ੍ਰਬੰਧਕਾਂ ਨੂੰ ਕੀਤਾ ਬਰਖ਼ਾਸਤ, ਜਾਣੋ ਕਾਰਨ

ਸੈਨ ਫਰਾਂਸਿਸਕੋ : ਟੇਸਲਾ ਦੇ ਮਾਲਕ ਏਲੋਨ ਮਸਕ ਦੁਆਰਾ ਟਵਿੱਟਰ ਦੀ ਯੋਜਨਾਬੱਧ ਖਰੀਦਦਾਰੀ ਦੇ ਵਿਚਕਾਰ ਕੰਪਨੀ ਨੇ ਵੀਰਵਾਰ ਨੂੰ ਆਪਣੇ ਦੋ ਸੀਨੀਅਰ ਮੈਨੇਜਰਾਂ ਨੂੰ ਬਰਖਾਸਤ ਕਰ ਦਿੱਤਾ। ਇਕ ਪਾਸੇ ਜਿੱਥੇ ਕੰਪਨੀ ਨੇ ਨਵੀਂ ਭਰਤੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਉਥੇ ਟਵਿੱਟਰ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਦੋ ਸੀਨੀਅਰ ਅਧਿਕਾਰੀਆਂ ਨੂੰ ਕੱਢਣ ਦੀ ਪ੍ਰਕਿਰਿਆ ਅੱਗੇ ਵਧ ਰਹੀ ਹੈ। ਕੇਵੋਨ ਬੇਕਪੌਰ, ਜੋ ਟਵਿੱਟਰ 'ਤੇ ਜਨਰਲ ਮੈਨੇਜਰ ਵਜੋਂ ਕੰਮ ਕਰਦੇ ਹਨ, ਨੇ ਟਵੀਟ ਕੀਤਾ ਕਿ ਸੀਈਓ ਪਰਾਗ ਅਗਰਵਾਲ ਨੇ "ਮੈਨੂੰ ਦੱਸਿਆ ਕਿ ਉਹ ਟੀਮ ਨੂੰ ਇੱਕ ਵੱਖਰੀ ਦਿਸ਼ਾ ਵਿੱਚ ਲੈ ਜਾਣਾ ਚਾਹੁੰਦੇ ਹਨ। ਇਸ ਤੋਂ ਬਾਅਦ ਮੈਨੂੰ ਅਸਤੀਫਾ ਦੇਣ ਲਈ ਕਿਹਾ ਗਿਆ।

ਟਵਿੱਟਰ ਦੇ ਮਾਲੀਆ ਅਤੇ ਉਤਪਾਦ ਦੇ ਮੁਖੀ ਬਰੂਸ ਫਾਲਕ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ ਹੈ। ਉਸਦੇ ਟਵਿੱਟਰ ਬਾਇਓ ਵਿੱਚ 'ਬੇਰੁਜ਼ਗਾਰ' ਲਿਖਿਆ ਹੈ। ਫਾਲਕ ਨੇ ਟਵੀਟ ਕਰਕੇ ਉਸ ਨਾਲ ਕੰਮ ਕਰਨ ਵਾਲਿਆਂ ਦਾ ਧੰਨਵਾਦ ਕੀਤਾ।

ਇਸ ਦੇ ਨਾਲ ਹੀ ਬੇਕਪੋਰ ਨੇ ਟਵੀਟ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਟਵੀਟ 'ਚ ਲਿਖਿਆ, 'ਸੱਚਾਈ ਇਹ ਹੈ ਕਿ ਮੈਂ ਟਵਿਟਰ ਛੱਡਣ ਦੀ ਕਲਪਨਾ ਕਿਵੇਂ ਅਤੇ ਕਦੋਂ ਕੀਤੀ ਅਤੇ ਇਹ ਮੇਰਾ ਫੈਸਲਾ ਨਹੀਂ ਸੀ। ਪਰਾਗ ਨੇ ਮੈਨੂੰ ਇਹ ਕਹਿ ਕੇ ਛੱਡਣ ਲਈ ਕਿਹਾ ਕਿ ਉਹ ਟੀਮ ਨੂੰ ਕਿਸੇ ਹੋਰ ਦਿਸ਼ਾ ਵਿੱਚ ਲਿਜਾਣਾ ਚਾਹੁੰਦਾ ਹੈ। ਉਨ੍ਹਾਂ ਨੇ ਟਵਿਟਰ ਦੇ ਸਹਿ-ਸੰਸਥਾਪਕ ਜੈਕ ਡੋਰਸੀ ਦਾ ਸਮਰਥਨ ਕਰਨ ਲਈ ਧੰਨਵਾਦ ਕੀਤਾ।

ਏਲੋਨ ਮਸਕ ਟਵਿੱਟਰ ਵਿੱਚ ਕੀ ਬਦਲਾਅ ਕਰਨਗੇ, ਇਸ ਬਾਰੇ ਅਜੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ ਪਰ ਹਰ ਕੋਈ ਸੰਭਾਵੀ ਬਦਲਾਅ ਨੂੰ ਲੈ ਕੇ ਚਿੰਤਤ ਹੈ। ਜ਼ਿਕਰਯੋਗ ਹੈ ਕਿ ਏਲੋਨ ਮਸਕ ਆਮਤੌਰ ਤੇ ਆਪਣੇ ਹੈਰਾਨੀਜਨਕ ਫੈਸਲਿਆਂ ਲਈ ਮਸ਼ਹੂਰ ਹਨ। ਮੌਜੂਦਾ ਟਵਿੱਟਰ ਕਰਮਚਾਰੀਆਂ ਨੂੰ ਚਿੰਤਾ ਹੈ ਕਿ ਮਸਕ ਉਨ੍ਕੰਹਾਂ ਨੂੰ ਕੰਪਨੀ ਵਿੱਚੋਂ ਖੱਢ ਨਾ ਦੇਣ ਜਾਂ ਕੰਪਨੀ ਵਿਚ ਇੱਕ ਨਾਟਕੀ ਤਬਦੀਲੀ ਹੋ ਸਕਦੀ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News