ਮਹਿੰਗੇ ਹੋਣਗੇ ਆਈਫੋਨ, 3 ਫੀਸਦੀ ਤਕ ਵਧ ਸਕਦੇ ਹਨ ਰੇਟ!

Wednesday, May 15, 2019 - 03:53 PM (IST)

ਮਹਿੰਗੇ ਹੋਣਗੇ ਆਈਫੋਨ, 3 ਫੀਸਦੀ ਤਕ ਵਧ ਸਕਦੇ ਹਨ ਰੇਟ!

ਨਵੀਂ ਦਿੱਲੀ—  ਚੀਨ ਅਤੇ ਅਮਰੀਕਾ ਵਿਚਕਾਰ ਜਾਰੀ ਵਪਾਰ ਯੁੱਧ ਆਈਫੋਨ ਦੇ ਸ਼ੌਕੀਨਾਂ ਦੀ ਜੇਬ ਹਲਕੀ ਕਰ ਸਕਦਾ ਹੈ। ਇਕ ਰਿਪੋਰਟ ਮੁਤਾਬਕ, ਦੋਹਾਂ ਦੇਸ਼ਾਂ ਵੱਲੋਂ ਇਕ-ਦੂਜੇ ਦੇ ਸਮਾਨਾਂ 'ਤੇ ਇੰਪੋਰਟ ਡਿਊਟੀ ਵਧਾਉਣ ਕਾਰਨ ਆਈਫੋਨ ਬਣਾਉਣ ਦੀ ਲਾਗਤ 3 ਫੀਸਦੀ ਤਕ ਵਧ ਗਈ ਹੈ। ਇਸ ਦਾ ਭਾਰ ਕੰਪਨੀ ਨੂੰ ਖਰੀਦਦਾਰਾਂ 'ਤੇ ਪਾਉਣਾ ਪੈ ਸਕਦਾ ਹੈ। ਪਹਿਲਾਂ ਦੀ ਤਰ੍ਹਾਂ ਮੁਨਾਫਾ ਬਣਾਈ ਰੱਖਣ ਲਈ ਕੰਪਨੀ ਨੂੰ ਕੀਮਤਾਂ 'ਚ ਇੰਨਾ ਹੀ ਵਾਧਾ ਕਰਨਾ ਹੋਵੇਗਾ ਜਿੰਨੀ ਲਾਗਤ ਵਧੀ ਹੈ। ਉਦਾਹਰਣ ਦੇ ਤੌਰ 'ਤੇ ਆਈਫੋਨ XS ਦੀ ਕੀਮਤ 999 ਡਾਲਰ ਤੋਂ ਵਧਾ ਕੇ 1,029 ਡਾਲਰ ਕਰਨੀ ਹੋਵੇਗੀ।

 

 

ਰਿਪੋਰਟ ਮੁਤਾਬਕ, ਜੇਕਰ ਟਰੰਪ ਪ੍ਰਸ਼ਾਸਨ 325 ਅਰਬ ਡਾਲਰ ਮੁੱਲ ਦੇ ਬਾਕੀ ਚਾਈਨਿਜ਼ ਸਮਾਨਾਂ 'ਤੇ ਵੀ ਇੰਪੋਰਟ ਡਿਊਟੀ ਵਧਾਉਂਦਾ ਹੈ, ਤਾਂ ਆਈਫੋਨ ਬਣਾਉਣ ਦਾ ਖਰਚ 120 ਡਾਲਰ ਤਕ ਵਧ ਸਕਦਾ ਹੈ।
ਜ਼ਿਕਰਯੋਗ ਹੈ ਕਿ ਚੀਨ ਤੇ ਅਮਰੀਕਾ ਵਿਚਕਾਰ ਵਪਾਰ ਯੁੱਧ ਦੀ ਨਵੀਂ ਸ਼ੁਰੂਆਤ ਇਸ ਸਾਲ 10 ਮਈ ਨੂੰ ਹੋਈ ਹੈ, ਜਦੋਂ ਟਰੰਪ ਸਰਕਾਰ ਨੇ 200 ਅਰਬ ਡਾਲਰ ਦੇ ਚੀਨੀ ਇੰਪੋਰਟ 'ਤੇ ਡਿਊਟੀ 10 ਤੋਂ ਵਧਾ ਕੇ 25 ਫੀਸਦੀ ਕਰ ਦਿੱਤੀ ਸੀ। ਇਸ ਦੇ ਜਵਾਬ 'ਚ ਚੀਨ ਨੇ ਪਲਟਵਾਰ ਕਰਦੇ ਹੋਏ 60 ਅਰਬ ਡਾਲਰ ਦੇ ਅਮਰੀਕੀ ਇੰਪੋਰਟ 'ਤੇ 1 ਜੂਨ ਤੋਂ ਡਿਊਟੀ ਵਧਾਉਣ ਦਾ ਐਲਾਨ ਕੀਤਾ ਹੈ, ਜਿਸ 'ਚ ਅਮਰੀਕੀ ਬੈਟਰੀਆਂ, ਕੌਫੀ ਤੇ ਹੋਰ ਦੂਜੇ ਸਮਾਨ ਸ਼ਾਮਲ ਹਨ।


Related News