TVS ਨੇ ਮੈਟ ਰੈੱਡ ਐਡੀਸ਼ਨ ''ਚ ਪੇਸ਼ ਕੀਤੀਆਂ ਇਹ ਬਾਈਕਸ

Friday, Sep 22, 2017 - 12:16 AM (IST)

TVS ਨੇ ਮੈਟ ਰੈੱਡ ਐਡੀਸ਼ਨ ''ਚ ਪੇਸ਼ ਕੀਤੀਆਂ ਇਹ ਬਾਈਕਸ

ਜਲੰਧਰ—ਭਾਰਤ ਦੀ ਪ੍ਰਸਿੱਧ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਟੀ.ਵੀ.ਐੱਸ. ਨੇ ਗਾਹਕਾਂ ਨੂੰ Attract ਕਰਨ ਲਈ ਅਪਾਚੇ ਆਰ.ਟੀ.ਆਰ. 160 ਅਤੇ ਅਪਾਚੇ ਆਰ.ਟੀ.ਆਰ. 180 ਦੇ ਨਵੇਂ ਮੈਟ ਰੈੱਡ ਐਡੀਸ਼ਨ ਨੂੰ ਲਾਂਚ ਕੀਤਾ ਹੈ। ਕੰਪਨੀ ਨੇ ਅਪਾਚੇ ਆਰ.ਟੀ.ਆਰ. 160 ਦੇ ਮੈਟ ਰੈੱਡ ਐਡੀਸ਼ਨ ਦੀ ਕੀਮਤ 77,865 ਰੁਪਏ ਅਤੇ ਅਪਾਚੇ ਆਰ.ਟੀ.ਆਰ. 160 ਆਰ.ਡੀ. (ਰੀਅਰ ਡਿਸਕ) ਦੀ ਕੀਮਤ 80,194 ਰੁਪਏ ਰੱਖੀ ਹੈ। ਉੱਥੇ ਅਪਾਚੇ ਆਰ.ਟੀ.ਆਰ. 180 ਨੂੰ 81,833 ਰੁਪਏ ਦੀ ਕੀਮਤ ਨਾਲ ਪੇਸ਼ ਕੀਤਾ ਹੈ। ਇਨ੍ਹਾਂ ਨਵੀਂ ਮੋਟਰਸਾਈਕਲਸ ਨੂੰ ਰਿਮ ਸਿਟਕਰ ਵੀ ਦਿੱਤਾ ਗਿਆ ਹੈ।

PunjabKesari
ਇੰਜਣ
ਨਵੀਂ ਬਾਈਕ ਅਪਾਚੇ ਆਰ.ਟੀ.ਆਰ. 160 'ਚ ਇਕ ਸਲੰਡਰ ਇੰਜਣ 15.2 bhp 'ਤੇ 13.1 ਐੱਨ.ਐੱਮ. ਦੇ ਟਾਰਕ ਨੂੰ ਪ੍ਰੋਡੀਊਜ਼ ਕਰਦਾ ਹੈ। ਜਦਕਿ ਅਪਾਚੇ ਆਰ.ਟੀ.ਆਰ. 180 17.03BHP 'ਤੇ 15.5 ਐੱਨ.ਐੱਮ. ਟਾਰਕ ਨਾਲ ਪੰਪਿੰਗ 'ਤੇ 177.4 ਸੀ.ਸੀ. ਏਕਲ ਸਲੰਡਰ ਇੰਜਣ ਦੁਆਰਾ ਸੰਚਾਲਿਤ ਹੈ। ਇਹ ਦੋਵੇਂ ਇੰਜਣ 5 ਸਪੀਡ ਗਿਅਰਬਾਕਸ ਨਾਲ ਲੈਸ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਟੀ.ਵੀ.ਐੱਸ. ਦੁਆਰਾ ਪੇਸ਼ ਕੀਤੇ ਗਏ ਨਵੇਂ ਵੇਰੀਐਂਟਸ ਦਾ ਮਾਰਕੀਟ ਤੋਂ ਕਿਵੇਂ ਦਾ ਰਿਸਪਾਂਸ ਮਿਲਦਾ ਹੈ।

PunjabKesari


Related News