SBI ਦੇ ਖਾਤਾਧਾਰਕਾਂ ਲਈ ਅਹਿਮ ਖ਼ਬਰ: ਇਸ ਵਿਸ਼ੇਸ਼ ਯੋਜਨਾ ਦਾ ਹੈ ਅੱਜ ਆਖ਼ਰੀ ਦਿਨ

09/14/2021 12:11:20 PM

ਨਵੀਂ ਦਿੱਲੀ - ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ (SBI) ਨੇ ਪਿਛਲੇ ਮਹੀਨੇ ਸੁਤੰਤਰਤਾ ਦਿਵਸ 'ਤੇ ਵਿਸ਼ੇਸ਼ ਆਫ਼ਰ ਸ਼ੁਰੂ ਕੀਤੀ ਸੀ। ਇਸ ਦੇ ਤਹਿਤ SBI ਨੇ ਡਿਪਾਜ਼ਿਟ ਉੱਤੇ ਜ਼ਿਆਦਾ ਵਿਆਜ ਦੇ ਨਾਲ ਲੋਨ ਉੱਤੇ ਪ੍ਰੋਸੈਸਿੰਗ ਫ਼ੀਸ ਨਾ ਲੈਣ ਦਾ ਫ਼ੈਸਲਾ ਕੀਤਾ ਸੀ। ਇਹ ਪੇਸ਼ਕਸ਼ ਅੱਜ ਯਾਨੀ 14 ਸਤੰਬਰ ਨੂੰ ਖ਼ਤਮ ਹੋ ਰਹੀ ਹੈ। ਅਜਿਹੀ ਸਥਿਤੀ ਵਿੱਚ, ਜੇ ਤੁਸੀਂ  ਕਰਵਾਉਣਾ ਚਾਹੁੰਦੇ ਹੋ ਜਾਂ ਲੋਨ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਸਕੀਮ ਦਾ ਲਾਭ ਲੈ ਸਕਦੇ ਹੋ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਇਸ ਤਾਰੀਖ਼ ਤੋਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ 'ਤੇ ਲੱਗੇਗੀ ਪਾਬੰਦੀ

'SBI ਪਲੈਟੀਨਮ ਡਿਪਾਜ਼ਿਟ' ਵਿੱਚ ਵਧੇਰੇ ਵਿਆਜ ਮਿਲੇਗਾ

ਸਟੇਟ ਬੈਂਕ ਨੇ 15 ਅਗਸਤ ਨੂੰ 'SBI ਪਲੈਟੀਨਮ ਡਿਪਾਜ਼ਿਟ' ਨਾਂ ਦੀ ਵਿਸ਼ੇਸ਼ ਜਮ੍ਹਾਂ ਯੋਜਨਾ ਸ਼ੁਰੂ ਕੀਤੀ ਸੀ। ਇਸ ਯੋਜਨਾ ਦੇ ਅਧੀਨ ਨਿਵੇਸ਼ ਕਰਕੇ, ਤੁਹਾਨੂੰ ਆਮ ਜਮ੍ਹਾਂ ਰਕਮ ਦੇ ਮੁਕਾਬਲੇ 0.15% ਵਧੇਰੇ ਵਿਆਜ ਮਿਲੇਗਾ। ਇਹ ਲਾਭ 75 ਦਿਨ, 525 ਦਿਨ (75 ਹਫ਼ਤੇ) ਅਤੇ 2250 ਦਿਨ (75 ਮਹੀਨਿਆਂ) ਲਈ ਪਲੈਟੀਨਮ ਦੇ ਨਿਵੇਸ਼ 'ਤੇ ਉਪਲਬਧ ਹੋਵੇਗਾ। SBI ਇਸ ਵੇਲੇ ਜਮ੍ਹਾਂ ਰਕਮਾਂ (FD) 'ਤੇ ਵੱਧ ਤੋਂ ਵੱਧ 5.40% ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ।

SBI ਨੇ 14 ਸਤੰਬਰ ਤੱਕ ਹੋਮ, ਪਰਸਨਲ, ਕਾਰ ਅਤੇ ਗੋਲਡ ਲੋਨ 'ਤੇ ਪ੍ਰੋਸੈਸਿੰਗ ਫੀਸ ਨਾ ਲੈਣ ਦਾ ਵੀ ਫੈਸਲਾ ਕੀਤਾ ਸੀ। ਇਸ ਤੋਂ ਇਲਾਵਾ ਲੋਨ ਲੈਣ ਦੇ ਨਾਲ -ਨਾਲ ਖ਼ਾਸ ਛੋਟ ਵੀ ਮਿਲੇਗੀ।

ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਫ਼ੈਸਲਾ, ਨੌਕਰੀ ਗਵਾਉਣ ਵਾਲਿਆਂ ਨੂੰ ਭੱਤਾ ਦੇਣ ਵਾਲੀ ਸਕੀਮ ਦੀ ਮਿਆਦ ਵਧਾਈ

ਸੋਨੇ ਅਤੇ ਕਾਰ ਲੋਨ 'ਤੇ ਮਿਲ ਰਹੀ ਵਿਆਜ ਦਰ 'ਚ ਛੋਟ

ਸਟੇਟ ਬੈਂਕ ਨੇ ਗੋਲਡ ਲੋਨ 'ਤੇ 0.50 ਫ਼ੀਸਦੀ ਅਤੇ ਕਾਰ ਲੋਨ 'ਤੇ 0.25 ਫ਼ੀਸਦੀ ਦੀ ਛੋਟ ਦੇਣ ਦਾ ਫ਼ੈਸਲਾ ਕੀਤਾ ਸੀ। ਕਾਰ ਲੋਨ 'ਤੇ ਛੋਟ ਦਾ ਲਾਭ ਲੈਣ ਲਈ ਤੁਹਾਨੂੰ ਯੋਨੋ ਐਪ ਤੋਂ ਅਪਲਾਈ ਕਰਨਾ ਹੋਵੇਗਾ। ਤੁਹਾਨੂੰ ਇਹ ਕਾਰ ਲੋਨ ਅਤੇ ਗੋਲਡ ਲੋਨ 7.50 ਫ਼ੀਸਦੀ ਦੀ ਦਰ ਨਾਲ ਮਿਲੇਗਾ। ਇਸ ਤੋਂ ਇਲਾਵਾ ਕੋਰੋਨਾ ਵਾਰਿਅਰ ਨੂੰ ਪਰਸਨਲ ਲੋਨ 'ਤੇ 0.50 ਫ਼ੀਸਦੀ ਦੀ ਵਾਧੂ ਛੋਟ ਮਿਲ ਰਹੀ ਹੈ। ਇਹ ਸਾਰੀਆਂ ਛੋਟ 14 ਸਤੰਬਰ ਤੱਕ ਹੀ ਮਿਲਣਗੀਆਂ।

ਇਹ ਵੀ ਪੜ੍ਹੋ : EPFO ਦੇ ਮੈਂਬਰਾਂ ਲਈ ਖ਼ੁਸ਼ਖ਼ਬਰੀ, UAN-ਆਧਾਰ ਲਿੰਕ ਕਰਨ ਦੀ ਮਿਆਦ ਵਧੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News