ਟਾਈਟਨ ਆਈ+ ਨੇ ਸ਼ੁਰੂ ਕੀਤੀ ‘ਇਕ ਤਾਰਾ ਪ੍ਰੀਖਣ’ ਨਾਮਕ ਅਨੋਖੀ ਮੁਹਿੰਮ
Thursday, Nov 13, 2025 - 05:20 AM (IST)
ਨਵੀਂ ਦਿੱਲੀ - ਇਸ ਬਾਲ ਦਿਵਸ ’ਤੇ ਟਾਈਟਨ ਆਈ+ ਨੇ ‘ਇਕ ਤਾਰਾ ਪ੍ਰੀਖਣ’ ਨਾਮਕ ਅਨੋਖੀ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਦਾ ਉਦੇਸ਼ ਮਾਪਿਆਂ ਨੂੰ ਆਪਣੇ ਬੱਚਿਆਂ ’ਚ ਸੰਭਾਵੀ ਕਮਜ਼ੋਰ ਨਜ਼ਰ ਦੀਆਂ ਸਮੱਸਿਆਵਾਂ ਦਾ ਪਤਾ ਲਾਉਣ ਲਈ ਇਕ ਸਰਲ, ਆਸਾਨ ਅਤੇ ਮਨੋਰੰਜਕ ਸ਼ੁਰੂਆਤੀ ਨੇਤਰ-ਜਾਂਚ ਸਮੱਗਰੀ ਪ੍ਰਦਾਨ ਕਰਵਾਉਣਾ ਹੈ।
ਇਹ ਪਹਿਲ 3 ਕਰੋਡ਼ ਤੋਂ ਵੱਧ ਬੱਚਿਆਂ ਦੀ ਉਸ ਮਹਾਮਾਰੀ ਦਾ ਇਕ ਰਚਨਾਤਮਕ ਜਵਾਬ ਹੈ, ਜੋ ਕਮਜ਼ੋਰ ਨਜ਼ਰ ਨਾਲ ਪੀਡ਼ਤ ਹਨ। ਇਸ ਮੁਹਿੰਮ ਦੀ ਕਹਾਣੀ ਨੂੰ ਇਕ ਫਿਲਮ ’ਚ ਪ੍ਰਭਾਵਸ਼ਾਲੀ ਢੰਗ ਨਾਲ ਜੀਵੰਤ ਕੀਤਾ ਗਿਆ ਹੈ, ਜੋ ਸਾਹਿਬਾ ਨਾਮਕ ਇਕ ਸਕੂਲੀ ਵਿਦਿਆਰਥਣ ਦੀ ਕਹਾਣੀ ’ਤੇ ਆਧਾਰਿਤ ਹੈ, ਜਿਸਦੀ ਧੁੰਦਲੀ ਨਜ਼ਰ ਦੀ ਸਮੱਸਿਆ ਉਸ ਦੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ।
