ਜੂਨ ''ਚ ਡ੍ਰੀਮਲਾਈਨਰ ਹਾਦਸੇ ਤੋਂ ਵੀ ਨਹੀਂ ਲਿਆ ਸਬਕ, DGCA ਨੇ ਸ਼ੁਰੂ ਕੀਤੀ ਜਾਂਚ
Wednesday, Dec 03, 2025 - 03:28 AM (IST)
ਨਵੀਂ ਦਿੱਲੀ - ਟਾਟਾ ਗਰੁੱਪ ਦੀ ਮਾਲਕੀ ਵਾਲੀ ਏਅਰ ਇੰਡੀਆ ’ਤੇ ਬਿਨਾਂ ‘ਏਅਰਵਰਦੀਨੈੱਸ ਸਰਟੀਫਿਕੇਟ’ 24-25 ਨਵੰਬਰ ਦੇ ਵਿਚਕਾਰ 8 ਵਾਰ ਏਅਰਬੱਸ ਏ-320 ਜਹਾਜ਼ ਉਡਾਉਣ ਦਾ ਦੋਸ਼ ਲਾਇਆ ਗਿਆ ਹੈ, ਜਿਸ ਨਾਲ ਯਾਤਰੀਆਂ ਦੀ ਜਾਨ ਖ਼ਤਰੇ ਵਿਚ ਪੈ ਗਈ। ਇਕ ਇੰਜੀਨੀਅਰ ਵੱਲੋਂ ਇਕ ਨੁਕਸ ਦੀ ਪਛਾਣ ਕਰਨ ਤੋਂ ਬਾਅਦ ਜਹਾਜ਼ ਨੂੰ ਤੁਰੰਤ ਜ਼ਮੀਨ ’ਤੇ ਉਤਾਰ ਦਿੱਤਾ ਗਿਆ ਅਤੇ ਇਸ ਮਾਮਲੇ ਦੀ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ. ਜੀ. ਸੀ. ਏ.) ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਏਅਰਵਰਦੀਨੈੱਸ ਸਰਟੀਫਿਕੇਟ ਨੂੰ ਹਰ ਸਾਲ ਨਵਿਆਇਆ ਜਾਣਾ ਚਾਹੀਦਾ ਹੈ ਅਤੇ ਇਸ ਤੋਂ ਬਿਨਾਂ ਉਡਾਣ ਭਰਨਾ ਇਕ ਗੰਭੀਰ ਉਲੰਘਣਾ ਮੰਨਿਆ ਜਾਂਦਾ ਹੈ। ਇਸ ਮਾਮਲੇ ’ਚ ਸ਼ਾਮਲ ਕਰਮਚਾਰੀਆਂ ਨੂੰ ਏਅਰ ਇੰਡੀਆ ਨੇ ਮੁਅੱਤਲ ਕਰ ਦਿੱਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਉਸ ਸਮੇਂ ਵਾਪਰੀ ਹੈ ਜਦੋਂ ਏਅਰ ਇੰਡੀਆ ਜੂਨ ਵਿਚ ਡ੍ਰੀਮਲਾਈਨਰ ਹਾਦਸੇ, ਜਿਸ ਵਿਚ 260 ਲੋਕ ਮਾਰੇ ਗਏ ਸਨ, ਤੋਂ ਬਾਅਦ ਆਪਣੇ ਸੁਰੱਖਿਆ ਅਕਸ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਏਅਰ ਇੰਡੀਆ ਨੇ ਆਪਣੇ ਬਚਾਅ ’ਚ ਕੀ ਕਿਹਾ
ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ, ‘ਜਿਵੇਂ ਹੀ ਇਹ ਸਾਡੇ ਧਿਆਨ ਵਿਚ ਆਇਆ, ਅਸੀਂ ਤੁਰੰਤ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ ਨੂੰ ਸੂਚਿਤ ਕੀਤਾ। ਏਅਰਲਾਈਨ ਨੇ ਪਹਿਲਾਂ ਹੀ ਉਨ੍ਹਾਂ ਸਾਰੇ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ, ਜੋ ਬਿਨਾਂ ਕਿਸੇ ਜਾਇਜ਼ ਲਾਇਸੈਂਸ ਦੇ ਜਹਾਜ਼ ਨੂੰ ਰਿਲੀਜ਼ ਕਰਨ ਦੇ ਫੈਸਲੇ ਵਿਚ ਸ਼ਾਮਲ ਸਨ।
