ਟਰਾਈ ਨੇ ਜਿਓ, ਏਅਰਟੈੱਲ ਤੇ ਵੋਡਾ ਨੂੰ ਲਿਖੀ ਚਿੱਠੀ, ਕਿਹਾ-ਗਾਹਕਾਂ ਨੂੰ ਦਿਓ ਇਹ ਰਾਹਤ

Monday, Mar 30, 2020 - 10:40 PM (IST)

ਟਰਾਈ ਨੇ ਜਿਓ, ਏਅਰਟੈੱਲ ਤੇ ਵੋਡਾ ਨੂੰ ਲਿਖੀ ਚਿੱਠੀ, ਕਿਹਾ-ਗਾਹਕਾਂ ਨੂੰ ਦਿਓ ਇਹ ਰਾਹਤ

ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼ ਭਰ ਵਿਚ 21 ਦਿਨਾਂ ਦਾ ਲਾਕਡਾਊਨ ਜਾਰੀ ਹੈ। ਅਜਿਹੇ ਵਿਚ ਪ੍ਰੀਪੇਡ ਗਾਹਕਾਂ ਨੂੰ ਰੀਚਾਰਜ ਕਰਨ ਵਿਚ ਕੋਈ ਦਿੱਕਤ ਨਾ ਹੋਵੇ ਇਸ ਲਈ ਭਾਰਤੀ ਟੈਲੀਕਾਮ ਰੈਗੂਲੇਟਰ ਅਥਾਰਟੀ (ਟਰਾਈ) ਨੇ ਟੈਲੀਕਾਮ ਕੰਪਨੀਆਂ ਨੂੰ ਪ੍ਰੀਪੇਡ ਯੂਜ਼ਰਜ਼ ਦੇ ਪਲਾਨ ਦੀ ਵੈਲਿਡਿਟੀ ਵਧਾਉਣ ਦਾ ਨਿਰਦੇਸ਼ ਦਿੱਤਾ ਹੈ।

 

ਟਰਾਈ ਨੇ ਰਿਲਾਇੰਸ ਜਿਓ, ਭਾਰਤੀ ਏਅਰਟੈੱਲ, ਵੋਡਾਫੋਨ ਆਈਡੀਆ ਤੇ ਬੀ. ਐੱਸ. ਐੱਨ. ਐੱਲ. ਵਰਗੀਆਂ ਟੈਲੀਕਾਮ ਕੰਪਨੀਆਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਸਾਰੇ ਪ੍ਰੀਪੇਡ ਯੂਜ਼ਰਜ਼ ਦੇ ਪਲਾਨ ਦੀ ਵੈਲਿਡਿਟੀ ਨੂੰ ਵਧਾ ਦਿੱਤਾ ਜਾਵੇ।
ਟਰਾਈ ਨੇ ਟੈਲੀਕਮਿਊਨੀਕੇਸ਼ਨ ਨੂੰ ਜ਼ਰੂਰੀ ਸਰਵਿਸ ਮੰਨਦੇ ਹੋਏ ਇਸ ਨੂੰ ਲਾਕਡਾਊਨ ਤੋਂ ਵੱਖਰਾ ਰੱਖਿਆ ਹੈ। ਟਰਾਈ ਨੇ ਕੰਪਨੀਆਂ ਤੋਂ ਪੁੱਛਿਆ ਹੈ ਕਿ ਆਖਰ ਉਨ੍ਹਾਂ ਨੇ ਲਾਕਡਾਊਨ ਦੌਰਾਨ ਗਾਹਕਾਂ ਨੂੰ ਬਿਨਾ ਕਿਸੇ ਰੁਕਾਵਟ ਦੇ ਸਰਵਿਸ ਜਾਰੀ ਰੱਖਣ ਲਈ ਕੀ ਕਦਮ ਚੁੱਕੇ ਹਨ। ਫਿਲਹਾਲ ਟੈਲੀਕਾਮ ਕੰਪਨੀਆਂ ਨੇ ਟਰਾਈ ਦੇ ਪੱਤਰ ਦਾ ਕੋਈ ਜਵਾਬ ਨਹੀਂ ਦਿੱਤਾ ਹੈ। ਹਾਲਾਂਕਿ, ਟਰਾਈ ਦੇ ਹੁਕਮਾਂ ‘ਤੇ ਕੰਪਨੀਆਂ ਨੂੰ ਪ੍ਰੀਪੇਡ ਨੰਬਰਾਂ ਦੀ ਵੈਲੀਡਿਟੀ ਜਲਦ ਹੀ ਵਧਾਉਣੀ ਪੈ ਸਕਦੀ ਹੈ। ਟਰਾਈ ਨੇ ਟੈਲੀਕਾਮ ਕੰਪਨੀਆਂ ਨੂੰ ਪ੍ਰੀਪੇਡ ਸਰਵਿਸ ਲਈ ਰੀਚਾਰਜ ਵਾਊਚਰ ਅਤੇ ਭੁਗਤਾਨ ਬਦਲਾਂ ਦੀ ਉਪਲੱਬਧਤਾ ਸੁਨਿਸ਼ਚਿਤ ਕਰਨ ਨੂੰ ਵੀ ਕਿਹਾ ਹੈ।


author

Sanjeev

Content Editor

Related News