Kwality Walls ਨੇ HUL ਨਾਲੋਂ ਵੱਖ ਹੋਣ ਤੋਂ ਪਹਿਲਾਂ ਨਿਰਦੇਸ਼ਕ ਮੰਡਲ ਮੈਂਬਰਾਂ ਦੀ ਕੀਤੀ ਨਿਯੁਕਤੀ

Monday, Nov 24, 2025 - 06:50 PM (IST)

Kwality Walls ਨੇ HUL ਨਾਲੋਂ ਵੱਖ ਹੋਣ ਤੋਂ ਪਹਿਲਾਂ ਨਿਰਦੇਸ਼ਕ ਮੰਡਲ ਮੈਂਬਰਾਂ ਦੀ ਕੀਤੀ ਨਿਯੁਕਤੀ

ਨਵੀਂ ਦਿੱਲੀ (ਭਾਸ਼ਾ) - ਕੁਆਲਿਟੀ ਵਾਲਸ (ਇੰਡੀਆ) ਨੇ ਹਿੰਦੁਸਤਾਨ ਯੂਨਿਲੀਵਰ ਲਿਮਟਿਡ (ਐੱਚ. ਯੂ. ਐੱਲ.) ਨਾਲੋਂ ਵੱਖ ਹੋਣ ਤੋਂ ਪਹਿਲਾਂ ਆਪਣੇ ਨਿਰਦੇਸ਼ਕ ਮੰਡਲ ’ਚ ਕਈ ਨਿਯੁਕਤੀਆਂ ਦਾ ਐਲਾਨ ਕੀਤਾ। ਕੰਪਨੀ ਨੇ 7 ਨਿਯੁਕਤੀਆਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ’ਚ ਇਕ ਗੈਰ-ਕਾਰਜਕਾਰੀ ਨਿਰਦੇਸ਼ਕ, ਦੋ ਕਾਰਜਕਾਰੀ ਨਿਰਦੇਸ਼ਕ ਅਤੇ ਚਾਰ ਆਜ਼ਾਦ ਨਿਰਦੇਸ਼ਕ ਸ਼ਾਮਲ ਹਨ।

ਇਹ ਵੀ ਪੜ੍ਹੋ :     ਪੰਜਾਬ ਸਮੇਤ ਦੇਸ਼ ਭਰ 'ਚ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ 24K-23K-22K ਦੀ ਕੀਮਤ
ਇਹ ਵੀ ਪੜ੍ਹੋ :     ATM Scam Alert: ਕੀ ਦੋ ਵਾਰ 'Cancel' ਦਬਾਉਣ ਨਾਲ ਸੁਰੱਖਿਅਤ ਹੋ ਜਾਵੇਗਾ ਤੁਹਾਡਾ 'PIN'? ਸੱਚ ਜਾਣ ਹੋਵੋਗੇ ਹੈਰਾਨ

ਕੰਪਨੀ ਨੇ ਚਿਤਰਾਂਕ ਗੋਇਲ ਨੂੰ ਉਪ-ਪ੍ਰਬੰਧ ਨਿਰਦੇਸ਼ਕ ਅਤੇ ਕਾਰਜਕਾਰੀ ਨਿਰਦੇਸ਼ਕ ਵਜੋਂ ਨਿਰਦੇਸ਼ਕ ਮੰਡਲ ’ਚ ਸ਼ਾਮਲ ਕੀਤਾ ਹੈ। ਉੱਥੇ ਹੀ, ਰਿਤੇਸ਼ ਤਿਵਾੜੀ ਗੈਰ-ਕਾਰਜਕਾਰੀ ਨਿਰਦੇਸ਼ਕ ਹੋਣਗੇ। ਪ੍ਰਸ਼ਾਂਤ ਪ੍ਰੇਮਰਾਜਕਾ ਮੁੱਖ ਵਿੱਤੀ ਅਧਿਕਾਰੀ ਦਾ ਅਹੁਦਾ ਸੰਭਾਲਣਗੇ ਅਤੇ ਕਾਰਜਕਾਰੀ ਨਿਰਦੇਸ਼ਕ ਵਜੋਂ ਨਿਰਦੇਸ਼ਕ ਮੰਡਲ ’ਚ ਸ਼ਾਮਲ ਹੋਣਗੇ। ਰਵੀ ਪਿਸ਼ਾਰੋਡੀ ਅਤੇ ਮਾਧਵਨ ਹਰਿਹਰਨ ਸਮੇਤ ਹੋਰ ਲੋਕ ਆਜ਼ਾਦ ਨਿਰਦੇਸ਼ਕ ਹੋਣਗੇ। ਕੁਆਲਿਟੀ ਵਾਲਸ (ਇੰਡੀਆ) 1 ਦਸੰਬਰ 2025 ਨੂੰ ਐੱਚ. ਯੂ. ਐੱਲ. ਨਾਲੋਂ ਵੱਖ ਹੋ ਕੇ ਇਕ ਵੱਖਰੀ ਕੰਪਨੀ ਬਣ ਜਾਵੇਗੀ।

ਇਹ ਵੀ ਪੜ੍ਹੋ :    ਵੱਡਾ ਝਟਕਾ! ਪੁਰਾਣੇ ਵਾਹਨਾਂ ਲਈ ਲਾਗੂ ਹੋਏ ਨਵੇਂ ਨਿਯਮ, ਫੀਸਾਂ ਕਈ ਗੁਣਾ ਵਧੀਆਂ
ਇਹ ਵੀ ਪੜ੍ਹੋ :    ਇਨ੍ਹਾਂ ਦੇਸ਼ਾਂ 'ਚ ਲੈ ਕੇ ਜਾਓਗੇ 1 ਲੱਖ ਰੁਪਏ ਤਾਂ ਬਣ ਜਾਓਗੇ ਕਰੋੜਪਤੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News