ਕੰਪਨੀਆਂ ਨੂੰ ਤੈਅ ਕਰਨਾ ਹੈ ਕਿ ਉਨ੍ਹਾਂ ਸਪੈਕਟ੍ਰਮ ਖਰੀਦਣਾ ਹੈ ਜਾਂ ਨਹੀਂ : ਟਰਾਈ

02/13/2020 1:42:43 AM

ਨਵੀਂ ਦਿੱਲੀ (ਭਾਸ਼ਾ)-ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਸਪੈਕਟ੍ਰਮ ਦੀਆਂ ਕੀਮਤਾਂ ’ਤੇ ਆਪਣੀਆਂ ਸਿਫਾਰਿਸ਼ਾਂ ਦਾ ਬਚਾਅ ਕੀਤਾ ਹੈ। ਇਨ੍ਹਾਂ ’ਚ 5-ਜੀ ਸਪੈਕਟ੍ਰਮ ਵੀ ਸ਼ਾਮਲ ਹੈ। ਰੈਗੂਲੇਟਰੀ ਨੇ ਕਿਹਾ ਕਿ ਉਸ ਨੇ ਉਦਯੋਗ ਤੋਂ ਮਿਲੀ ਪ੍ਰਤੀਕਿਰਿਆ ਦੇ ਆਧਾਰ ’ਤੇ ਕੀਮਤਾਂ ’ਤੇ ਆਪਣੀ ਆਖਰੀ ਰਾਇ ਬਣਾਈ ਹੈ। ਟਰਾਈ ਨੇ ਇਸ ਦੇ ਨਾਲ ਹੀ ਕਿਹਾ ਹੈ ਕਿ ਇਹ ਨਿੱਜੀ ਰੂਪ ਨਾਲ ਵੱਖ-ਵੱਖ ਪੱਖਾਂ ਨੂੰ ਤੈਅ ਕਰਨਾ ਹੈ ਕਿ ਉਹ ਨੀਲਾਮੀ ’ਚ ਸ਼ਾਮਲ ਹੋਣਾ ਚਾਹੁੰਦੇ ਹਨ ਜਾਂ ਨਹੀਂ। ਟਰਾਈ ਦਾ ਇਹ ਵਿਚਾਰ ਇਸ ਨਜ਼ਰ ਨਾਲ ਮਹੱਤਵਪੂਰਨ ਹੈ ਕਿ ਭਾਰਤੀ ਏਅਰਟੈੱਲ ਨੇ ਇਸ ਤੋਂ ਪਹਿਲਾਂ ਇਸ ਮਹੀਨੇ ਸਪੱਸ਼ਟ ਕੀਤਾ ਸੀ ਕਿ ਜੇਕਰ ਸਪੈਕਟ੍ਰਮ ਦਾ ਆਧਾਰ ਮੁੱਲ 492 ਕਰੋਡ਼ ਰੁਪਏ ਪ੍ਰਤੀ ਮੈਗਾਹਰਟਜ਼ ਹੀ ਰੱਖਿਆ ਜਾਂਦਾ ਹੈ ਤਾਂ ਉਹ ਅਗਲੀ ਸਪੈਕਟ੍ਰਮ ਨੀਲਾਮੀ ’ਚ ਭਾਗ ਨਹੀਂ ਲਵੇਗੀ। ਟਰਾਈ ਨੇ ਅਗਲੀ ਸਪੈਕਟ੍ਰਮ ਨੀਲਾਮੀ ਲਈ ਇਸ ਆਧਾਰ ਮੁੱਲ ਦੀ ਸਿਫਾਰਿਸ਼ ਕੀਤੀ ਹੈ।

ਦੂਰਸੰਚਾਰ ਅਤੇ ਸੂਚਨਾ ਤਕਨੀਕੀ ਰਾਜਮੰਤਰੀ ਸੰਜੈ ਧੋਤਰੇ ਨੇ ਪਿਛਲੇ ਹਫਤੇ ਰਾਜ ਸਭਾ ਨੂੰ ਸੂਚਿਤ ਕੀਤਾ ਸੀ ਕਿ ਸਪੈਕਟ੍ਰਮ ਦੀ ਨੀਲਾਮੀ ਲਈ ਕੈਬਨਿਟ ਨੋਟ ਦਾ ਮਸੌਦਾ ਤਿਆਰ ਕੀਤਾ ਜਾ ਰਿਹਾ ਹੈ। ਫਿਲਹਾਲ ਇਸ ਦਸਤਾਵੇਜ਼ ’ਤੇ ਵਿਭਾਗ ’ਚ ਵਿਚਾਰ-ਵਟਾਂਦਰਾ ਚੱਲ ਰਿਹਾ ਹੈ। ਟਰਾਈ ਦੇ ਚੇਅਰਮੈਨ ਆਰ. ਐੱਸ. ਸ਼ਰਮਾ ਨੇ ਕਿਹਾ,‘‘ਮੈਂ ਨਿੱਜੀ ਕੰਪਨੀਆਂ ਦੇ ਫੈਸਲਿਆਂ ’ਤੇ ਪ੍ਰਤੀਕਿਰਿਆ ਨਹੀਂ ਦਿੰਦਾ। ਟਰਾਈ ਨੇ ਰਾਖਵੇਂ ਮੁੱਲ ਦਾ ਸੁਝਾਅ ਵੱਖ-ਵੱਖ ਅੰਸ਼ਧਾਰਕਾਂ ਤੋਂ ਮਿਲੀ ਰਾਇ ਦੇ ਆਧਾਰ ’ਤੇ ਦਿੱਤਾ ਹੈ। ਇਸ ਨੂੰ ਸਰਕਾਰ ਨੂੰ ਭੇਜਿਆ ਗਿਆ ਹੈ। ਸਰਕਾਰ ਨੇ ਰਾਖਵੇਂ ਮੁੱਲ ’ਤੇ ਸਿਫਾਰਿਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਹੁਣ ਨੀਲਾਮੀ ਕਦੋਂ ਹੋਣੀ ਹੈ, ਇਹ ਸਰਕਾਰ ਨੂੰ ਤੈਅ ਕਰਨਾ ਹੈ।’’


Karan Kumar

Content Editor

Related News