RBI ਨੇ ਕੈਂਸ਼ਿਲ ਕੀਤਾ ਇਸ ਬੈਂਕ ਦਾ ਲਾਈਸੈਂਸ, ਬੈਂਕ ਨੂੰ ਬੰਦ ਕਰਨ ਦਾ ਦਿੱਤਾ ਆਦੇਸ਼
Saturday, Nov 12, 2022 - 11:34 AM (IST)
ਬਿਜਨੈੱਸ ਡੈਸਕ- ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਬਾਬਾਜੀ ਦਾਤੇ ਮਹਿਲਾ ਸਹਿਕਾਰੀ ਬੈਂਕ ਲਿਮਟਿਡ, ਯਵਤਮਾਲ, ਮਹਾਰਾਸ਼ਟਰ ਦਾ ਲਾਈਸੈਂਸ ਰੱਦ ਕਰ ਦਿੱਤਾ ਹੈ। ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਕਰਜ਼ਦਾਤਾ ਕੋਲ ਲੋੜੀਂਦੀ ਪੂੰਜੀ ਅਤੇ ਕਮਾਈ ਦੀਆਂ ਸੰਭਾਵਨਾਵਾਂ ਨਹੀਂ ਹਨ, ਜਿਸ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ। ਬੈਂਕ ਦੁਆਰਾ ਦਿੱਤੇ ਗਏ ਅੰਕੜਿਆਂ ਦੇ ਹਵਾਲੇ ਨਾਲ ਰਿਜ਼ਰਵ ਬੈਂਕ ਨੇ ਕਿਹਾ ਕਿ ਲਗਭਗ 79 ਫੀਸਦੀ ਜਮ੍ਹਾਕਰਤਾ, ਜਮ੍ਹਾ ਬੀਮਾ ਅਤੇ ਕਰਜ਼ ਗਾਰੰਟੀ ਨਿਗਮ (ਡੀ.ਆਈ.ਸੀ.ਜੀ.ਸੀ.) ਤੋਂ ਆਪਣੀ ਜਮ੍ਹਾਂ ਰਕਮ ਦੀ ਪੂਰੀ ਰਕਮ ਪ੍ਰਾਪਤ ਕਰਨ ਦੇ ਹੱਕਦਾਰ ਹਨ। ਡੀ.ਆਈ.ਸੀ.ਜੀ.ਸੀ. ਨੇ ਪਹਿਲਾਂ ਹੀ 16 ਅਕਤੂਬਰ, 2022 ਤੱਕ ਕੁੱਲ ਬੀਮਤ ਜਮ੍ਹਾਂ ਰਾਸ਼ੀ ਦਾ 294.64 ਕਰੋੜ ਰੁਪਏ ਦਾ ਭੁਗਤਾਨ ਕਰ ਦਿੱਤਾ ਹੈ।
ਜਾਣੋ ਲਾਈਸੈਂਸ ਰੱਦ ਕਰਨ ਦਾ ਕਾਰਨ
ਆਪਣੇ ਲਾਈਸੈਂਸ ਨੂੰ ਰੱਦ ਕਰਨ ਦੇ ਨਤੀਜੇ ਵਜੋਂ, ਬਾਬਾਜੀ ਦਾਤੇ ਮਹਿਲਾ ਸਹਿਕਾਰੀ ਬੈਂਕ ਲਿਮਟਿਡ 'ਤੇ 'ਬੈਂਕਿੰਗ' ਦਾ ਕਾਰੋਬਾਰ ਕਰਨ ਦੀ ਮਨਾਹੀ ਹੈ, ਜਿਸ 'ਚ ਹੋਰ ਗੱਲਾਂ ਤੋਂ ਇਲਾਵਾ ਉਸੇ ਜ੍ਹਮਾ ਰਾਸ਼ੀ ਲੈਣ ਅਤੇ ਭੁਗਤਾਨ ਕਰਨ ਦੇ ਤੁਰੰਤ ਪ੍ਰਭਾਵ ਤੋਂ ਰੋਕਿਆ ਜਾਣਾ ਸ਼ਾਮਲ ਹੈ।
ਸ਼ੁੱਕਰਵਾਰ (11 ਨਵੰਬਰ, 2022) ਨੂੰ ਕਾਰੋਬਾਰ ਬੰਦ ਹੋਣ ਤੋਂ ਬਾਅਦ ਬਾਬਾਜੀ ਦਾਤੇ ਮਹਿਲਾ ਸਹਿਕਾਰੀ ਬੈਂਕ ਦੇ ਲਾਈਸੈਂਸ ਰੱਦ ਕਰਨ ਦਾ ਐਲਾਨ ਕਰਦੇ ਹੋਏ ਰਿਜ਼ਰਵ ਬੈਂਕ ਨੇ ਕਿਹਾ ਕਿ ਬੈਂਕ ਕੋਲ ਲੋੜੀਂਦੀ ਪੂੰਜੀ ਅਤੇ ਕਮਾਈ ਦੀ ਸੰਭਾਵਨਾ ਨਹੀਂ ਹੈ। ਰਿਜ਼ਰਵ ਬੈਂਕ ਨੇ ਕਿਹਾ ਕਿ ਆਪਣੀ ਮੌਜੂਦਾ ਵਿੱਤੀ ਸਥਿਤੀ ਦੇ ਨਾਲ ਆਪਣੇ ਮੌਜੂਦਾ ਜਮ੍ਹਾਂਕਰਤਾਵਾਂ ਨੂੰ ਪੂਰਾ ਭੁਗਤਾਨ ਕਰਨ 'ਚ ਅਸਮਰੱਥ ਹੋਵੇਗਾ ਅਤੇ ਜੇਕਰ ਬੈਂਕ ਨੂੰ ਆਪਣਾ ਬੈਂਕਿੰਗ ਕਾਰੋਬਾਰ ਨੂੰ ਅੱਗੇ ਵਧਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਜਨਤਕ ਹਿੱਤਾਂ 'ਤੇ ਪ੍ਰਤੀਕੂਲ ਅਸਰ ਪਵੇਗਾ।