ਵੱਡੀ ਖ਼ਬਰ! ਕਿਸਾਨਾਂ ਦੇ ਸਮਰਥਨ 'ਚ ਟਰੱਕ ਯੂਨੀਅਨ ਕਰ ਸਕਦੀ ਹੈ 'ਚੱਕਾ ਜਾਮ'

Wednesday, Dec 02, 2020 - 06:24 PM (IST)

ਵੱਡੀ ਖ਼ਬਰ! ਕਿਸਾਨਾਂ ਦੇ ਸਮਰਥਨ 'ਚ ਟਰੱਕ ਯੂਨੀਅਨ ਕਰ ਸਕਦੀ ਹੈ 'ਚੱਕਾ ਜਾਮ'

ਨਵੀਂ ਦਿੱਲੀ— ਕਿਸਾਨਾਂ ਦੇ ਸਮਰਥਨ 'ਚ ਟਰੱਕਾਂ ਵਾਲੇ ਵੀ ਉਤਰ ਸਕਦੇ ਹਨ। ਰਿਪੋਰਟ ਮੁਤਾਬਕ, ਟਰੱਕ ਯੂਨੀਅਨ ਏ. ਆਈ. ਐੱਮ. ਟੀ. ਸੀ. ਨੇ ਕਿਹਾ ਹੈ ਕਿ ਜੇਕਰ ਕੇਂਦਰ ਨੇ ਕਿਸਾਨਾਂ ਦੇ ਮੁੱਦਿਆਂ ਵੱਲ ਧਿਆਨ ਨਾ ਦਿੱਤਾ ਤਾਂ ਉਸ ਨੂੰ ਦਿੱਲੀ ਤੋਂ ਸੰਚਾਲਨ ਬੰਦ ਕਰਨਾ ਪੈ ਸਕਦਾ ਹੈ।

ਹਾਲਾਂਕਿ, ਇਸ ਵਿਰੋਧ ਪ੍ਰਦਰਸ਼ਨ ਕਾਰਨ ਸੇਬ, ਆਲੂ, ਪਿਆਜ਼ ਅਤੇ ਹੋਰ ਇਸ ਤਰ੍ਹਾਂ ਦੇ ਫ਼ਲ-ਸਬਜ਼ੀਆਂ ਲਿਜਾਣ ਵਾਲੇ 1,000 ਟਰੱਕ ਪ੍ਰਭਾਵਿਤ ਹੋਏ ਹਨ ਪਰ ਸਰਬ ਭਾਰਤੀ ਮੋਟਰ ਟਰਾਂਸਪੋਰਟ ਕਾਂਗਰਸ (ਏ. ਆਈ. ਐੱਮ. ਟੀ. ਸੀ.) ਨੇ ਇਹ ਕਹਿੰਦੇ ਹੋਏ ਕਿਸਾਨਾਂ ਨੂੰ ਸਮਰਥਨ ਦੇਣ ਦੀ ਗੱਲ ਦੁਹਰਾਈ ਹੈ ਕਿ 'ਕਿਸਾਨ ਸਾਡੇ ਅੰਨਦਾਤਾ ਹਨ' ਅਤੇ ਆਪਣੇ ਜਾਇਜ਼ ਅਧਿਕਾਰਾਂ ਲਈ ਲੜ ਰਹੇ ਹਨ।

ਇਹ ਵੀ ਪੜ੍ਹੋ- ਬ੍ਰਿਟੇਨ 'ਚ ਟੀਕਾਕਰਨ ਹੋਵੇਗਾ ਸ਼ੁਰੂ, ਫਾਈਜ਼ਰ ਦੇ ਕੋਰੋਨਾ ਟੀਕੇ ਨੂੰ ਮਿਲੀ ਹਰੀ ਝੰਡੀ

ਏ. ਆਈ. ਐੱਮ. ਟੀ. ਸੀ. ਦੇ ਪ੍ਰਧਾਨ ਕੁਲਤਰਨ ਸਿੰਘ ਅਟਵਾਲ ਨੇ ਇਕ ਜਾਰੀ ਬਿਆਨ 'ਚ ਕਿਹਾ, ''ਅਸੀਂ ਇਕ ਵਾਰ ਫਿਰ ਆਪਣੀ ਕੋਰ ਕਮੇਟੀ ਦੀ ਬੈਠਕ ਬੁਲਾ ਰਹੇ ਹਾਂ ਅਤੇ ਦਿੱਲੀ, ਉਸ ਤੋਂ ਬਾਅਦ ਉੱਤਰ ਭਾਰਤ ਤੋਂ ਰਣਨੀਤਕ ਢੰਗ ਨਾਲ ਆਪਣੇ ਕੰਮਕਾਜ ਨੂੰ ਰੋਕਣ ਬਾਰੇ ਫੈਸਲਾ ਕਰਾਂਗੇ ਅਤੇ ਜੇਕਰ ਸਰਕਾਰ ਕਿਸਾਨਾਂ ਦੇ ਮਸਲੇ ਵੱਲ ਧਿਆਨ ਨਹੀਂ ਦਿੰਦੀ…ਤਾਂ ਅਸੀਂ ਦੇਸ਼ ਭਰ 'ਚ ਟਰਾਂਸਪੋਰਟ ਆਪਰੇਸ਼ਨ ਬੰਦ ਕਰਨ ਦਾ ਫੈਸਲਾ ਵੀ ਕਰ ਸਕਦੇ ਹਾਂ।''

ਇਹ ਵੀ ਪੜ੍ਹੋ- ਵੱਡੀ ਖ਼ਬਰ! ਜੈੱਟ ਏਅਰਵੇਜ਼ ਫਿਰ ਤੋਂ ਸ਼ੁਰੂ ਕਰ ਸਕਦੀ ਹੈ ਕੌਮਾਂਤਰੀ ਉਡਾਣਾਂ

ਕਿਸਾਨਾਂ ਦੇ ਖਦਸ਼ੇ ਦੂਰ ਕਰੇ ਸਰਕਾਰ-
ਏ. ਆਈ. ਐੱਮ. ਟੀ. ਸੀ. ਨੇ ਕਿਹਾ, ''ਸਰਕਾਰ ਨੂੰ ਕਿਸਾਨਾਂ ਨਾਲ ਸਨਮਾਨ ਨਾਲ ਪੇਸ਼ ਆਉਣਾ ਚਾਹੀਦਾ ਹੈ ਅਤੇ ਖੇਤੀ ਕਾਨੂੰਨਾਂ ਖ਼ਿਲਾਫ ਉਨ੍ਹਾਂ ਦੇ ਖਦਸ਼ਿਆਂ ਨੂੰ ਦੂਰ ਕਰਨਾ ਚਾਹੀਦਾ ਹੈ। ਉਮੀਦ ਕਰਦੇ ਹਾਂ ਕਿ ਮਸਲਿਆਂ ਨੂੰ ਸ਼ਾਂਤਮਈ ਅਤੇ ਸੁਖਾਵੇਂ ਤਰੀਕੇ ਨਾਲ ਹੱਲ ਕੀਤਾ ਜਾਵੇਗਾ।'' ਹੁਣ ਤੱਕ ਦੇ ਪ੍ਰਭਾਵਾਂ ਬਾਰੇ ਦੱਸਦੇ ਹੋਏ ਯੂਨੀਅਨ ਨੇ ਕਿਹਾ ਕਿ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਉਤਰਾਖੰਡ, ਜੰਮੂ ਅਤੇ ਕਸ਼ਮੀਰ ਤੋਂ ਆ ਰਹੇ ਫਲ ਸਬਜ਼ੀਆਂ ਅਤੇ ਹੋਰ ਨਾਸ਼ਵਾਨ ਚੀਜ਼ਾਂ ਲੈ ਜਾਣ ਵਾਲੇ ਟਰੱਕ ਪ੍ਰਭਾਵਿਤ ਹੋਏ ਹਨ। ਏ. ਆਈ. ਐੱਮ. ਟੀ. ਸੀ.  ਨੇ ਅੱਗੇ ਕਿਹਾ ਕਿ ਅਸੀਂ ਅਜੇ ਵੀ ਉਨ੍ਹਾਂ ਦਾ ਸਮਰਥਨ ਕਰਦੇ ਹਾਂ ਕਿਉਂਕਿ 65 ਫ਼ੀਸਦੀ ਟਰੱਕ ਖੇਤੀ ਉਤਪਾਦਾਂ ਨੂੰ ਲਿਜਾਣ 'ਚ ਲੱਗੇ ਹੋਏ ਹਨ।


author

Sanjeev

Content Editor

Related News