ਟੀ. ਵੀ. ਐੱਸ ਨੇ ਰੌਬਰਟ ਹੈਂਟਸਸ਼ੇਲ ਨੂੰ ਨੌਰਟਨ ਦਾ CEO ਨਿਯੁਕਤ ਕੀਤਾ

05/13/2021 6:03:30 PM

ਨਵੀਂ ਦਿੱਲੀ- ਟੀ. ਵੀ. ਐੱਸ. ਮੋਟਰ ਕੰਪਨੀ ਨੇ ਰੌਬਰਟ ਹੈਂਟਸਸ਼ੇਲ ਨੂੰ ਪ੍ਰਸਿੱਧ ਬ੍ਰਿਟਿਸ਼ ਬ੍ਰਾਂਡ ਨੌਰਟਨ ਮੋਟਰਸਾਈਕਲ ਦਾ ਸੀ. ਈ. ਓ. ਨਿਯੁਕਤ ਕੀਤਾ ਹੈ। ਟੀ. ਵੀ. ਐੱਸ. ਨੇ ਪਿਛਲੇ ਸਾਲ ਨੌਰਟਨ ਮੋਟਰਸਾਈਕਲ ਬ੍ਰਾਂਡ ਖ਼ਰੀਦਿਆ ਸੀ। ਹੈਂਟਸਸ਼ੇਲ ਜੌਹਨ ਰਸਲ ਦੀ ਜਗ੍ਹਾ ਲੈਣਗੇ, ਜਿਸ ਨੇ ਅੰਤ੍ਰਿਮ ਸੀ. ਈ. ਓ. ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਇਸ ਤੋਂ ਇਲਾਵਾ ਵਿਤੋਸੋਰੀਓ ਉਰਸੋਲੀ ਨੂੰ ਸੋਲੀਹਾਲ (ਯੂ. ਕੇ.) ਆਧਾਰਿਤ ਮੋਟਰਸਾਈਕਲ ਬ੍ਰਾਂਡ ਦਾ ਮੁੱਖ ਤਕਨੀਕੀ ਅਧਿਕਾਰੀ (ਸੀ. ਟੀ. ਓ.) ਨਿਯੁਕਤ ਕੀਤਾ ਗਿਆ ਹੈ। 

ਹੈਂਟਸਸ਼ੇਲ ਇਸ ਤੋਂ ਪਹਿਲਾਂ ਵਾਲਮੇਟ ਆਟੋਮੈਟਿਵ ਹੋਲਿਡੰਗਜ਼ ਵਿਚ ਪ੍ਰਬੰਧਕ ਨਿਰਦੇਸ਼ ਦੇ ਤੌਰ 'ਤੇ ਕੰਮ ਕਰ ਰਹੇ ਸਨ। ਉੱਥੇ ਹੀ ਉਰਸੋਲੀ ਇਸ ਤੋਂ ਪਹਿਲਾਂ ਗਲੋਬਲ ਆਟੋਮੈਟਿਵ ਉਦਯੋਗ ਵਿਚ ਕਈ ਮਹੱਤਵਪੂਰਨ ਅਹੁਦੇ ਸੰਭਾਲ ਚੁੱਕੇ ਹਨ। ਟੀ. ਵੀ. ਐੱਸ. ਮੋਟਰ ਕੰਪਨੀ ਦੇ ਸੰਯੁਕਤ ਪ੍ਰਬੰਧਕ ਨਿਰਦੇਸ਼ਕ ਸੁਦਰਸ਼ਨ ਵੇਣੂ ਨੇ ਇਕ ਬਿਆਨ ਵਿਚ ਕਿਹਾ, ''ਟੀ. ਵੀ. ਐੱਸ. ਨੇ ਨੌਰਟਨ ਨੂੰ ਅੱਗੇ ਨਵਾਂ ਰੂਪ ਦੇਣ ਲਈ ਇਕ ਯੋਜਨਾ ਬਣਾਈ ਬੈ। ਬ੍ਰਾਂਡ ਆਪਣੇ ਬੁਨਿਆਦੀ ਮੁੱਲਾਂ ਨੂੰ ਬਣਾਈ ਰੱਖੇਗੀ ਅਤੇ ਉਨ੍ਹਾਂ ਅੱਜ ਤੇ ਕੱਲ ਦੇ ਗਾਹਕਾਂ ਲਈ ਇਕ ਆਧੁਨਿਕ ਤਰੀਕੇ ਨਾਲ ਢਾਲਿਆ ਜਾਵੇਗਾ। ਇਸੇ ਪ੍ਰਕਿਰਿਆ ਤਹਿਤ ਅਸੀਂ ਇਸ ਸਫ਼ਰ ਦੇ ਅਗਲੇ ਪੜਾਅ ਦੀ ਅਗਵਾਈ ਕਰਨ ਲਈ ਰੌਬਰਟ ਦੀ ਅਗਵਾਈ ਵਿਚ ਇਕ ਨਵੀਂ ਪ੍ਰਬੰਧਨ ਟੀਮ ਨੂੰ ਸ਼ਾਮਲ ਕਰਨ ਨੂੰ ਲੈ ਕੇ ਉਤਸ਼ਾਹਤ ਹਾਂ।'' 


Sanjeev

Content Editor

Related News