ਜੀਓ-ਫੇਸਬੁੱਕ ਸੌਦਾ ਮਾਮਲਾ : ਸੁਪਰੀਮ ਕੋਰਟ ਨੇ ਜੁਰਮਾਨੇ ਖਿਲਾਫ ਖਾਰਜ ਕੀਤੀ ਰਿਲਾਇੰਸ ਦੀ ਪਟੀਸ਼ਨ

Tuesday, Dec 02, 2025 - 11:44 PM (IST)

ਜੀਓ-ਫੇਸਬੁੱਕ ਸੌਦਾ ਮਾਮਲਾ : ਸੁਪਰੀਮ ਕੋਰਟ ਨੇ ਜੁਰਮਾਨੇ ਖਿਲਾਫ ਖਾਰਜ ਕੀਤੀ ਰਿਲਾਇੰਸ ਦੀ ਪਟੀਸ਼ਨ

ਨਵੀਂ ਦਿੱਲੀ, (ਭਾਸ਼ਾ)– ਸੁਪਰੀਮ ਕੋਰਟ ਨੇ ਸਕਿਓਰਟੀਜ਼ ਅਪੀਲੇਟ ਟ੍ਰਿਬਿਊਨਲ ਦੇ ਇਕ ਫੈਸਲੇ ਖਿਲਾਫ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਅਤੇ ਉਸ ਦੇ 2 ਅਧਿਕਾਰੀਆਂ ਦੀ ਪਟੀਸ਼ਨ ਮੰਗਲਵਾਰ ਨੂੰ ਖਾਰਜ ਕਰ ਦਿੱਤੀ।

ਸਕਿਓਰਟੀਜ਼ ਅਪੀਲੇਟ ਟ੍ਰਿਬਿਊਨਲ (ਐੱਸ. ਏ. ਟੀ.) ਨੇ ਜੀਓ-ਫੇਸਬੁੱਕ ਸੌਦੇ ਬਾਰੇ ਸ਼ੇਅਰ ਬਾਜ਼ਾਰ ਨੂੰ ਤੁਰੰਤ ਸਪਸ਼ਟੀਕਰਨ ਨਾ ਦੇਣ ’ਤੇ ਮਾਰਕੀਟ ਰੈਗੂਲੇਟਰੀ ਸਕਿਓਰਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਦੇ ਜੁਰਮਾਨੇ ਨੂੰ ਬਰਕਰਾਰ ਰੱਖਿਆ ਸੀ।

ਕੈਪੀਟਲ ਮਾਰਕੀਟ ਰੈਗੂਲੇਟਰੀ ਸੇਬੀ ਨੇ ਜੀਓ-ਫੇਸਬੁੱਕ ਸੌਦੇ ’ਤੇ ਸ਼ੇਅਰ ਬਾਜ਼ਾਰ ਨੂੰ ਤੁਰੰਤ ਸਪਸ਼ਟੀਕਰਨ ਨਾ ਦੇਣ ਲਈ ਆਰ. ਆਈ. ਐੱਲ. ਅਤੇ ਸਾਵਿੱਤਰੀ ਪਾਰੇਖ ਤੇ ਕੇ. ਸੇਥੂਰਮਨ ’ਤੇ ਕੁਲ 30 ਲੱਖ ਰੁਪਏ ਦਾ ਜੁਰਮਾਨਾ ਲਾਇਆ ਸੀ। ਇਸ ਦਾ ਖੁਲਾਸਾ ਮੀਡੀਆ ਦੀਆਂ ਖਬਰਾਂ ਰਾਹੀਂ ਹੋਇਆ ਸੀ। ਸੇਬੀ ਦੇ ਇਸ ਜੁਰਮਾਨੇ ਨੂੰ 2 ਮਈ ਨੂੰ ਐੱਸ. ਏ. ਟੀ. ਨੇ ਬਰਕਰਾਰ ਰੱਖਿਆ ਸੀ। ਚੀਫ ਜਸਟਿਸ ਸੂਰੀਆਕਾਂਤ ਤੇ ਜਸਟਿਸ ਜਾਯਮਾਲਯਾ ਬਾਗਚੀ ਦੀ ਬੈਂਚ ਨੇ ਐੱਸ. ਏ. ਟੀ. ਦੇ ਫੈਸਲੇ ’ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ।


author

Rakesh

Content Editor

Related News