ਸਾਵਧਾਨੀ ਨਾਲ ਕਰੋ ਟਿਕਟ ਬੁੱਕ, ਨਹੀਂ ਤਾਂ ਖਾਤਾ ਹੋ ਜਾਵੇਗਾ ਖਾਲੀ

02/19/2017 11:29:35 AM

ਨਵੀਂ ਦਿੱਲੀ— ਸਮਾਰਟ ਫੋਨ ਅਤੇ ਈ-ਟਿਕਟ ਦੀ ਦੁਨੀਆ ''ਚ ਟਰੇਨ ਦੀ ਟਿਕਟ ਬੁੱਕ ਕਰਨੀ ਬਹੁਤ ਸੌਖਾ ਹੋ ਗਈ ਹੈ। ਹੁਣ ਬੜੀ ਹੀ ਆਸਾਨੀ ਨਾਲ ਕੁਝ ਹੀ ਸਕਿੰਟਾਂ ''ਚ ਤੁਸੀਂ ਆਪਣੀ ਟਿਕਟ ਬੁਕ ਕਰ ਸਕਦੇ ਹੋ। ਇਸ ਸਮੇਂ ਅਜਿਹੇ ''ਬ੍ਰਾਊਜ਼ਰ ਪਲਗ ਇਨ'' ਮੌਜੂਦ ਹਨ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਸਿਰਫ ਸਕਿੰਟਾਂ ''ਚ ਆਪਣੀ ਰੇਲ ਟਿਕਟ ਬੁੱਕ ਕਰਾ ਸਕਦੇ ਹੋ। ਇਸ ਤਰ੍ਹਾਂ ਦੇ ਐਕਸਟੇਂਸ਼ਨ (ਬ੍ਰਾਊਜ਼ਰ ਪਲਗ ਇਨ) ਜਿੱਥੇ ਤੁਹਾਨੂੰ ਟਿਕਟ ਬੁਕਿੰਗ ਦੀ ਸਹੂਲਤ ਮਿਲਦੀ ਹੈ ਉੱਥੇ ਇਸ ਕਾਰਨ ਤੁਹਾਡੇ ਬੈਂਕ ਵੇਰਵੇ ਦੀ ਸੁਰੱਖਿਆ ਨੂੰ ਵੀ ਖਤਰਾ ਹੋ ਸਕਦਾ ਹੈ। ਇਸ ਲਈ ਇਨ੍ਹਾਂ ਐਕਸਟੇਂਸ਼ਨ ਕਾਰਨ ਟਿਕਟ ਬੁੱਕ ਕਰੋ ਪਰ ਥੋੜ੍ਹਾ ਧਿਆਨ ਨਾਲ।

ਇਸ ਤਰ੍ਹਾਂ ਦਾ ਇਕ ''ਬ੍ਰਾਊਜ਼ਰ ਪਲਗ ਇਨ'' ਦਾ ਨਾਮ ਹੈ myrailinfo..। ਇਹ ''ਬ੍ਰਾਊਜ਼ਰ ਪਲਗ ਇਨ'' ਕ੍ਰੋਮ ਅਤੇ ਮੋਜ਼ਿਲਾ ਦੋਹਾਂ ਬ੍ਰਾਊਜ਼ਰਾਂ ''ਤੇ ਕੰਮ ਕਰਦਾ ਹੈ। ਇਸ ਐਕਸਟੇਂਸ਼ਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ''ਚ ਤੁਹਾਡੀ ਟਿਕਟ ਅਤੇ ਪੇਮੈਂਟ ਜਾਣਕਾਰੀ ਸੇਵ ਹੋ ਜਾਂਦੀ ਹੈ। ਮਤਲਬ ਕਿ ਜਦੋਂ ਤੁਸੀਂ ਤਤਕਾਲ ਟਿਕਟ ਬੁੱਕ ਕਰਦੇ ਹੋ ਤਾਂ ਤੁਹਾਨੂੰ ਟਿਕਟ ਬੁਕਿੰਗ ਅਤੇ ਭੁਗਤਾਨ ਸੰਬੰਧੀ ਵੇਰਵਾ ਦੁਬਾਰਾ ਭਰਨ ਦੀ ਜ਼ਰੂਰਤ ਨਹੀਂ ਹੁੰਦੀ ਹੈ। ਅਜਿਹੇ ''ਚ ਤੁਸੀਂ ਕੁਝ ਹੀ ਸਕਿੰਟਾਂ ''ਚ ਆਪਣਾ ਟਿਕਟ ਬੁੱਕ ਕਰਾ ਸਕਦੇ ਹੋ। ਤਤਕਾਲ ਟਿਕਟ ਬੁੱਕ ਕਰਾਉਂਦੇ ਸਮੇਂ ਅਕਸਰ ਸਰਵਰ ਡਾਊਨ ਹੋ ਜਾਂਦਾ ਹੈ। ਸਰਵਰ ਡਾਊਨ ਹੋਣ ਦੀ ਸਥਿਤੀ ''ਚ ਤੁਹਾਡਾ ਆਈ. ਆਰ. ਸੀ. ਟੀ. ਸੀ. ਖਾਤਾ ਲਾਗ ਆਊਟ ਹੋ ਜਾਂਦਾ ਸੀ ਅਤੇ ਵਾਰ-ਵਾਰ ਤੁਹਾਨੂੰ ਸਾਰਾ ਵੇਰਵਾ ਭਰਨਾ ਪੈਂਦਾ ਸੀ ਪਰ ਇਸ ਐਕਸਟੇਂਸ਼ਨ ਦੀ ਮਦਦ ਨਾਲ ਤੁਹਾਨੂੰ ਵਾਰ-ਵਾਰ ਵੇਰਵਾ ਭਰਨ ਦੀ ਜ਼ਰੂਰਤ ਨਹੀਂ ਹੁੰਦੀ। ਇਸ ਐਕਸਟੇਂਸ਼ਨ ਦੀ ਮਦਦ ਨਾਲ ਲਾਗ ਆਊਟ ਹੋਣ ਦੀ ਸਥਿਤੀ ''ਚ ਤੁਹਾਨੂੰ ਫਿਰ ਤੋਂ ਵੇਰਵਾ ਨਹੀਂ ਭਰਨਾ ਪੈਂਦਾ ਸਗੋਂ ਤੁਹਾਡਾ ਸੇਵ ਵੇਰਵਾ ਕੰਮ ਆ ਜਾਵੇਗਾ। ਇਸ ਐਸਟੇਂਸ਼ਨ ਦੇ ''ਅਡ੍ਰੈੱਸ ਬਾਰ ''ਚ '' NOT SECURE''  ਲਿਖਿਆ ਹੁੰਦਾ ਹੈ। ਮਤਲਬ ਕਿ ਇਸ ਐਕਸਟੇਂਸ਼ਨ ਕਾਰਨ ਤੁਹਾਡੇ ਕ੍ਰੈਡਿਟ ਅਤੇ ਡੈਬਿਟ ਕਾਰਡ ਦਾ ਵੇਰਵਾ ਲੀਕ ਹੋਣ ਦਾ ਖਤਰਾ ਵੀ ਰਹਿੰਦਾ ਹੈ। ਅਜਿਹੇ ''ਚ ਜ਼ਰੂਰੀ ਹੈ ਕਿ ਤੁਸੀਂ  SECURE ਸਾਈਟ ਦੀ ਵਰਤੋਂ ਕਰੋ।


Related News