ਕੋਰੋਨਾ ਟੀਕਾਕਰਨ ਮਗਰੋਂ ਲੋਕਾਂ ਵਿਚ ਦਿਖਾਈ ਦੇ ਰਹੇ ਅਸਾਧਾਰਣ ਲੱਛਣ, ਜਾਰੀ ਹੋ ਸਕਦੇ ਨੇ ਨਵੇਂ ਦਿਸ਼ਾ ਨਿਰਦੇਸ਼
Tuesday, Apr 20, 2021 - 05:06 PM (IST)
ਨਵੀਂ ਦਿੱਲੀ - ਉਮੀਦ ਕੀਤੀ ਜਾਂਦੀ ਹੈ ਕਿ ਭਾਰਤ ਸਰਕਾਰ ਜਲਦੀ ਹੀ ਟੀਕਾਕਰਨ ਤੋਂ ਬਾਅਦ ਹੋਣ ਵਾਲੀਆਂ ਅਸਾਧਾਰਣ ਘਟਨਾਵਾਂ (ਏ.ਈ.ਐਫ.ਆਈ.) ਦੇ ਸੰਬੰਧ ਵਿਚ ਜਲਦੀ ਦਿਸ਼ਾ ਨਿਰਦੇਸ਼ ਜਾਰੀ ਕਰੇਗੀ। ਜੇ ਅਜਿਹਾ ਹੁੰਦਾ ਹੈ ਤਾਂ ਡਾਕਟਰਾਂ ਅਤੇ ਕੋਵਿਡ -19 ਦਾ ਟੀਕਾ ਲਗਵਾ ਚੁੱਕੇ ਲੋਕਾਂ ਨੂੰ ਟੀਕਾਕਰਨ ਦੇ ਬਾਅਦ ਉਨ੍ਹਾਂ ਦੇ ਸਰੀਰ ਵਿਚ ਹੋਣ ਵਾਲੇ ਬਦਲਾਅ ਜਿਵੇਂ ਖ਼ੂਨ ਦੇ 'ਕਲਾਟ' ਬਣਨਾ ਅਤੇ ਅਸਧਾਰਨ ਅਤੇ ਗੰਭੀਰ ਲੱਛਣਾਂ ਦੀ ਪਛਾਣ ਕਰਨ ਵਿਚ ਮਦਦ ਮਿਲੇਗੀ। ਲੱਛਣਾਂ ਦੀ ਪਛਾਣ ਕਰਨ ਤੋਂ ਬਾਅਦ ਇਨ੍ਹਾਂ ਲੋਕਾਂ ਦੇ ਇਲਾਜ ਵਿਚ ਵੀ ਸਹਾਇਤਾ ਮਿਲੇਗੀ। ਐਸਟਰਾਜ਼ੇਨੇਕਾ-ਆਕਸਫੋਰਡ ਯੂਨੀਵਰਸਿਟੀ ਦੇ ਕੋਵਿਡ -19 ਟੀਕੇ ਤੋਂ ਬਾਅਦ ਕੁਝ ਦੇਸ਼ਾਂ ਵਿਚ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਦਿਸ਼ਾ ਨਿਰਦੇਸ਼ਾਂ ਵਿਚ ਭਾਰਤ ਵਿਚ ਟੀਕਾਕਰਨ ਤੋਂ ਬਾਅਦ ਅਸਧਾਰਨ ਅਤੇ ਗੰਭੀਰ ਘਟਨਾਵਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿਉਂਕਿ ਜਾਂਚ ਵਿਚ ਇਹ ਦੱਸਿਆ ਗਿਆ ਹੈ ਕਿ ਯੂਰਪੀਅਨ ਦੇਸ਼ਾਂ ਵਿੱਚ ਹੋਣ ਵਾਲੀਆਂ ਘਟਨਾਵਾਂ ਵਿਚ ਇੱਕ ਜੈਨੇਟਿਕ ਸਬੰਧ ਦੇ ਸੰਭਾਵਤ ਸੰਕੇਤ ਹਨ।
ਇਹ ਵੀ ਪੜ੍ਹੋ : Air India ਦੀ ਉਡਾਣ ’ਚ ਭੋਜਨ ਅਤੇ ਦਵਾਈਆਂ ਦੀ ਘਾਟ, ਬਜ਼ੁਰਗ ਜੋੜੇ ਨੇ ਮੰਗਿਆ 5 ਲੱਖ ਰੁਪਏ ਮੁਆਵਜ਼ਾ
ਅਧਿਐਨ ਤੋਂ ਬਾਅਦ ਜਾਰੀ ਕੀਤੇ ਜਾਣਗੇ ਮਹੱਤਵਪੂਰਨ ਦਿਸ਼ਾ ਨਿਰਦੇਸ਼
ਭਾਰਤ ਵਿਚ ਏ.ਈ.ਐਫ.ਆਈਜ਼. ਦੀ ਨੈਸ਼ਨਲ ਕਮੇਟੀ (ਜਿਸ ਵਿਚ ਡਾਕਟਰ, ਖੋਜਕਰਤਾ ਅਤੇ ਟੀਕੇ ਮਾਹਰ ਸ਼ਾਮਲ ਹਨ) ਕੋਵਿਡ -19 ਟੀਕਾ ਲਗਵਾ ਚੁੱਕੇ 700 ਵਿਅਕਤੀਆਂ ਵਿਚ ਅਸਾਧਾਰਣ ਅਤੇ ਗੰਭੀਰ ਏ.ਈ.ਐਫ.ਆਈਜ਼. ਦੀ ਜਾਂਚ ਕਰ ਰਹੀ ਹੈ। ਇਸ ਅਧਿਐਨ ਦੇ ਨਤੀਜਿਆਂ ਤੋਂ ਬਾਅਦ ਇਸ ਹਫ਼ਤੇ ਤੱਕ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਸਕਦੇ ਹਨ।
ਇਹ ਵੀ ਪੜ੍ਹੋ : ਬਜ਼ੁਰਗ ਨਾਗਰਿਕਾਂ ਲਈ ਕਿਹੜੀ ਬਚਤ ਯੋਜਨਾ ਹੈ ਵਧੇਰੇ ਫਾਇਦੇਮੰਦ, ਜਾਣੋ ਕੁਝ ਖ਼ਾਸ ਸਕੀਮਾਂ ਬਾਰੇ
ਟੀਕੇ ਦੇ ਮਾੜੇ ਪ੍ਰਭਾਵ ਹੋਣ ਦੀ ਸੰਭਾਵਨਾ ਪੱਛਮੀ ਦੇਸ਼ਾਂ ਵਿਚ ਜ਼ਿਆਦਾ
ਮਾਹਰਾਂ ਦਾ ਕਹਿਣਾ ਹੈ ਕਿ ਟੀਕਾਕਰਨ ਤੋਂ ਬਾਅਦ ਥ੍ਰੋਮਬੋਸਾਈਟੋਪੇਨੀਆ (ਘੱਟ ਪਲੇਟਲੈਟ ਕਾਉਂਟ) ਦੀਆਂ ਘਟਨਾਵਾਂ ਦੇ ਭਾਰਤ ਵਿਚ ਘੱਟ ਹੋਣ ਦੀ ਸੰਭਾਵਨਾ ਹੈ। ਟੀਕੇ ਸੰਬੰਧੀ ਮਾੜੇ ਪ੍ਰਭਾਵ ਦੀ ਸੰਭਾਵਨਾ ਭਾਰਤ ਜਾਂ ਏਸ਼ੀਆਈ ਦੇਸ਼ਾਂ ਨਾਲੋਂ ਪੱਛਮੀ ਦੇਸ਼ਾਂ ਵਿਚ ਵਧੇਰੇ ਹੈ। ਉਨ੍ਹਾਂ ਕਿਹਾ ਕਿ ਟੀਕਾਕਰਨ ਤੋਂ ਬਾਅਦ ਥ੍ਰੋਮਬੋਸਾਈਟੋਪੇਨੀਆ ਦੇ ਲੱਛਣ ਵੇਖੇ ਜਾ ਰਹੇ ਹਨ, ਜੋ ਕਿ ਇਕ ਆਮ ਘਟਨਾ ਹੈ ਇਸ ਲਈ ਇਸਦਾ ਇਲਾਜ ਕਰਨਾ ਮੁਸ਼ਕਲ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਸਿਖ਼ਰਲੇ 10 ਅਮੀਰਾਂ ਦੀ ਸੂਚੀ 'ਚੋਂ ਬਾਹਰ, ਜਾਣੋ ਕਿਸ ਨੇ ਮਾਰੀ ਬਾਜ਼ੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।