ਜਾਣੋ ਹਰ ਮਹੀਨੇ ਕਿਉਂ ਕੈਂਸਲ ਹੋ ਰਹੇ 8 ਲੱਖ ਰੇਲ ਟਿਕਟ

Sunday, Jan 19, 2020 - 05:37 PM (IST)

ਜਾਣੋ ਹਰ ਮਹੀਨੇ ਕਿਉਂ ਕੈਂਸਲ ਹੋ ਰਹੇ 8 ਲੱਖ ਰੇਲ ਟਿਕਟ

ਇੰਦੌਰ—ਦੇਸ਼ 'ਚ ਰੇਲਗੱਡੀਆਂ 'ਤੇ ਯਾਤਰੀਆਂ ਦੇ ਬੋਝ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮੌਜੂਦਾ ਵਿੱਤੀ ਸਾਲ ਦੇ ਸ਼ੁਰੂਆਤੀ ਅੱਠ ਮਹੀਨਿਆਂ 'ਚ ਚਾਰਟ ਬਣਦੇ ਸਮੇਂ ਕੰਫਰਮ ਨਾ ਹੋ ਪਾਉਣ ਦੇ ਕਾਰਨ ਕਰੀਬ 65.69 ਲੱਖ ਆਨਲਾਈਨ ਟਿਕਟ ਆਪਣੇ ਆਪ ਰੱਦ ਹੋ ਗਏ। ਭਾਵ ਹਰ ਮਹੀਨੇ ਔਸਤਨ ਅੱਠ ਲੱਖ ਤੋਂ ਜ਼ਿਆਦਾ ਆਨਲਾਈਨ ਟਿਕਟ ਕੰਫਰਮ ਨਹੀਂ ਹੋ ਪਾਉਣ ਨਾਲ ਰੱਦ ਹੋ ਰਹੇ ਹਨ, ਜਿਸ ਨਾਲ ਯਾਤਰੀਆਂ ਨੂੰ ਜ਼ਾਹਿਰ ਤੌਰ 'ਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੱਧ ਪ੍ਰਦੇਸ਼ ਦੇ ਨੀਮਚ ਨਿਵਾਸੀ ਆਰ.ਟੀ.ਆਈ. ਕਾਰਜਕਰਤਾ ਚੰਦਰਸ਼ੇਖਰ ਗੌਡ ਨੇ ਦੱਸਿਆ ਕਿ ਭਾਰਤੀ ਰੇਲਵੇ ਦੀ ਸਹਾਇਕ ਕੰਪਨੀ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰੀਜ਼ਮ ਕਾਰਪੋਰੇਸ਼ਨ ਨੇ ਉਨ੍ਹਾਂ ਨੂੰ ਸੂਚਨਾ ਦੇ ਅਧਿਕਾਰ ਦੇ ਤਹਿਤ ਇਹ ਜਾਣਕਾਰੀ ਦਿੱਤੀ ਹੈ। ਗੌਡ ਨੇ ਅੱਠ ਜਨਵਰੀ ਨੂੰ ਭੇਜੀ ਗਈ ਜਾਣਕਾਰੀ ਮੁਤਾਬਕ ਜਾਰੀ ਵਿੱਤੀ ਸਾਲ 'ਚ ਅਪ੍ਰੈਲ ਤੋਂ ਨਵੰਬਰ 2019 ਤੱਕ ਆਨਲਾਈਨ ਬੁੱਕ ਕਰਵਾਏ ਗਏ 65,68,852 ਟਿਕਟ ਚਾਰਟ ਬਣਦੇ ਸਮੇਂ ਕੰਫਰਮ ਨਾ ਹੋ ਪਾਉਣ ਨਾਲ ਆਈ.ਆਰ.ਸੀ.ਟੀ.ਸੀ. ਦੀ ਵੈੱਬਸਾਈਟ 'ਤੇ ਆਪਣੇ ਆਪ ਰੱਦ ਹੋ ਗਏ।
ਆਰ.ਟੀ.ਆਈ. ਦੇ ਤਹਿਤ ਦਿੱਤੇ ਗਏ ਜਵਾਬ 'ਚ ਦੱਸਿਆ ਗਿਆ ਆਨਲਾਈਨ ਬੁਕ ਹੋਇਆ ਰੇਲ ਟਿਕਟ ਚਾਰਟ ਬਣਦੇ ਸਮੇਂ ਕੰਫਰਮ ਨਾ ਹੋ ਪਾਉਣ ਦੇ ਕਾਰਨ ਖੁਦ ਰੱਦ ਹੋ ਜਾਂਦਾ ਹੈ। ਰੇਲਵੇ ਵਲੋਂ ਰੱਦੀਕਰਣ ਫੀਸ ਕੱਟ ਕੇ ਬਾਕੀ ਰਾਸ਼ੀ ਆਈ.ਆਰ.ਸੀ.ਟੀ.ਸੀ. ਨੂੰ ਦਿੱਤੀ ਜਾਂਦੀ ਹੈ ਅਤੇ ਆਈ.ਆਰ.ਸੀ.ਟੀ.ਸੀ. ਇਹ ਰਾਸ਼ੀ ਉਪਭੋਕਤਾ ਨੂੰ ਵਾਪਸ ਦੇ ਦਿੱਤੀ ਹੈ। ਗੌਡ ਨੇ ਕੰਫਰਮ ਨਹੀਂ ਹੋ ਪਾਉਣ ਦੇ ਕਾਰਨ ਉਡੀਕ ਸੂਚੀ ਹੀ ਰਹਿ ਗਈ ਯਾਤਰੀ ਟਿਕਟਾਂ ਨੂੰ ਰੱਦ ਕਰਨ ਦੇ ਬਦਲੇ ਰੇਲਵੇ ਦੇ ਵਸੂਲੇ ਗਏ ਚਾਰਜ ਦਾ ਬਿਊਰਾ ਵੀ ਮੰਗਿਆ ਸੀ। ਪਰ ਇਹ ਜਾਣਕਾਰੀ ਫਿਲਹਾਲ ਉਨ੍ਹਾਂ ਨੂੰ ਨਹੀਂ ਮਿਲ ਪਾਈ ਹੈ।
ਆਈ.ਆਰ.ਸੀ.ਟੀ.ਸੀ. ਨੇ ਇਸ ਬਾਰੇ 'ਚ ਉਨ੍ਹਾਂ ਦੇ ਸਵਾਲ 'ਤੇ ਜਵਾਬ ਦਿੱਤਾ, ਕਿਉਂਕਿ ਟਿਕਟ ਰੱਦੀਕਰਨ ਚਾਰਜ ਆਈ.ਆਰ.ਸੀ.ਟੀ.ਸੀ. ਵਲੋਂ ਇਕੱਠਾ ਨਹੀਂ ਕੀਤਾ ਜਾਂਦਾ ਹੈ, ਇਸ ਲਈ ਇਸ ਦੀ ਜਾਣਕਾਰੀ ਲਈ ਤੁਹਾਡੇ ਅਰਜ਼ੀ ਨੂੰ ਰੇਲਵੇ ਨੂੰ ਭੇਜ ਦਿੱਤਾ ਗਿਆ ਹੈ।


author

Aarti dhillon

Content Editor

Related News