ਇਸ ਸਾਲ ਵੱਖ-ਵੱਖ ਵਿਭਾਗਾਂ ਦੇ 97 ਅਫ਼ਸਰਾਂ ਦੀ ਨਿਯੁਕਤੀ ਕਰੇਗਾ ਸੇਬੀ, ਮੰਗੀਆਂ ਅਰਜ਼ੀਆਂ
Wednesday, Mar 27, 2024 - 10:06 AM (IST)
ਬਿਜ਼ਨੈੱਸ ਡੈਸਕ - ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਇਸ ਸਾਲ ਵੱਖ-ਵੱਖ ਵਿਭਾਗਾਂ 'ਚ 97 ਅਧਿਕਾਰੀਆਂ ਦੀ ਭਰਤੀ ਕਰਨ ਜਾ ਰਿਹਾ ਹੈ। ਭਰਤੀ ਦੇ ਲਈ ਸੇਬੀ ਵਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਦੱਸ ਦੇਈਏ ਕਿ ਸੇਬੀ ਨੇ ਇਸ ਮਹੀਨੇ ਜਾਰੀ ਇਕ ਜਨਤਕ ਨੋਟੀਫਿਕੇਸ਼ਨ 'ਚ ਭਾਰਤੀ ਨਾਗਰਿਕਾਂ ਤੋਂ ਜਨਰਲ, ਕਾਨੂੰਨ, ਸੂਚਨਾ ਤਕਨਾਲੋਜੀ, ਇੰਜੀਨੀਅਰਿੰਗ ਇਲੈਕਟ੍ਰੀਕਲ, ਖੋਜ ਅਤੇ ਅਧਿਕਾਰਤ ਭਾਗ ਸੈਕਸ਼ਨ ਲਈ ਕਲਾਸ ਏ (ਸਹਾਇਕ ਮੈਨੇਜਰ) ਅਫ਼ਸਰ ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ ਹਨ।
ਇਹ ਵੀ ਪੜ੍ਹੋ - LIC ਲੈ ਕੇ ਆਈ ਧਮਾਕੇਦਾਰ ਸਕੀਮ : ਹਰ ਰੋਜ਼ 121 ਰੁਪਏ ਜਮ੍ਹਾ ਕਰਵਾਉਣ 'ਤੇ ਮਿਲਣਗੇ 27 ਲੱਖ ਰੁਪਏ
ਇਸ ਦੇ ਨਾਲ ਹੀ ਸੇਬੀ ਜਨਰਲ ਸੈਕਸ਼ਨ 'ਚ 62, ਸੂਚਨਾ ਤਕਨਾਲੋਜੀ 'ਚ 24, ਲਾਅ ਟੀਮ 'ਚ 5 ਅਤੇ ਇੰਜੀਨੀਅਰਿੰਗ ਇਲੈਕਟ੍ਰੀਕਲ, ਖੋਜ ਅਤੇ ਅਧਿਕਾਰਕ ਭਾਸ਼ਾ ਵਿਭਾਗਾਂ 'ਚ ਦੋ-ਦੋ ਅਹੁਦਿਆਂ 'ਤੇ ਅਧਿਕਾਰੀਆਂ ਦੀ ਨਿਯੁਕਤੀ ਕਰੇਗਾ। ਸੇਬੀ ਵੱਲੋਂ ਜਾਰੀ ਨੋਟਿਸ ਅਨੁਸਾਰ ਚੋਣ ਤਿੰਨ ਪੜਾਵਾਂ 'ਚ ਕੀਤੀ ਜਾਵੇਗੀ। ਪਹਿਲੇ ਪੜਾਅ 'ਚ ਇਕ ਈਨਲਾਈਨ ਪ੍ਰੀਖਿਆ ਹੋਵੇਗੀ, ਜਿਸ 'ਚ ਦੋ ਪ੍ਰਸ਼ਨ ਪੱਤਰ ਹੋਣਗੇ। ਇਸ ਪੜਾਅ 'ਚ ਚੁਣੇ ਗਏ ਉਮੀਦਵਾਰ ਦੂਜੇ ਪੜਾਅ ਲਈ ਹਾਜ਼ਰ ਹੋਣਗੇ।
ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8