31 ਮਾਰਚ ਤੋਂ ਪਹਿਲਾਂ ਰੱਖੋ ਇਸ ਗੱਲ ਦਾ ਧਿਆਨ, ਲੱਗ ਸਕਦੀ ਹੈ 200 ਫੀਸਦੀ ਤੱਕ ਦੀ ਪੈਨਲਟੀ

03/30/2019 12:20:37 PM

ਨਵੀਂ ਦਿੱਲੀ — ਤੁਹਾਡੀ ਪਤਨੀ ਦੇ ਨਾਮ 'ਤੇ ਬੈਂਕ ਖਾਤਾ ਹੈ ਅਤੇ ਪਤਨੀ ਵਰਕਿੰਗ ਨਹੀਂ ਹੈ ਤਾਂ ਤੁਸੀਂ ਉਸ ਖਾਤੇ ਵਿਚ ਜਮ੍ਹਾ ਰਕਮ ਨੂੰ ਅਣਡਿੱਠਾ ਕਰਨ ਦੀ ਗਲਤੀ ਨਹੀਂ ਕਰ ਸਕਦੇ। ਇਨਕਮ ਟੈਕਸ ਰਿਟਰਨ ਭਰਨ 'ਚ ਜੇਕਰ ਤੁਸੀਂ ਇਸ ਖਾਤੇ ਦਾ ਐਲਾਨ ਨਹੀਂ ਕਰਦੇ ਹੋ ਤਾਂ ਇਨਕਮ ਟੈਕਸ ਵਿਭਾਗ ਆਮਦਨ ਛੁਪਾਉਣ ਦੇ ਮਾਮਲੇ ਵਿਚ ਤੁਹਾਡੇ 'ਤੇ ਕਾਰਵਾਈ ਕਰ ਸਕਦਾ ਹੈ।  31 ਮਾਰਚ ਇਨਕਮ ਟੈਕਸ ਰਿਟਰਨ ਕਰਨ ਦੀ ਆਖਰੀ ਤਾਰੀਖ ਹੈ। ਜੇਕਰ ਤੁਹਾਡੀ ਸਾਲਾਨਾ ਆਮਦਨ 2.5 ਲੱਖ ਤੋਂ ਜ਼ਿਆਦਾ ਹੈ ਤਾਂ ਤੁਹਾਡੇ ਲਈ ਰਿਟਰਨ ਫਾਈਲ ਕਰਨਾ ਜ਼ਰੂਰੀ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਨੂੰ ਪੈਨਲਟੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਰਿਟਰਨ ਭਰਨ ਸਮੇਂ ਸਾਰੇ ਖਾਤਿਆਂ ਦਾ ਕਰੋ ਐਲਾਨ

ਤੁਹਾਨੂੰ ਇਨਕਮ ਟੈਕਸ ਰਿਟਰਨ ਵਿਚ ਆਪਣੇ ਸਾਰੇ ਬੈਂਕ ਖਾਤਿਆਂ ਦੇ ਨਾਲ ਪਤਨੀ ਦੇ ਨਾਂ 'ਤੇ ਚਲ ਰਹੇ ਬੈਂਕ ਖਾਤੇ ਵੀ ਡਿਕਲੇਅਰ ਕਰਨੇ ਹੁੰਦੇ ਹਨ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਆਮਦਨ ਕਰ ਵਿਭਾਗ ਤੁਹਾਡੀ ਪਤਨੀ ਜਾਂ ਤੁਹਾਡੇ ਕੋਲੋਂ ਖਾਤੇ 'ਚ ਜਮ੍ਹਾ ਰਾਸ਼ੀ ਦਾ ਸਰੋਤ ਪੁੱਛ ਸਕਦਾ ਹੈ।

ਬਣ ਸਕਦਾ ਹੈ ਆਮਦਨ ਛੁਪਾਉਣ ਦਾ ਮਾਮਲਾ

ਜੇਕਰ ਤੁਸੀਂ ਆਪਣੀ ਪਤਨੀ ਦੇ ਨਾਂ 'ਤੇ ਚਲ ਰਹੇ ਖਾਤੇ ਆਈ.ਟੀ.ਆਰ. 'ਚ ਡਿਕਲੇਅਰ ਨਹੀਂ ਕਰਦੇ ਤਾਂ ਵਿਭਾਗ ਤੁਹਾਡੀ ਪਤਨੀ ਦੇ ਖਾਤੇ ਨੂੰ ਟਰੈਕ ਕਰ ਸਕਦਾ ਹੈ ਅਤੇ ਖਾਤੇ ਵਿਚ ਜਮ੍ਹਾ ਰਕਮ ਦੇ ਆਧਾਰ 'ਤੇ ਤੁਹਾਡੇ 'ਤੇ ਮਾਮਲਾ ਬਣਾ ਸਕਦਾ ਹੈ। ਅਜਿਹੇ ਵਿਚ ਤੁਹਾਨੂੰ ਇਸ ਰਕਮ 'ਤੇ ਟੈਕਸ ਦੇ ਨਾਲ 200 ਫੀਸਦੀ ਤੱਕ ਦੀ ਪੈਨਲਟੀ ਦੇਣੀ ਪੈ ਸਕਦੀ ਹੈ।

ਮੰਨਿਆ ਜਾਵੇਗਾ ਤੁਹਾਡੀ ਆਮਦਨ ਦਾ ਹਿੱਸਾ

ਜੇਕਰ ਤੁਹਾਡੀ ਪਤਨੀ ਦੇ ਬੈਂਕ ਖਾਤੇ  'ਚ ਪੈਸਾ ਜਮ੍ਹਾ ਹੈ ਅਤੇ ਉਹ ਹਾਊਸ ਵਾਈਫ ਹੈ ਤਾਂ ਇਹ ਪੈਸਾ ਤੁਹਾਡੀ ਆਮਦਨ  ਦਾ ਹਿੱਸਾ ਮੰਨਿਆ ਜਾਵੇਗਾ। ਹਾਲਾਂਕਿ ਕਿ ਤੁਸੀਂ ਇਹ ਵੀ ਸਾਬਤ ਕਰ ਸਕਦੇ ਹੋ ਕਿ ਪਤਨੀ ਦੇ ਖਾਤੇ ਵਿਚ ਜਮ੍ਹਾ ਪੈਸਾ  ਉਨ੍ਹਾਂ ਨੂੰ ਰਿਸ਼ਤੇਦਾਰਾਂ ਵਲੋਂ ਗਿਫਤ ਦੇ ਤੌਰ 'ਤੇ ਮਿਲਿਆ ਹੈ ਤਾਂ ਇਹ ਪੈਸਾ ਤੁਹਾਡੀ ਆਮਦਨ ਤੋਂ ਬਾਹਰ ਮੰਨਿਆ ਜਾਵੇਗਾ। 

ਬੱਚੇ ਦੇ ਨਾਂ 'ਤੇ ਜਮ੍ਹਾ ਵੀ ਤੁਹਾਡੀ ਆਮਦਨ 

ਜੇਕਰ ਤੁਹਾਡੇ ਬੱਚੇ ਦੇ ਨਾਂ 'ਤੇ ਖਾਤੇ ਵਿਚ ਜਮ੍ਹਾ ਰਕਮ ਜ਼ਿਆਦਾ ਹੈ ਤਾਂ ਤੁਹਾਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਇਹ ਪੈਸਾ ਐਲਾਨੀ ਗਈ ਆਮਦਨ ਦਾ ਹਿੱਸਾ ਹੈ। ਨਹੀਂ ਤਾਂ ਤੁਸੀਂ ਇਸ ਖਾਤੇ ਕਾਰਨ ਵੀ ਦਿੱਕਤ 'ਚ ਫਸ ਸਕਦੇ ਹੋ।
 


Related News