Facebook 'ਤੇ ਬਣੇ ਅਮਰੀਕੀਆਂ ਦੇ ਹਜ਼ਾਰਾਂ ਜਾਅਲੀ ਖਾਤੇ, ਚੋਣਾਵੀਂ ਦਖ਼ਲਅੰਦਾਜ਼ੀ ਦੀ ਕੋਸ਼ਿਸ਼

Monday, Dec 04, 2023 - 07:10 PM (IST)

Facebook 'ਤੇ ਬਣੇ ਅਮਰੀਕੀਆਂ ਦੇ ਹਜ਼ਾਰਾਂ ਜਾਅਲੀ ਖਾਤੇ, ਚੋਣਾਵੀਂ ਦਖ਼ਲਅੰਦਾਜ਼ੀ ਦੀ ਕੋਸ਼ਿਸ਼

ਨਵੀਂ ਦਿੱਲੀ - ਮੇਟਾ ਦਾ ਕਹਿਣਾ ਹੈ ਕਿ ਉਸਨੇ ਫੇਸਬੁੱਕ 'ਤੇ ਹਜ਼ਾਰਾਂ ਚੀਨ ਅਧਾਰਤ ਖਾਤਿਆਂ ਨੂੰ ਹਟਾ ਦਿੱਤਾ ਹੈ। ਇਹ ਅਮਰੀਕਾ ਵਿਚ ਸਿਆਸੀ ਮੁੱਦਿਆਂ 'ਤੇ ਬਹਿਸ ਕਰਨ ਵਾਲੇ ਅਮਰੀਕੀਆਂ ਦੇ ਫਰਜ਼ੀ ਖਾਤੇ ਸਨ। ਕੰਪਨੀ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਮੁਹਿੰਮ 2024 ਦੀਆਂ ਰਾਸ਼ਟਰਪਤੀ ਚੋਣਾਂ ਨੂੰ ਪ੍ਰਭਾਵਿਤ ਕਰਨ ਦੀਆਂ ਅੰਤਰਰਾਸ਼ਟਰੀ ਕੋਸ਼ਿਸ਼ਾਂ ਦਾ ਹਿੱਸਾ ਹੈ। 4789 ਫਰਜ਼ੀ ਖਾਤਿਆਂ ਲਈ ਇੰਟਰਨੈੱਟ ਤੋਂ ਨਾਂ ਅਤੇ ਫੋਟੋਆਂ ਲਈਆਂ ਗਈਆਂ ਹਨ। ਸਿਆਸੀ ਸਮੱਗਰੀ ਟਵਿੱਟਰ ਤੋਂ ਕਾਪੀ ਕੀਤੀ ਗਈ ਹੈ। ਕਾਪੀ ਕੀਤੀ ਗਈ ਸਮੱਗਰੀ  ਵਿਚ ਰਿਪਬਲਿਕਨ ਅਤੇ ਡੈਮੋਕਰੇਟਿਕ ਪਾਰਟੀਆਂ ਦੇ ਪ੍ਰਮੁੱਖ ਸਿਆਸਤਦਾਨਾਂ ਦੀਆਂ ਪੋਸਟਾਂ ਸ਼ਾਮਲ ਹਨ।

ਇਹ ਵੀ ਪੜ੍ਹੋ :      2000 ਦੇ ਨੋਟਾਂ ਨੂੰ ਲੈ ਕੇ RBI ਦੀ ਵੱਡੀ ਅਪਡੇਟ, ਜਾਣੋ ਕਿੱਥੇ ਬਦਲੇ ਜਾ ਸਕਦੇ ਹਨ ਨੋਟ

ਫਰਜ਼ੀ ਖਾਤਿਆਂ ਖਿਲਾਫ ਚਲਾਈ ਮੁਹਿੰਮ ਨੇ ਕਿਸੇ ਇਕ ਪਾਰਟੀ ਦਾ ਪੱਖ ਨਹੀਂ ਲਿਆ। ਪਰ ਇਸ ਮੁਹਿੰਮ ਦਾ ਇਰਾਦਾ ਅਮਰੀਕੀ ਰਾਜਨੀਤੀ ਵਿੱਚ ਡੂੰਘੀਆਂ ਵੰਡਾਂ ਨੂੰ ਉਜਾਗਰ ਕਰਨਾ ਹੈ। ਰੂਸ ਨੇ ਅਮਰੀਕਾ ਅਤੇ ਹੋਰ ਥਾਵਾਂ 'ਤੇ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਸਾਲਾਂ ਤੋਂ ਇਸ ਤਰੀਕੇ ਦੀ ਵਰਤੋਂ ਕੀਤੀ ਹੈ। ਮੇਟਾ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਮੁਹਿੰਮ 2024 'ਚ ਦੁਨੀਆ ਦੇ ਕਈ ਦੇਸ਼ਾਂ 'ਚ ਹੋਣ ਵਾਲੀਆਂ ਚੋਣਾਂ ਲਈ ਖਤਰਾ ਬਣ ਸਕਦੀ ਹੈ। ਜ਼ਿਕਰਯੋਗ ਹੈ ਕਿ ਅਗਲੇ ਸਾਲ ਭਾਰਤ, ਅਮਰੀਕਾ ਅਤੇ ਯੂਰਪ ਸਮੇਤ ਕਈ ਥਾਵਾਂ 'ਤੇ ਚੋਣਾਂ ਹੋਣੀਆਂ ਹਨ।

ਮੇਟਾ ਨੇ ਇਸ ਮੁਹਿੰਮ ਨੂੰ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨਾਲ ਨਹੀਂ ਜੋੜਿਆ ਹੈ। ਉਸ ਦਾ ਕਹਿਣਾ ਹੈ ਕਿ ਰੂਸ ਅਤੇ ਈਰਾਨ ਤੋਂ ਬਾਅਦ ਚੀਨ ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਬੇਭਰੋਸੇਯੋਗ ਪੋਸਟਾਂ ਅਤੇ ਵਿਵਹਾਰ ਦਾ ਤੀਜਾ ਪ੍ਰਮੁੱਖ ਸਰੋਤ ਬਣ ਗਿਆ ਹੈ। ਮੈਟਾ ਰਿਪੋਰਟ ਤੋਂ ਪਹਿਲਾਂ ਚੀਨ ਦੀਆਂ ਗਲੋਬਲ ਸੂਚਨਾ ਮੁਹਿੰਮਾਂ ਦਾ ਪਰਦਾਫਾਸ਼ ਹੋਇਆ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਚੀਨ 'ਤੇ ਦੁਨੀਆ ਦੇ ਸੂਚਨਾ ਵਾਤਾਵਰਣ ਨੂੰ ਆਕਾਰ ਦੇਣ ਲਈ ਚਾਲਬਾਜ਼ੀਅਤੇ ਗਲਤ ਢੰਗ ਅਪਣਾਉਣ ਅਤੇ ਅਰਬਾਂ ਰੁਪਇਆ ਖ਼ਰਚ ਕਰਨ ਦਾ ਦੋਸ਼ ਲਗਾਇਆ ਹੈ।

ਮਾਈਕ੍ਰੋਸਾਫਟ ਅਤੇ ਹੋਰ ਖੋਜਕਰਤਾਵਾਂ ਨੇ ਚੀਨ ਦਾ ਸੰਬੰਧ ਇਨ੍ਹਾਂ ਰਿਪੋਰਟਾਂ ਨਾਲ ਜੋੜਿਆ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਅਮਰੀਕੀ ਸਰਕਾਰ ਨੇ ਇਸ ਸਾਲ ਹਵਾਈ ਦੇ ਜੰਗਲਾਂ ਵਿੱਚ ਜਾਣਬੁੱਝ ਕੇ ਅੱਗ ਲਗਾਈ ਹੈ।

ਇਹ ਵੀ ਪੜ੍ਹੋ :     ਓਰੀਐਂਟਲ ਇੰਸ਼ੋਰੈਂਸ ਕੰਪਨੀ ਨੂੰ ਗੋਦਾਮ ’ਚ ਲੱਗੀ ਅੱਗ ਦਾ 7 ਕਰੋੜ ਰੁਪਏ ਮੁਆਵਜ਼ਾ ਦੇਣ ਦਾ ਹੁਕਮ

ਅਮਰੀਕਾ ਤੋਂ ਇਲਾਵਾ, ਮੇਟਾ ਨੇ ਭਾਰਤ ਅਤੇ ਤਿੱਬਤ ਨੂੰ ਨਿਸ਼ਾਨਾ ਬਣਾਉਣ ਵਾਲੇ ਸਮਾਨ ਛੋਟੇ ਨੈਟਵਰਕਾਂ ਨੂੰ ਹਟਾ ਦਿੱਤਾ ਹੈ। ਤਿੱਬਤ ਦੇ ਮਾਮਲੇ ਵਿੱਚ, ਉਪਭੋਗਤਾਵਾਂ ਨੇ ਆਪਣੇ ਆਪ ਨੂੰ ਸੁਤੰਤਰਤਾ ਪੱਖੀ ਕਾਰਕੁੰਨ ਦੱਸਿਆ ਹੈ। ਉਨ੍ਹਾਂ ਨੇ ਦਲਾਈਲਾਮਾ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਹਨ। ਮੇਟਾ ਦਾ ਕਹਿਣਾ ਹੈ, ਇਸ ਨੇ ਇਨ੍ਹਾਂ ਖਾਤਿਆਂ ਨੂੰ ਹਟਾ ਦਿੱਤਾ ਹੈ ਪਰ ਇਹ ਨੈੱਟਵਰਕ ਐਕਸ, ਯੂਟਿਊਬ, ਟੈਲੀਗ੍ਰਾਮ, ਗੇਟਰ ਅਤੇ ਟੁਥ ਸੋਸ਼ਲ ਸਮੇਤ ਹੋਰ ਪਲੇਟਫਾਰਮਾਂ 'ਤੇ ਖਾਤਿਆਂ ਦੀ ਵਰਤੋਂ ਕਰ ਸਕਦੇ ਹਨ।

ਮਸਕ ਤੋਂ ਨਾਰਾਜ਼ ਕੰਪਨੀਆਂ ਦੀ ਅਜੇ ਵਾਪਸੀ ਨਹੀਂ

ਇਸ਼ਤਿਹਾਰਦਾਤਾਵਾਂ ਦੀ ਕਿਸੇ ਵੀ ਸਮੇਂ ਜਲਦੀ ਵਾਪਸ ਆਉਣ ਦੀ ਕੋਈ ਯੋਜਨਾ ਨਹੀਂ ਹੈ। ਐਕਸ ਦੇ ਮਾਲਕ ਐਲੋਨ ਮਸਕ ਦੁਆਰਾ ਬ੍ਰਾਂਡਾਂ ਦਾ ਅਪਮਾਨ ਕਰਨ ਅਤੇ ਉਨ੍ਹਾਂ ਨੂੰ ਇਸ਼ਤਿਹਾਰ ਨਾ ਦੇਣ ਲਈ ਕਹਿਣ ਤੋਂ ਬਾਅਦ ਇਸ਼ਤਿਹਾਰ ਦੇਣ ਵਾਲਿਆਂ ਨੇ ਪ੍ਰਤੀਕਿਰਿਆ ਦਿੱਤੀ ਹੈ। ਅੱਧੀ ਦਰਜਨ ਮਾਰਕੀਟਿੰਗ ਏਜੰਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਜਿਹੜੇ ਬਰਾਂਡ ਹਨ ਉਹ ਇਸ਼ਤਿਹਾਰਬਾਜ਼ੀ ਦੇ ਵਿਰੁੱਧ ਹਨ। ਜਦੋਂ ਕਿ ਕੁਝ ਹੋਰਾਂ ਦਾ ਕਹਿਣਾ ਹੈ, ਉਨ੍ਹਾਂ ਨੇ ਇਸ਼ਤਿਹਾਰ ਦੇਣ ਵਾਲਿਆਂ ਨੂੰ ਪਲੇਟਫਾਰਮ 'ਤੇ ਕੁਝ ਵੀ ਪੋਸਟ ਨਾ ਕਰਨ ਦੀ ਸਲਾਹ ਦਿੱਤੀ ਹੈ। ਮਸਕ ਦੁਆਰਾ ਵਿਰੋਧੀ ਸਾਮੀ ਸਮੱਗਰੀ ਦਾ ਸਮਰਥਨ ਕਰਨ ਤੋਂ ਬਾਅਦ ਪਿਛਲੇ ਕੁਝ ਹਫ਼ਤਿਆਂ ਵਿੱਚ 200 ਤੋਂ ਵੱਧ ਇਸ਼ਤਿਹਾਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਵਿਗਿਆਪਨ ਬੰਦ ਹੋਣ ਕਾਰਨ ਐਕਸ ਨੂੰ 600 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ।

ਇਹ ਵੀ ਪੜ੍ਹੋ :    ਮਰੀਜ ਦੇ ਇਲਾਜ ’ਚ ਲਾਪਰਵਾਹੀ ਵਰਤਣ ਦੇ ਦੋਸ਼ ’ਚ ਮੇਦਾਂਤਾ ਹਸਪਤਾਲ ’ਤੇ 36.75 ਲੱਖ ਦਾ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News