TPG ਨੇ ਜਿਓ ''ਚ ਕੀਤਾ 4,546 ਕਰੋੜ ਰੁਪਏ ਦਾ ਨਿਵੇਸ਼

Saturday, Jun 13, 2020 - 11:14 PM (IST)

TPG ਨੇ ਜਿਓ ''ਚ ਕੀਤਾ 4,546 ਕਰੋੜ ਰੁਪਏ ਦਾ ਨਿਵੇਸ਼

ਨਵੀਂ ਦਿੱਲੀ-ਗਲੋਬਲੀ ਵੈਕਲਪਿਕ ਜਾਇਦਾਦ ਕੰਪਨੀ ਟੀ.ਪੀ.ਜੀ. ਨੇ ਰਿਲਾਇੰਸ ਇੰਡਸਟਰੀਜ਼ ਦੀ ਡਿਜ਼ੀਟਲ ਇਕਾਈ ਜਿਓ ਪਲੇਟਫਾਰਮਸ 'ਚ 4,546.80 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਰਿਲਾਇੰਸ ਇੰਡਸਟਰੀਜ਼ ਨੇ ਇਕ ਬਿਆਨ 'ਚ ਦੱਸਿਆ ਕਿ ਟੀ.ਪੀ.ਜੀ. ਨੇ ਜਿਓ ਪੇਲਟਫਾਰਮਸ ਦੀ 0.93 ਫੀਸਦੀ ਹਿੱਸੇਦਾਰੀ ਲਈ ਇਹ ਨਿਵੇਸ਼ ਕੀਤਾ ਹੈ। ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਦੀ ਡਿਜ਼ੀਟਲ ਇਕਾਈ ਜਿਓ ਪਲੇਟਫਾਰਮਸ ਨੇ ਇਸ ਦੇ ਨਾਲ ਹੀ ਸੀਮਿਤ ਹਿੱਸੇਦਾਰੀ ਵੇਚ ਕੇ ਪਿਛਲੇ ਕੁਝ ਹੀ ਸਮੇਂ 'ਚ 1.02 ਲੱਖ ਕਰੋੜ ਰੁਪਏ ਦਾ ਨਿਵੇਸ਼ ਜੁੱਟਾ ਲਿਆ ਹੈ।


author

Karan Kumar

Content Editor

Related News