FLIPKART ਤੇ ਐਮਾਜ਼ੋਨ ਦੀ ਤਿਉਹਾਰੀ ਸੇਲ 'ਤੇ ਪਾਬੰਦੀ ਲਾਉਣ ਦੀ ਮੰਗ

09/14/2019 2:14:07 PM

ਨਵੀਂ ਦਿੱਲੀ— ਇਕ ਪ੍ਰਮੁੱਖ ਭਾਰਤੀ ਵਪਾਰੀ ਸੰਗਠਨ ਨੇ ਐਮਾਜ਼ੋਨ ਅਤੇ ਫਲਿੱਪਕਾਰਟ ਦੀ ਆਗਾਮੀ ਤਿਉਹਾਰੀ ਮਹਾਂਸੇਲ 'ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਸੰਗਠਨ ਦਾ ਕਹਿਣਾ ਹੈ ਕਿ ਇਨ੍ਹਾਂ ਦਾ ਭਾਰੀ ਡਿਸਕਾਊਂਟ ਭਾਰਤ ਦੇ ਵਿਦੇਸ਼ੀ ਨਿਵੇਸ਼ ਨਿਯਮਾਂ ਦੀ ਉਲੰਘਣਾ ਹੈ।

ਇਨ੍ਹਾਂ ਦੋਹਾਂ ਈ-ਕਾਮਰਸ ਫਰਮਾਂ ਵੱਲੋਂ ਹਰ ਸਾਲ ਖਾਸ ਤੌਰ 'ਤੇ ਦੁਸਹਿਰਾ ਤੇ ਦੀਵਾਲੀ ਤੋਂ ਪਹਿਲਾਂ ਸਾਲ ਦੀ ਸਭ ਤੋਂ ਵੱਡੀ ਸੇਲ ਦਾ ਆਯੋਜਨ ਕੀਤਾ ਜਾਂਦਾ ਹੈ। ਫਲਿੱਪਕਾਰਟ ਵੱਲੋਂ 29 ਸਤੰਬਰ ਨੂੰ ਮਹਾਂਸੇਲ ਸ਼ੁਰੂ ਕੀਤੀ ਜਾਵੇਗੀ, ਜਦੋਂ ਕਿ ਐਮਾਜ਼ੋਨ ਨੇ ਅਜੇ ਇਸ ਦਾ ਐਲਾਨ ਕਰਨਾ ਹੈ।


ਬਿੱਗ ਸੇਲ 'ਚ ਇਹ ਦੋਵੇਂ ਈ-ਰਿਟੇਲਰ ਫੈਸ਼ਨ, ਸਮਾਰਟ ਫੋਨ ਤੋਂ ਲੈ ਕੇ ਘਰੇਲੂ ਸਾਜੋ-ਸਮਾਨਾਂ ਤੱਕ ਹਰ ਚੀਜ਼ 'ਤੇ ਵੱਡੀ ਛੋਟ ਦਿੰਦੇ ਹਨ। ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਸੀ. ਏ. ਆਈ. ਟੀ.) ਦਾ ਕਹਿਣਾ ਹੈ ਕਿ ਇਹ ਕੰਪਨੀਆਂ ਆਪਣੇ ਈ-ਕਾਮਰਸ ਪੋਰਟਲਾਂ 'ਤੇ 10 ਤੋਂ 80 ਫੀਸਦੀ ਤੱਕ ਦੀ ਭਾਰੀ ਛੋਟ ਦੀ ਪੇਸ਼ਕਸ਼ ਕਰਕੇ ਸਪੱਸ਼ਟ ਤੌਰ ਤੇ ਕੀਮਤਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ, ਜੋ ਨੀਤੀ ਦੀ ਸਿੱਧੀ ਉਲੰਘਣਾ ਹੈ।

ਸੀ. ਏ. ਆਈ. ਟੀ. ਭਾਰਤ ਦੇ 5,00,000 ਮਰਚੈਂਟਸ ਅਤੇ ਟਰੇਡਰਾਂ ਦੀ ਨੁਮਾਇੰਦਗੀ ਕਰਦਾ ਹੈ। ਉਸ ਨੇ ਈ-ਕਾਮਰਸ ਫਰਮਾਂ ਦੀ ਅਜਿਹੀ ਸੇਲ 'ਤੇ ਪਾਬੰਦੀ ਲਾਉਣ 'ਦੀ ਮੰਗ ਕੀਤੀ ਹੈ ਅਤੇ ਸਰਕਾਰ ਨੂੰ ਐੱਫ. ਡੀ. ਆਈ. ਨਿਯਮਾਂ ਦੀ ਸੰਭਾਵਿਤ ਉਲੰਘਣਾ ਦੀ ਜਾਂਚ ਕਰਨ ਲਈ ਵੀ ਕਿਹਾ ਹੈ।


Related News