ਸੋਨੇ ਨੇ ਵੱਟੀ ਸ਼ੂਟ ! 2000 ਰੁਪਏ ਤੱਕ ਵਧੀਆਂ ਕੀਮਤਾਂ, ਜਾਣੋ ਕੀ ਹੈ ਤਾਜ਼ਾ ਭਾਅ

Tuesday, Nov 25, 2025 - 02:13 PM (IST)

ਸੋਨੇ ਨੇ ਵੱਟੀ ਸ਼ੂਟ ! 2000 ਰੁਪਏ ਤੱਕ ਵਧੀਆਂ ਕੀਮਤਾਂ, ਜਾਣੋ ਕੀ ਹੈ ਤਾਜ਼ਾ ਭਾਅ

ਨਵੀਂ ਦਿੱਲੀ: ਭਾਰਤੀ ਸਰਾਫਾ ਬਾਜ਼ਾਰ ਵਿੱਚ ਅੱਜ (ਮੰਗਲਵਾਰ), 25 ਨਵੰਬਰ ਨੂੰ ਸੋਨਾ ਅਤੇ ਚਾਂਦੀ ਇੱਕ ਵਾਰ ਫਿਰ ਮਹਿੰਗਾ ਹੋ ਗਿਆ ਹੈ। ਕਾਰੋਬਾਰੀ ਹਫ਼ਤੇ ਦੇ ਦੂਜੇ ਦਿਨ, ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਉਛਾਲ ਦੇਖਣ ਨੂੰ ਮਿਲਿਆ ਹੈ। ਇੰਡੀਆ ਬੁਲੀਅਨ ਐਂਡ ਜਵੈਲਰਸ ਐਸੋਸੀਏਸ਼ਨ (IBJA) ਦੁਆਰਾ ਜਾਰੀ ਕੀਤੇ ਗਏ ਰੇਟਾਂ ਅਨੁਸਾਰ, ਅੱਜ 24 ਕੈਰੇਟ ਸੋਨੇ ਦਾ ਭਾਅ 10 ਗ੍ਰਾਮ ਲਈ 123308 ਰੁਪਏ (ਸੋਮਵਾਰ ਸ਼ਾਮ) ਤੋਂ ਵਧ ਕੇ 125342 ਰੁਪਏ ਤੱਕ ਪਹੁੰਚ ਗਿਆ ਹੈ। ਸੋਨੇ ਦੀਆਂ ਕੀਮਤਾਂ ਵਿੱਚ ਕੁੱਲ 2034 ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਸਾਵਧਾਨ! ਇਸ ਬੀਮਾਰੀ ਨਾਲ ਦੁਨੀਆ 'ਚ ਪਹਿਲੀ ਵਾਰ ਹੋਈ ਮਨੁੱਖੀ ਮੌਤ, ਜਾਣੋ ਕਿੰਨੀ ਹੈ ਖਤਰਨਾਕ?

• 24k ਸੋਨੇ ਦੀ ਕੀਮਤ 10 ਗ੍ਰਾਮ ਪਿੱਛੇ 2026 ਰੁਪਏ ਵਧੀ ਹੈ।
• 22k ਸੋਨਾ ਵੀ 1863 ਰੁਪਏ ਮਹਿੰਗਾ ਹੋ ਕੇ 114813 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ।
• 18k ਸੋਨਾ 1526 ਰੁਪਏ ਮਹਿੰਗਾ ਹੋਇਆ ਹੈ, ਅਤੇ 14k ਸੋਨਾ 1190 ਰੁਪਏ ਮਹਿੰਗਾ ਹੋਇਆ ਹੈ।

ਇਹ ਵੀ ਪੜ੍ਹੋ: 'ਕਿਉਂਕਿ ਸਾਸ ਭੀ ਕਭੀ...' ਫੇਮ ਦਿਓਰ-ਭਰਜਾਈ ਨੇ ਕਰਵਾਇਆ ਵਿਆਹ, 23 ਸਾਲ ਰਿਲੇਸ਼ਨ 'ਚ ਰਹਿਣ ਮਗਰੋਂ ਹੋਏ 'ਇਕ'

ਚਾਂਦੀ ਦੇ ਰੇਟਾਂ ਵਿੱਚ ਭਾਰੀ ਉਛਾਲ:

ਸੋਨੇ ਦੇ ਨਾਲ-ਨਾਲ ਚਾਂਦੀ ਦੀ ਕੀਮਤ ਵਿੱਚ ਵੀ ਭਾਰੀ ਉਛਾਲ ਦੇਖਣ ਨੂੰ ਮਿਲਿਆ ਹੈ। ਚਾਂਦੀ ਦੀ ਕੀਮਤ ਹੁਣ 157019 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ। ਚਾਂਦੀ ਦੀਆਂ ਕੀਮਤਾਂ ਵਿੱਚ ਕੱਲ੍ਹ ਸ਼ਾਮ ਦੇ ਮੁਕਾਬਲੇ 3369 ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ। ਇੰਡੀਅਨ ਬੁਲੀਅਨ ਜਵੈਲਰਸ ਐਸੋਸੀਏਸ਼ਨ (IBJA) ਦੁਆਰਾ ਜਾਰੀ ਕੀਤੀਆਂ ਗਈਆਂ ਇਹਨਾਂ ਕੀਮਤਾਂ ਵਿੱਚ ਟੈਕਸ, ਮੇਕਿੰਗ ਚਾਰਜ ਅਤੇ ਜੀਐਸਟੀ ਸ਼ਾਮਲ ਨਹੀਂ ਹੁੰਦੇ ਹਨ। ਗਹਿਣੇ ਖਰੀਦਣ ਵੇਲੇ ਇਹਨਾਂ ਟੈਕਸਾਂ ਅਤੇ ਚਾਰਜਾਂ ਕਾਰਨ ਅੰਤਿਮ ਕੀਮਤ ਹੋਰ ਵੱਧ ਜਾਂਦੀ ਹੈ।

ਇਹ ਵੀ ਪੜ੍ਹੋ: 'ਅਦਾਕਾਰ ਨੂੰ ਅਦਾਕਾਰ ਹੀ ਰਹਿਣਾ ਚਾਹੀਦੈ..!', MP ਬਣਦਿਆਂ ਹੀ ਧਰਮਿੰਦਰ ਦਾ ਸਿਆਸਤ ਤੋਂ ਹੋ ਗਿਆ ਸੀ ਮੋਹ ਭੰਗ


author

cherry

Content Editor

Related News