ਕੁੰਭ ਮੇਲੇ ਦੇ ਮੱਦੇਨਜ਼ਰ ਜਲਦ ਸ਼ੁਰੂ ਹੋ ਸਕਦੀ ਹੈ ''ਟਰੇਨ 18''
Wednesday, Jan 02, 2019 - 09:11 PM (IST)

ਨਵੀਂ ਦਿੱਲੀ— ਰੇਲਵੇ ਇਲਾਹਾਬਾਦ 'ਚ ਕੁੰਭ ਮੇਲੇ ਦੇ ਮੱਦੇਨਜ਼ਰ ਅਗਲੇ ਹਫਤੇ ਦਿੱਲੀ ਤੇ ਵਾਰਾਣਸੀ ਵਿਚਾਲੇ ਲੰਬੀ ਉਡੀਕ ਤੋਂ ਬਾਅਦ ਟਰੇਨ 18 ਦਾ ਵਪਾਰਕ ਸੰਚਾਲਨ ਸ਼ੁਰੂ ਕਰ ਸਕਦਾ ਹੈ। ਕੁੰਭ ਮੇਲਾ 14 ਜਨਵਰੀ ਤੋਂ ਸ਼ੁਰੂ ਹੋਵੇਗਾ। ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਟਰੇਨ ਇਲਾਹਾਬਾਦ 'ਚ ਕੁੰਭ ਮੇਲੇ ਤੋਂ 24 ਜਨਵਰੀ ਨੂੰ ਪ੍ਰਵਾਸੀ ਭਾਰਤੀ ਦਿਵਸ 'ਤੇ ਨੁਮਾਇੰਦਿਆਂ ਨੂੰ ਗਣਤੰਤਰ ਦਿਵਸ ਸਮਾਗਮ ਲਈ ਰਾਸ਼ਟਰੀ ਰਾਜਧਾਨੀ ਲੈ ਕੇ ਆਉਣ ਵਾਲੀਆਂ ਚਾਰ ਵਿਸ਼ੇਸ਼ ਟਰੇਨਾਂ 'ਚੋਂ ਇਕ ਹੋ ਸਕਦੀ ਹੈ। ਰੇਲਵੇ ਨੇ ਦੱਸਿਆ ਕਿ ਇਹ ਟਰੇਨ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲੇਗੀ, ਜਿਸ ਨਾਲ ਦੋਹਾਂ ਸ਼ਹਿਰਾਂ ਵਿਚਾਲੇ ਯਾਤਰਾ ਘੱਟ ਹੋ ਜਾਵੇਗੀ। ਹਾਲੇ ਦੋਹਾਂ ਸ਼ਹਿਰਾਂ ਵਿਚਾਲੇ ਯਾਤਰਾ 11 ਘੰਟੇ 30 ਮਿੰਟ ਦਾ ਸਮਾਂ ਲੱਗਦਾ ਹੈ ਪਰ ਇਸ ਟਰੇਨ ਨਾਲ ਇਸ 'ਚ 8 ਘੰਟੇ ਦਾ ਸਮਾਂ ਲੱਗੇਗਾ।
ਸੂਤਰਾਂ ਨੇ ਕਿਹਾ, 'ਇਹ ਟਰੇਨ ਇਸ ਮਾਰਗ 'ਤੇ ਸਭ ਤੋਂ ਤੇਜ਼ ਗਤੀ ਨਾਲ ਚੱਲਣ ਵਾਲੀ ਟਰੇਨ ਤੋਂ 45 ਫੀਸਦੀ ਤੇਜ਼ ਹੈ। ਕੁੰਭ ਮੇਲੇ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਇਸ ਨੂੰ ਹਰੀ ਝੰਡੀ ਦਿਖਾਉਣਗੇ।' ਬਹਰਹਾਲ, ਰੇਲ ਮੰਤਰੀ ਪਿਊਸ਼ ਗੋਇਲ ਨੇ ਬੁੱਧਵਾਰ ਨੂੰ ਇਸ ਟਰੇਨ ਦੇ ਪਹਿਲੀ ਵਾਰ ਸੰਚਾਲਨ ਲਈ ਕੋਈ ਤਰੀਖ ਦੱਸਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਟਰੇਨ ਦੀ ਸੇਵਾ ਜਲਦ ਹੀ ਸ਼ੁਰੂ ਹੋਵੇਗੀ। ਸੂਤਰਾਂ ਮੁਤਾਬਕ ਪੀ.ਐੱਮ.ਓ. ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਰੇਲਵੇ ਇਸ ਟਰੇਨ ਦੇ ਸ਼ੁਰੂ ਹੋਣ ਦੀ ਤਰੀਖ ਦਾ ਤੈਅ ਕਰੇਗਾ। ਵਾਰਾਣਸੀ ਯਾਤਰਾ ਦੌਰਾਨ ਇਹ ਟਰੇਨ ਸਿਰਫ ਦੋ ਥਾਵਾਂ ਕਾਨਪੁਰ ਤੇ ਇਲਾਹਾਬਾਦ ਰੁਕੇਗੀ।