TVS ਕੰਪਨੀ ਨੇ ਇਰਾਕ ''ਚ ਖੋਲ੍ਹਿਆ ਸ਼ੋਅਰੂਮ, ਬਗਦਾਦ ''ਚ ਵੇਚੇਗੀ ਵਾਹਨ
Monday, May 31, 2021 - 01:16 PM (IST)
ਨਵੀਂ ਦਿੱਲੀ- ਟੀ. ਵੀ. ਐੱਸ. ਮੋਟਰ ਕੰਪਨੀ ਨੇ ਸੋਮਵਾਰ ਨੂੰ ਕਿਹਾ ਕਿ ਉਹ ਇਰਾਕ ਵਿਚ ਆਪਣੀ ਵਿਸਥਾਰ ਯੋਜਨਾ ਤਹਿਤ ਦੋ ਨਵੇਂ ਪ੍ਰਾਡਕਟ ਲਾਂਚ ਕਰਨ ਜਾ ਰਹੀ ਹੈ।
ਕੰਪਨੀ ਨੇ ਬਗਦਾਦ ਵਿਚ ਇਕ ਨਵਾਂ ਸ਼ੋਅਰੂਮ ਖੋਲ੍ਹਿਆ ਹੈ ਅਤੇ ਉਸ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ਟੀ. ਵੀ. ਐੱਸ. ਸਟਾਰ ਐੱਚ. ਐੱਲ. ਐਕਸ.-150 ਫਾਈਵ ਗਿਅਰ ਅਤੇ ਤਿੰਨ ਪਹੀਆ ਵਾਹਨ ਟੀ. ਵੀ. ਐੱਸ. ਕਿੰਗ ਡੀਲਕਸ ਪਲਸ ਦੀ ਪੇਸ਼ਕਸ਼ ਕਰੇਗੀ।
ਕੰਪਨੀ ਨੇ ਸਟਾਕ ਮਾਰਕੀਟ ਨੂੰ ਦੱਸਿਆ ਕਿ ਟੀ. ਵੀ. ਐੱਸ. ਸਟਾਰ ਐੱਚ. ਐੱਲ. ਐਕਸ.-1500 ਸੀਸੀ ਇੰਜਣ ਦੇ ਨਾਲ ਆਉਂਦਾ ਹੈ ਅਤੇ ਵਿਸ਼ੇਸ਼ ਤੌਰ 'ਤੇ ਇਰਾਕੀ ਸੜਕਾਂ ਲਈ ਡਿਜ਼ਾਇਨ ਕੀਤਾ ਗਿਆ ਹੈ। ਟੀ. ਵੀ. ਐੱਸ. ਕਿੰਗ ਡੀਲਕਸ ਪਲੱਸ ਇਕ ਥ੍ਰੀ-ਵ੍ਹੀਲਰ ਹੈ, ਜੋ ਕਿ 4 ਸਟ੍ਰੋਕ, ਸਿੰਗਲ ਸਿਲੰਡਰ, ਏਅਰ ਕੂਲਡ 199.26 ਸੀਸੀ ਇੰਜਣ ਨਾਲ ਲੈੱਸ ਹੈ। ਕੰਪਨੀ ਨੇ ਕਿਹਾ ਕਿ ਉਸ ਦਾ ਨਵਾਂ ਸ਼ੋਅਰੂਮ ਫਲਸਤੀਨ ਸਟ੍ਰੀਟ, ਬਗਦਾਦ ਵਿਚ 500 ਵਰਗ ਮੀਟਰ ਵਿਚ ਫੈਲਿਆ ਹੋਇਆ ਹੈ, ਜਿਸ ਨਾਲ ਨਾ ਸਿਰਫ ਦੁਪਹੀਆ ਵਾਹਨ ਅਤੇ ਤਿੰਨ ਪਹੀਆ ਵਾਹਨ ਦੀ ਵਿਸ਼ਾਲ ਸ਼੍ਰੇਣੀ ਪ੍ਰਚੂਨ ਹੋਵੇਗੀ ਸਗੋਂ ਇੱਥੇ ਕਲਪੁਰਜ਼ੇ ਵੀ ਮਿਲਣਗੇ।