ਸਿਧਾਂਤਾਂ ''ਚ ਬਰਾਬਰੀ ਨਾ ਹੋਣ ਕਾਰਨ ਜ਼ਿਆਦਾ ਹਨ ਸਪੈਕਟਰਮ ਦੀਆਂ ਦਰਾਂ : ਰਿਪੋਰਟ

05/26/2019 11:37:13 PM

ਨਵੀਂ ਦਿੱਲੀ-ਦੂਰਸੰਚਾਰ ਰੈਗੂਲੇਟਰ ਟਰਾਈ ਨੇ ਸਪੈਕਟਰਮ ਦੀਆਂ ਜੋ ਕੀਮਤਾਂ ਸੁਝਾਈਆਂ ਹਨ ਉਹ ਆਧਾਰ ਦਰ ਦੀ ਗਣਨਾ ਦੇ ਸਿਧਾਂਤਾਂ 'ਚ ਬਰਾਬਰੀ ਨਾ ਹੋਣ ਦੀ ਵਜ੍ਹਾ ਨਾਲ ਜ਼ਿਆਦਾ ਹੈ। ਇਕ ਸਰਵੇਖਣ 'ਚ ਇਹ ਦਾਅਵਾ ਕੀਤਾ ਗਿਆ ਹੈ। ਇੰਡੀਅਨ ਕੌਂਸਲ ਫਾਰ ਰਿਸਰਚ ਆਨ ਇੰਟਰਨੈਸ਼ਨਲ ਇਕਾਨਮਿਕ ਰਿਲੇਸ਼ਨਸ (ਆਈ. ਸੀ. ਆਰ. ਆਈ. ਈ. ਆਰ.) ਅਤੇ ਬਰਾਡਬੈਂਡ ਇੰਡੀਆ ਫੋਰਮ ਨੇ ਇਕ ਸਾਂਝੀ ਰਿਪੋਰਟ 'ਚ ਕਿਹਾ ਹੈ, 1800 ਮੈਗਾਹਰਟਜ਼ ਬੈਂਡ ਦੀ ਕੀਮਤ ਦੇ ਸਾਡੇ ਮੁਲਾਂਕਣ ਤੋਂ ਇਹ ਪਤਾ ਲੱਗਾ ਹੈ ਕਿ ਰਾਖਵੀਂ ਕੀਮਤ ਨਾ ਸਿਰਫ ਜ਼ਿਆਦਾ ਬਣੀ ਹੋਈ ਹੈ, ਸਗੋਂ ਇਸ ਦੀ ਗਣਨਾ ਲਈ ਅਪਣਾਏ ਗਏ ਸਿਧਾਂਤਾਂ 'ਚ ਵੀ ਸਮਾਨਤਾ ਨਹੀਂ ਹੈ।''

ਰਿਪੋਰਟ ਅਨੁਸਾਰ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ (ਟਰਾਈ) ਨੇ ਪਹਿਲਾਂ ਦੀਆਂ ਨੀਲਾਮੀਆਂ 'ਚ ਬੋਲੀ ਦੀ ਕੀਮਤ 'ਤੇ ਜ਼ਿਆਦਾ ਜ਼ੋਰ ਦਿੱਤਾ ਅਤੇ ਇਹ ਤਰੀਕਾ 2 ਨੀਲਾਮੀਆਂ ਦੇ ਦਰਮਿਆਨ ਜ਼ਿਆਦਾ ਵਕਫਾ ਨਾ ਹੋਣ ਤੋਂ ਬਾਅਦ ਵੀ ਬਾਜ਼ਾਰ ਅਤੇ ਦੂਰਸੰਚਾਰ ਕੰਪਨੀਆਂ ਦੇ ਹਾਲਾਤ ਨੂੰ ਬਦਲਣ ਲਈ ਹਮੇਸ਼ਾ ਉੱਤਰਦਾਈ ਹੋ ਸਕਦਾ ਹੈ। ਟਰਾਈ ਨੇ ਇਸ ਬਾਰੇ ਭੇਜੇ ਗਏ ਇਕ ਈ-ਮੇਲ ਦਾ ਜਵਾਬ ਨਹੀਂ ਦਿੱਤਾ ਹੈ। ਰਿਪੋਰਟ 'ਚ ਕਿਹਾ ਗਿਆ, ''ਸਪੈਕਟਰਮ ਦੀ ਨੀਲਾਮੀ ਦਾ ਡਿਜ਼ਾਇਨ ਤਿਆਰ ਕਰਨ 'ਚ ਹਮੇਸ਼ਾ ਖਤਰਾ ਹੁੰਦਾ ਹੈ। ਰਾਖਵੀਆਂ ਦਰਾਂ 'ਤੇ ਜ਼ਿਆਦਾ ਨਿਰਭਰਤਾ 


Karan Kumar

Content Editor

Related News