SBI ਦੇ ਖ਼ਾਤਾਧਾਰਕਾਂ ਲਈ ਜ਼ਰੂਰੀ ਸੂਚਨਾ, ਅੱਜ ਅਤੇ ਕੱਲ੍ਹ ਬੰਦ ਰਹੇਗੀ ਬੈਂਕ ਦੀ ਇਹ ਸਰਵਿਸ

Friday, Jul 16, 2021 - 02:05 PM (IST)

ਨਵੀਂ ਦਿੱਲੀ (ਇੰਟ.) – ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੀਆਂ ਡਿਜੀਟਲ ਬੈਂਕਿੰਗ ਸੇਵਾਵਾਂ 16 ਅਤੇ 17 ਜੁਲਾਈ ਨੂੰ 150 ਮਿੰਟ ਲਈ ਪ੍ਰਭਾਵਿਤ ਰਹਿਣਗੀਆਂ। ਇਸ ਦਾ ਕਾਰਨ ਬੈਂਕ ਦੇ ਡਿਜੀਟਲ ਬੈਂਕਿੰਗ ਪਲੇਟਫਾਰਮ ਦੇ ਅਪਡੇਸ਼ਨ ਦਾ ਪ੍ਰਸਤਾਵਿਤ ਕੰਮ ਹੈ। ਹਾਲਾਂਕਿ ਬੈਂਕ ਦੀ ਡਿਜੀਟਲ ਬੈਂਕਿੰਗ ਰਾਤ ਸਮੇਂ ਪ੍ਰਭਾਵਿਤ ਹੋਵੇਗੀ। ਐੱਸ. ਬੀ. ਆਈ. ਨੇ ਟਵੀਟ ਰਾਹੀਂ ਗਾਹਕਾਂ ਨੂੰ ਇਸ ਬਾਰੇ ਸੂਚਿਤ ਕੀਤਾ ਹੈ।

ਬੈਂਕ ਨੇ ਟਵੀਟ ’ਚ ਲਿਖਿਆ ਹੈ ਕਿ ਐੱਸ. ਬੀ. ਆਈ. ਗਾਹਕ ਧਿਆਨ ਦੇਣ, ਅਸੀਂ ਰੱਖ-ਰਖਾਅ ਸਬੰਧੀ ਕੰਮ 16 ਅਤੇ 17 ਜੁਲਾਈ ਦੀ ਰਾਤ 10.45 ਤੋਂ 1.15 ਵਜੇ ਤੱਕ ਕਰਾਂਗੇ। ਇਸ ਦੌਰਾਨ ਇੰਟਰਨੈੱਂਟ ਬੈਂਕਿੰਗ/ਯੋਨੋ/ਯੋਨੋ ਲਾਈਟ/ਯੂ. ਪੀ. ਆਈ. ਸੇਵਾਵਾਂ ਮੁਹੱਈਆ ਨਹੀਂ ਹੋਣਗੀਆਂ। ਸਾਨੂੰ ਗਾਹਕਾਂ ਨੂੰ ਹੋਣ ਵਾਲੀ ਪ੍ਰਸ਼ਾਨੀ ਲਈ ਦੁੱਖ ਹੈ ਅਤੇ ਅਸੀਂ ਤੁਹਾਡੇ ਤੋਂ ਸਹਿਯੋਗ ਦੀ ਮੰਗ ਕਰਦੇ ਹਾਂ।

ਇਹ ਵੀ ਪੜ੍ਹੋ: ਮੋਦੀ ਸਰਕਾਰ ਦੀ 'ਮੇਕ ਇਨ ਇੰਡੀਆ' ਨੂੰ ਝਟਕਾ, ਚੀਨ ਨਾਲ ਭਾਰਤ ਦਾ ਵਪਾਰ 62 ਫੀਸਦੀ ਵਧਿਆ

ਨੋਟ - ਬੈਂਕ ਦੀ ਇਹ ਸਰਵਿਸ ਪ੍ਰਭਾਵਿਤ ਹੋਣ ਕਾਰਨ ਕੀ ਤੁਹਾਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਹੋਵੇਗੀ? ਇਸ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor

Related News