ਕੀ ਖਤਮ ਹੋ ਜਾਵੇਗੀ ਆਈਫੋਨ ਦੀ ਬਾਦਸ਼ਾਹਤ! ਅਧਿਕਾਰੀਆਂ ਦੀ ਹਿਜਰਤ ਬਣੀ ਕੰਪਨੀ ਲਈ ਵੱਡੀ ਚੁਣੌਤੀ
Monday, Dec 08, 2025 - 12:12 PM (IST)
ਨਵੀਂ ਦਿੱਲੀ (ਇੰਟ.) - ਟੈੱਕ ਦੀ ਦੁਨੀਆ ਦੀ ਪ੍ਰਮੁੱਖ ਕੰਪਨੀ ਐਪਲ ’ਚ ਵੱਡੇ ਪੱਧਰ ’ਤੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਹਿਜਰਤ ਸ਼ੁਰੂ ਹੋ ਗਈ ਹੈ। ਦਰਅਸਲ ਚੋਟੀ ਦੇ ਇੰਜੀਨੀਅਰਾਂ ਅਤੇ ਐਗਜ਼ੀਕਿਊਟਿਵਜ਼ ਮੈਟਾ ਅਤੇ ਓਪਨ ਏ. ਆਈ. (ਆਰਟੀਫੀਸ਼ੀਅਲ ਇੰਟੈਲੀਜੈਂਸ) ਵੱਲ ਭੱਜ ਰਹੇ ਹਨ। ਕੰਪਨੀ ਛੱਡ ਕੇ ਲਗਾਤਾਰ ਟਾਪ ਐਗਜ਼ੀਕਿਊਟਿਵਜ਼ ਅਤੇ ਇੰਜੀਨੀਅਰਾਂ ਦੇ ਜਾਣ ਦੀਆਂ ਖ਼ਬਰਾਂ ਨੇ ਹਲਚਲ ਮਚਾ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਜੇ ਇਹ ਰਫ਼ਤਾਰ ਜਾਰੀ ਰਹੀ ਤਾਂ ਆਈਫੋਨ ਦੀ ਸਾਲਾਂ ਪੁਰਾਣੀ ਬਾਦਸ਼ਾਹਤ ’ਤੇ ਵੀ ਖਤਰਾ ਮੰਡਰਾਅ ਸਕਦਾ ਹੈ।
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਐਪਲ ਦੇ ਅੰਦਰ ਵੱਡੇ ਬਦਲਾਅ
ਹਾਲ ਹੀ ’ਚ ਐਪਲ ਨੇ ਐਲਾਨ ਕੀਤਾ ਹੈ ਕਿ ਉਸ ਦੇ ਜਨਰਲ ਕੌਂਸਲ ਅਤੇ ਪਾਲਿਸੀ ਹੈੱਡ ਅਗਲੇ ਸਾਲ ਸੇਵਾਮੁਕਤ ਹੋ ਜਾਣਗੇ। ਪਿਛਲੇ ਬੁੱਧਵਾਰ ਨੂੰ ਕੰਪਨੀ ਦਾ ਇਕ ਚੋਟੀ ਦਾ ਡਿਜ਼ਾਈਨਰ ਮੈਟਾ ਪਲੇਟਫਾਰਮ ’ਚ ਸ਼ਾਮਲ ਹੋ ਗਿਆ। ਐਪਲ ਨੇ ਆਪਣੇ ਏ. ਆਈ. ਸਟ੍ਰੈਟੇਜੀ ਹੈੱਡ ਦੇ ਰਿਟਾਇਰਡ ਹੋਣ ਦੀ ਪੁਸ਼ਟੀ ਕੀਤੀ। ਇਸ ਤੋਂ ਪਹਿਲਾਂ ਕੰਪਨੀ ਦੇ ਮੁੱਖ ਸੰਚਾਲਨ ਅਧਿਕਾਰੀ (ਸੀ.ਓ.ਓ.) ਨੇ ਜੁਲਾਈ ’ਚ ਰਿਟਾਇਰਮੈਂਟ ਦਾ ਐਲਾਨ ਕੀਤਾ ਸੀ ਅਤੇ ਮੁੱਖ ਵਿੱਤੀ ਅਧਿਕਾਰੀ (ਸੀ. ਐੱਫ. ਓ.) ਨੂੰ ਨਵੀਂ ਭੂਮਿਕਾ ’ਚ ਭੇਜ ਦਿੱਤਾ ਗਿਆ ਹੈ। ਇੰਨੇ ਵੱਡੇ ਪੱਧਰ ’ਤੇ ਐਗਜ਼ੀਕਿਊਟਿਵਜ਼ ਦਾ ਜਾਣਾ ਸਾਫ ਇਸ਼ਾਰਾ ਕਰਦਾ ਹੈ ਕਿ ਐਪਲ ਦੇ ਅੰਦਰ ਵੱਡੀਆਂ ਤਬਦੀਲੀਆਂ ਹੋ ਰਹੀਆਂ ਹਨ, ਹਾਲਾਂਕਿ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਟਿਮ ਕੁਕ ਅਜੇ ਵੀ ਅਹੁਦਾ ਛੱਡਣ ਦੇ ਮੂਡ ’ਚ ਨਹੀਂ ਦਿਸ ਰਹੇ।
ਇਹ ਵੀ ਪੜ੍ਹੋ : RBI ਨੇ ਜਾਰੀ ਕੀਤੇ ਨਵੇਂ ਨਿਯਮ, 1 ਲੱਖ ਤੱਕ ਦੀ ਜਮ੍ਹਾ ਰਾਸ਼ੀ ’ਤੇ ਵਿਆਜ ਦਰਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ
ਐਪਲ ਦੇ ਦਰਜਨਾਂ ਇੰਜੀਨੀਅਰਜ਼ ਮੈਟਾ ’ਚ ਸ਼ਿਫਟ
ਏ. ਆਈ. ਦੀ ਨਵੀਂ ਲਹਿਰ ਅਤੇ ਅਲਟ੍ਰਾ ਵਰਗੀਆਂ ਕੰਪਨੀਆਂ ਦੇ ਉਭਾਰ ਨੇ ਟੈੱਕ ਦੁਨੀਆ ’ਚ ਮੁਕਾਬਲਾ ਹੋਰ ਤੇਜ਼ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਹਾਲ ਹੀ ਦੇ ਮਹੀਨਿਆਂ ’ਚ ਐਪਲ ਦੇ ਦਰਜਨਾਂ ਇੰਜੀਨੀਅਰਜ਼ ਮੈਟਾ ’ਚ ਸ਼ਿਫਟ ਹੋ ਗਏ ਹਨ। ਇਹ ਉਹੀ ਐਕਸਪਰਟ ਹਨ, ਜਿਨ੍ਹਾਂ ਨੇ ਰੋਬੋਟਿਕਸ, ਆਡੀਓ ਤਕਨਾਲੋਜੀ ਅਤੇ ਐਪਲ ਵਾਚ ਵਰਗੇ ਡਿਵਾਈਸਾਂ ’ਚ ਮਹੱਤਵਪੂਰਨ ਯੋਗਦਾਨ ਪਾਇਆ ਸੀ। ਇਸ ਨਾਲ ਕੰਪਨੀ ਬ੍ਰੇਨ-ਡ੍ਰੇਨ ਦੀ ਚਿੰਤਾ ਵਧ ਗਈ ਹੈ। ਓਧਰ, ਮੈਟਾ ਅਤੇ ਗੂਗਲ ਤੇਜ਼ੀ ਨਾਲ ਸ਼ਕਤੀਸ਼ਾਲੀ ਏ.ਆਈ. ਵਿਕਸਤ ਕਰ ਰਹੇ ਹਨ, ਜੋ ਉਨ੍ਹਾਂ ਦੀਆਂ ਆਨਲਾਈਨ ਸੇਵਾਵਾਂ ਨੂੰ ਵਧੇਰੇ ਸਮਾਰਟ ਅਤੇ ਵਿਅਕਤੀਗਤ ਬਣਾ ਰਹੇ ਹਨ। ਇਸ ਦੇ ਮੁਕਾਬਲੇ ਐਪਲ ਦਾ ਬੰਦ ਈਕੋਸਿਸਟਮ ਪੱਛੜਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਕਈ ਚੋਟੀ ਦੇ ਨੇਤਾ ਆਪਣੇ-ਆਪਣੇ ਰਸਤੇ ਚੁਣ ਰਹੇ ਹਨ, ਜਿਨ੍ਹਾਂ ’ਚ ਮਾਰਕ ਜ਼ੁਕਰਬਰਗ, ਸੈਮ ਆਲਟਮੈਨ ਅਤੇ ਐਲਨ ਮਸਕ ਵਰਗੀਆਂ ਪ੍ਰਮੁੱਖ ਹਸਤੀਆਂ ਦੀ ਸਿੱਧੀ ਭੂਮਿਕਾ ਦੇਖਣ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ : 1 ਜਨਵਰੀ ਤੋਂ ਲਾਗੂ ਹੋਣਗੇ RBI ਦੇ ਨਵੇਂ ਡਿਜੀਟਲ ਬੈਂਕਿੰਗ ਨਿਯਮ, ਸ਼ਿਕਾਇਤਾਂ ਮਿਲਣ ਤੋਂ ਬਾਅਦ ਸਰਕਾਰ ਨੇ ਲਿਆ ਫ਼ੈਸਲਾ
ਅਧਿਕਾਰੀਆਂ ਦੀ ਹਿਜਰਤ ਐਪਲ ਲਈ ਵੱਡੀ ਚੁਣੌਤੀ
ਜ਼ੁਕਰਬਰਗ ਨੇ ਇਸ ਹਫ਼ਤੇ ਐਪਲ ਦੇ ਕਈ ਏ.ਆਈ. ਐਕਸਪਰਟਜ਼ ਨੂੰ ਨਿਯੁਕਤ ਕਰਨ ਤੋਂ ਬਾਅਦ ਚੋਟੀ ਦੇ ਡਿਜ਼ਾਈਨਰ ਐਲਨ ਡਾਈ ਨੂੰ ਵੀ ਆਪਣੇ ਵੱਲ ਕਰ ਲਿਆ। ਸੈਮ ਆਲਟਮੈਨ ਮੈਟਾ ਦੇ ਏ.ਆਈ. ਪ੍ਰਾਜੈਕਟਾਂ ਨੂੰ ਨਵੀਂ ਦਿੱਖ ਦੇਣ ’ਚ ਲੱਗੇ ਹੋਏ ਹਨ ਅਤੇ ਇਸ ਲਈ ਅਰਬਪਤੀਆਂ ਦੀ ਮਦਦ ਵੀ ਲੈ ਰਹੇ ਹਨ। ਇਸ ਤੋਂ ਇਲਾਵਾ ਆਲਟਮੈਨ ਨੇ ਲੱਗਭਗ 6.5 ਬਿਲੀਅਨ ਡਾਲਰ ਦੇ ਕੇ ਜੋਨੀ ਆਈਵ ਨਾਲ ਇਕ ਨਵਾਂ ਏ.ਆਈ. ਡਿਵਾਈਸ ਬਣਾਉਣ ਦੀ ਦਿਸ਼ਾ ’ਚ ਵੀ ਕਦਮ ਵਧਾਇਆ ਹੈ। ਇਹ ਉਹੀ ਜੋਨੀ ਆਈਵ, ਜਿਸ ਨੇ ਆਈ ਫੋਨ ਅਤੇ ਐਪਲ ਵਾਚ ਦਾ ਡਿਜ਼ਾਈਨ ਤਿਆਰ ਕੀਤਾ ਸੀ। ਇਸ ਵਿਚਾਲੇ, ਓਪਨ ਏ. ਆਈ. ਨੇ ਵੀ ਮੌਕਾ ਦੇਖ ਕੇ ਐਪਲ ਦੇ ਦਰਜਨਾਂ ਇੰਜੀਨੀਅਰਾਂ ਨੂੰ ਆਪਣੀ ਟੀਮ ’ਚ ਸ਼ਾਮਲ ਕਰ ਲਿਆ ਹੈ, ਜਿਨ੍ਹਾਂ ਦਾ ਤਜਰਬਾ ਸਿੱਧੇ ਤੌਰ ’ਤੇ ਐਪਲ ਦੀਆਂ ਸਭ ਤੋਂ ਸ਼ਕਤੀਸ਼ਾਲੀ ਤਕਨਾਲੋਜੀਆਂ ਨਾਲ ਜੁੜਿਆ ਹੋਇਆ ਹੈ। ਤਕਨੀਕੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਘਟਨਾਕ੍ਰਮ ਆਉਣ ਵਾਲੇ ਸਮੇਂ ’ਚ ਐਪਲ ਲਈ ਵੱਡੀ ਚੁਣੌਤੀ ਸਾਬਿਤ ਹੋ ਸਕਦਾ ਹੈ, ਖਾਸ ਕਰ ਕੇ ਉਦੋਂ ਜਦੋਂ ਏ. ਆਈ. ਦੀ ਜੰਗ ਆਪਣੇ ਸਿਖਰ ’ਤੇ ਹੈ।
ਇਹ ਵੀ ਪੜ੍ਹੋ : RBI ਦਾ ਵੱਡਾ ਐਲਾਨ, ਸਾਰੇ ਬੈਂਕਾਂ ’ਚ FD ਦੀ ਘੱਟੋ-ਘੱਟ ਮਿਆਦ ਕੀਤੀ ਤੈਅ
ਮਸਕ ਖੁਦ ਸਮਾਰਟਫੋਨ ਬਣਾਉਣ ਦੇ ਚੱਕਰ ’ਚ
ਐਪਲ ਦੇ ਦਬਦਬੇ ਤੋਂ ਪ੍ਰੇਸ਼ਾਨ ਹੋ ਕੇ ਮਸਕ ਨੇ ਕਈ ਵਾਰ ਆਪਣਾ ਸਮਾਰਟਫੋਨ ਬਣਾਉਣ ਬਾਰੇ ਸੋਚਿਆ ਹੈ। ਵਾਲ ਸਟਰੀਟ ਜਨਰਲ ਦੀ ਰਿਪੋਰਟ ਅਨੁਸਾਰ ਉਸ ਦਾ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਐਪਲ ’ਤੇ ਮੁਕੱਦਮਾ ਕਰ ਰਿਹਾ ਹੈ ਕਿਉਂਕਿ ਉਹ ਐਪ ਸਟੋਰ ’ਚ ਆਪਣੇ ਏ.ਆਈ. ਐਪਸ ਦੀ ਪਲੇਸਮੈਂਟ ਤੋਂ ਖੁਸ਼ ਨਹੀਂ ਹੈ। ਇਨ੍ਹਾਂ ਨਾਲ ਕੋਈ ਵੀ ਤੁਰੰਤ ਖ਼ਤਰਾ ਨਹੀਂ ਹੈ। ਖਪਤਕਾਰਾਂ ਦੀ ਜ਼ਿੰਦਗੀ ਉਨ੍ਹਾਂ ਦੇ ਆਈਫੋਨ ’ਤੇ ਹੈ ਪਰ ਅਜੇ ਤੱਕ ਅਜਿਹਾ ਕਿਲਰ ਏ.ਆਈ. ਐਪ ਨਹੀਂ ਆਇਆ ਹੈ, ਜੋ ਉਨ੍ਹਾਂ ਨੂੰ ਆਪਣਾ ਡਿਜੀਟਲ ਰੁੂਪ ਬਦਲਣ ਲਈ ਮਜਬੂਰ ਕਰ ਸਕੇ। ਐਪਲ ’ਚ ਅਜੇ ਵੀ ਇਕ ਐਗਜ਼ੀਕਿਊਟਿਵ ਕੁਕ ਮਜ਼ਬੂਤੀ ਨਾਲ ਸਥਾਪਿਤ ਹੈ। ਪਿਛਲੇ ਮਹੀਨੇ 65 ਸਾਲ ਦੇ ਹੋਣ ਦੇ ਬਾਵਜੂਦ, ਜਿਸ ਉਮਰ ’ਚ ਕਈ ਸੀ.ਈ.ਓ. ਰਿਟਾਇਰਮੈਂਟ ਬਾਰੇ ਸੋਚ ਰਹੇ ਹਨ, ਕੁੱਕ ਅਜੇ ਵੀ ਰੁਕੇ ਨਹੀਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
