ਟਰਾਈ ਅਣਚਾਹੀਆਂ ਕਾਲਾਂ ਨੂੰ ਰੋਕਣ ਲਈ ਨਿਯਮਾਂ ਨੂੰ ਮਜ਼ਬੂਤ ਕਰੇਗਾ
Thursday, Aug 08, 2024 - 02:16 PM (IST)
![ਟਰਾਈ ਅਣਚਾਹੀਆਂ ਕਾਲਾਂ ਨੂੰ ਰੋਕਣ ਲਈ ਨਿਯਮਾਂ ਨੂੰ ਮਜ਼ਬੂਤ ਕਰੇਗਾ](https://static.jagbani.com/multimedia/2024_8image_14_14_420044526trai.jpg)
ਨਵੀਂ ਦਿੱਲੀ (ਭਾਸ਼ਾ) - ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਦੇ ਚੇਅਰਮੈਨ ਅਨਿਲ ਕੁਮਾਰ ਲਾਹੋਟੀ ਨੇ ਕਿਹਾ ਕਿ ਦੂਰਸੰਚਾਰ ਰੈਗੂਲੇਟਰੀ ਅਣਚਾਹੀਆਂ ਕਾਲ ’ਤੇ ਰੋਕ ਲਾਉਣ ਲਈ ਨਿਯਮਾਂ ਦੀ ਸਮੀਖਿਆ ਕਰੇਗਾ ਅਤੇ ਉਨ੍ਹਾਂ ਨੂੰ ਮਜ਼ਬੂਤ ਬਣਾਵੇਗਾ। ਟਰਾਈ ਦੇ ਏਜੰਡੇ ’ਚ ਅਣਚਾਹੀਆਂ ਕਾਲਾਂ ’ਤੇ ਕਾਰਵਾਈ ਸਿਖਰ ’ਤੇ ਹੈ।
ਇਹ ਵੀ ਪੜ੍ਹੋ : RBI ਦਾ ਵੱਡਾ ਫੈਸਲਾ, UPI ਰਾਹੀਂ Tax Payment ਦੀ Limit ਵਧਾਈ
ਅਣਅਧਿਕਾਰਤ ਟੈਲੀਮਾਰਕੀਟਿੰਗ ਕੰਪਨੀਆਂ ਤੋਂ ਅਣਚਾਹੇ ਸੰਚਾਰ ਦੇ ਬਾਰੇ ’ਚ ਖਪਤਕਾਰਾਂ ਦੀਆਂ ਵਧਦੀਆਂ ਸ਼ਿਕਾਇਤਾਂ ’ਚ ਰੈਗੂਲੇਟਰੀ ਇਸ ਮੁੱਦੇ ’ਤੇ ਆਪਣਾ ਰੁਖ ਸਖਤ ਕਰ ਰਿਹਾ ਹੈ। ਲਾਹੋਟੀ ਨੇ ਬਰਾਡਬੈਂਡ ਇੰਡੀਆ ਫੋਰਮ (ਬੀ. ਆਈ. ਐੱਫ.) ਵੱਲੋਂ ਆਯੋਜਿਤ ‘ਇੰਡੀਆ ਸੈਟਕਾਮ-2024’ ਮੌਕੇ ਕਿਹਾ,“ਅਸੀਂ ਅਣਚਾਹੀਆਂ ਕਾਲਜ਼ ’ਤੇ ਸੇਵਾਪ੍ਰਦਾਤਾਵਾਂ ਨਾਲ ਗੱਲਬਾਤ ਕੀਤੀ ਹੈ ਅਤੇ ਇਹ ਸਾਡੀ ਅਗਲੀ ਪਹਿਲ ਹੈ। ਅਸੀਂ ਗੰਭੀਰਤਾ ਨਾਲ ਕੰਮ ਕਰਾਂਗੇ। ਅਸੀਂ ਅਣਚਾਹੀਆਂ ਜਾਂ ਸਪੈਮ ਕਾਲਜ਼ ਦੇ ਮੁੱਦੇ ’ਤੇ ਜਾਂਚ ਸਖਤ ਕਰਨ ਲਈ ਮੌਜੂਦਾ ਨਿਯਮਾਂ ’ਚ ਲੋਕਾਂ ਵੱਲੋਂ ਪਾਈ ਜਾਣ ਵਾਲੀ ਕਿਸੇ ਵੀ ਕਮੀ ਨੂੰ ਦੂਰ ਕਰਾਂਗੇ।”
ਇਹ ਵੀ ਪੜ੍ਹੋ : ਬੰਗਲਾਦੇਸ਼ 'ਚ ਤਖਤਾਪਲਟ ਦਾ ਭਾਰਤੀਆਂ 'ਤੇ ਵੀ ਪਵੇਗਾ ਅਸਰ, ਲੱਖਾਂ ਲੋਕਾਂ ਸਾਹਮਣੇ ਰੋਜ਼ੀ-ਰੋਟੀ ਦਾ ਸੰਕਟ
ਇਕ ਸਾਂਝੀ ਕਮੇਟੀ ਕਰ ਰਹੀ ਸਮੂਹਿਕ ਰੂਪ ਨਾਲ ਕੰਮ
ਕਾਲ ਦੇ ਮਾਧਿਅਮ ਨਾਲ ਧੋਖਾਦੇਹੀ ਅਤੇ ਘਪਲੇ ਦੀਆਂ ਵਧਦੀਆਂ ਘਟਨਾਵਾਂ ਅਤੇ ਇਸ ’ਤੇ ਕਾਰਵਾਈ ਨੂੰ ਲੈ ਕੇ ਲਾਹੋਟੀ ਨੇ ਕਿਹਾ ਕਿ ਰੈਗੂਲੇਟਰੀਆਂ ਦੀ ਇਕ ਸਾਂਝੀ ਕਮੇਟੀ ਇਸ ਮੁੱਦੇ ਦੇ ਹੱਲ ਲਈ ਸਮੂਹਿਕ ਰੂਪ ਨਾਲ ਕੰਮ ਕਰ ਰਹੀ ਹੈ। ਟਰਾਈ ਉਪਗ੍ਰਹਿ ਆਧਾਰਿਤ ਦੂਰਸੰਚਾਰ ਸੇਵਾਵਾਂ ਲਈ ਸਪੈਕਟਰਮ ਦੀ ਪ੍ਰਬੰਧਕੀ ਵੰਡ ਲਈ ਨਿਯਮ, ਸ਼ਰਤਾਂ ਅਤੇ ਹੋਰ ਤੌਰ-ਤਰੀਕੇ ਤੈਅ ਕਰਨ ਲਈ ਸਲਾਹ-ਮਸ਼ਵਰਾ ਪ੍ਰਕਿਰਿਆ ਇਕ ਮਹੀਨੇ ’ਚ ਸ਼ੁਰੂ ਕਰੇਗਾ।
ਇਹ ਵੀ ਪੜ੍ਹੋ : HDFC ਬੈਂਕ ਨੇ ਫਿਰ ਬਦਲੇ ਕ੍ਰੈਡਿਟ ਕਾਰਡ ਦੇ ਨਿਯਮ, ਰਿਵਾਰਡ ਪੁਆਇੰਟਸ 'ਚ ਹੋਵੇਗਾ ਨੁਕਸਾਨ
ਇਹ ਵੀ ਪੜ੍ਹੋ : ਭਾਰਤ ਦੀਆਂ ਕੰਪਨੀਆਂ ਭੁਗਤਣਗੀਆਂ ਬੰਗਲਾਦੇਸ਼ ’ਚ ਗੜਬੜ ਦਾ ਖਾਮਿਆਜ਼ਾ, 1,500 ਕਰੋੜ ਦਾ ਕਾਰੋਬਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8