TVS ਐਨਟਾਰਕ ਨੇ ਅੰਤਰਰਾਸ਼ਟਰੀ ਬਾਜ਼ਾਰ ਵਿਚ ਇਕ ਲੱਖ ਵਿਕਰੀ ਦਾ ਆਂਕੜਾ ਪਾਰ ਕੀਤਾ
Monday, May 17, 2021 - 03:31 PM (IST)
ਨਵੀਂ ਦਿੱਲੀ (ਏਜੰਸੀ) : ਟੀਵੀਐਸ ਮੋਟਰ ਕੰਪਨੀ ਨੇ ਸੋਮਵਾਰ ਨੂੰ ਕਿਹਾ ਕਿ ਉਸ ਦਾ ਸਕੂਟਰ ਬ੍ਰਾਂਡ ਐਨਟਾਰਕ 125 ਅੰਤਰਰਾਸ਼ਟਰੀ ਬਾਜ਼ਾਰਾਂ ਵਿਚ ਇਕ ਲੱਖ ਦੀ ਵਿਕਰੀ ਦਾ ਅੰਕੜਾ ਪਾਰ ਕਰ ਗਿਆ ਹੈ। ਇਹ ਕੰਪਨੀ ਇਸ ਸਮੇਂ ਸਕੂਟਰ ਨੂੰ ਦੱਖਣੀ ਏਸ਼ੀਆ, ਲਾਤੀਨੀ ਅਮਰੀਕਾ, ਮਿਡਲ ਈਸਟ ਅਤੇ ਏਸੀਆਨ ਦੇ 19 ਦੇਸ਼ਾਂ ਵਿਚ ਵੇਚਦੀ ਹੈ, ਜੋ ਬਲਿਊਟੁੱਥ ਕਨੈਕਟੀਵਿਟੀ ਵਿਸ਼ੇਸ਼ਤਾ ਵਰਗੀਆਂ ਤਕਨੀਕਾਂ ਨਾਲ ਲੈਸ ਹੈ।
ਟੀਵੀਐਸ ਮੋਟਰ ਕੰਪਨੀ ਦੇ ਡਾਇਰੈਕਟਰ ਅਤੇ ਸੀ.ਈ.ਓ. ਕੇ. ਐਨ. ਰਾਧਾਕ੍ਰਿਸ਼ਨਨ ਨੇ ਇਕ ਬਿਆਨ ਵਿਚ ਕਿਹਾ, 'ਇਹ ਪ੍ਰਾਪਤੀ ਨਵੀਨਤਾ ਵਿਚ ਇਕ ਨਮੂਨਾ ਕਾਇਮ ਕਰਕੇ ਅਤੇ ਗਾਹਕਾਂ ਦੀ ਇੱਛਾ ਪੈਦਾ ਕਰਕੇ ਟੀ.ਵੀ.ਐਸ. ਐਨ.ਟੀ.ਓ.ਆਰ.ਕਿਊ ਬ੍ਰਾਂਡ ਨੂੰ ਵਿਕਸਤ ਕਰਨ ਦੀ ਸਾਡੀ ਵਚਨਬੱਧਤਾ ਦਾ ਪ੍ਰਤੀਕ ਹੈ। ਬੀ.ਐਸ.-6 125 ਸੀਸੀ ਸਕੂਟਰ ਤਿੰਨ ਵੇਰੀਐਂਟ- ਡਿਸਕ, ਡਰੱਮ ਅਤੇ ਰੇਸ 'ਚ ਉਪਲੱਬਧ ਹੈ।