RBI ਨੇ HDFC ਅਤੇ ਕੇਨਰਾ ਬੈਂਕ ਨੂੰ ਦਿੱਤੀ ਇਹ ਮਨਜ਼ੂਰੀ, ਰੂਸ ਨਾਲ ਵਪਾਰ ''ਚ ਹੋਵੇਗਾ ਫ਼ਾਇਦਾ
Tuesday, Nov 22, 2022 - 01:42 PM (IST)
ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਨੇ ਦੇਸ਼ ਦੇ ਦੋ ਪ੍ਰਮੁੱਖ ਬੈਂਕਾਂ ਐਚਡੀਐਫਸੀ ਬੈਂਕ ਅਤੇ ਕੇਨਰਾ ਬੈਂਕ ਨੂੰ ਵਿਸ਼ੇਸ਼ ਵੋਸਤ੍ਰੋ ਖਾਤੇ ਖੋਲ੍ਹ ਕੇ ਰੂਸ ਨਾਲ ਰੁਪਏ ਵਿੱਚ ਕਾਰੋਬਾਰ ਕਰਨ ਦੀ ਇਜਾਜ਼ਤ ਦਿੱਤੀ ਹੈ। ਵੋਸਟ੍ਰੋ ਖਾਤੇ ਉਹ ਖਾਤੇ ਹੁੰਦੇ ਹਨ ਜਿਨ੍ਹਾਂ ਨੂੰ ਇੱਕ ਬੈਂਕ ਦੂਜੇ, ਅਕਸਰ ਇੱਕ ਵਿਦੇਸ਼ੀ ਬੈਂਕ ਦੀ ਤਰਫੋਂ ਸੰਭਾਲਦਾ ਹੈ। ਇਹ ਕਿਸੇ ਵੀ ਬੈਂਕਿੰਗ ਲੈਣ-ਦੇਣ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਕੇਂਦਰੀ ਬੈਂਕ ਨੇ ਇਹ ਕਦਮ ਭਾਰਤ ਅਤੇ ਰੂਸ ਵਿਚਕਾਰ ਰੁਪਏ ਵਿੱਚ ਵਪਾਰ ਦੇ ਨਿਪਟਾਰੇ ਦੀ ਸਹੂਲਤ ਲਈ ਚੁੱਕਿਆ ਹੈ। ਇਸ ਫ਼ੈਸਲੇ ਤੋਂ ਬਾਅਦ ਸਰਹੱਦ ਪਾਰ ਲੈਣਦੇਣ ਭਾਰਤੀ ਮੁਦਰਾ ਵਿਚ ਹੋ ਸਕੇਗਾ।
ਇਹ ਵੀ ਪੜ੍ਹੋ : ਪਾਸਪੋਰਟ ਬਣਵਾਉਣ ਦੀ ਯੋਜਨਾ ਬਣਾ ਰਹੇ ਲੋਕਾਂ ਦੀ ਵਧੀ ਪਰੇਸ਼ਾਨੀ, ਕਰਨਾ ਪੈ ਸਕਦਾ ਹੈ 2 ਮਹੀਨਿਆਂ ਦਾ ਇੰਤਜ਼ਾਰ
ਇਸ ਤੋਂ ਪਹਿਲਾਂ ਸਰਕਾਰ ਨੇ ਭਾਰਤੀ ਰੁਪਏ ਵਿਚ ਵਿਦੇਸ਼ੀ ਵਪਾਰ ਦੀ ਸਹੂਲਤ ਲਈ ਰਿਜ਼ਰਵ ਬੈਂਕ ਦੀ ਇਜਾਜ਼ਤ ਤੋਂ ਬਾਅਦ ਦੋ ਭਾਰਤੀ ਬੈਂਕਾਂ ਵਿੱਚ ਨੌਂ ਵਿਸ਼ੇਸ਼ ਵੋਸਟ੍ਰੋ ਖਾਤੇ ਖੋਲ੍ਹੇ ਸਨ। ਦੱਸ ਦੇਈਏ ਕਿ ਰੂਸ ਦੇ ਸਭ ਤੋਂ ਵੱਡੇ ਅਤੇ ਦੂਜੇ ਸਭ ਤੋਂ ਵੱਡੇ ਬੈਂਕ Sberbank ਅਤੇ VTB ਪਹਿਲੇ ਵਿਦੇਸ਼ੀ ਰਿਣਦਾਤਾ ਸਨ ਜਿਨ੍ਹਾਂ ਨੂੰ ਆਰਬੀਆਈ ਦੁਆਰਾ ਜੁਲਾਈ ਵਿੱਚ ਰੁਪਏ ਵਿੱਚ ਵਿਦੇਸ਼ੀ ਵਪਾਰ ਲਈ ਦਿਸ਼ਾ-ਨਿਰਦੇਸ਼ਾਂ ਦੀ ਘੋਸ਼ਣਾ ਤੋਂ ਬਾਅਦ ਮਨਜ਼ੂਰੀ ਮਿਲੀ ਸੀ। ਇੱਕ ਹੋਰ ਰੂਸੀ ਬੈਂਕ ਗੈਜ਼ਪ੍ਰੋਮ ਜਿਸਦੀ ਭਾਰਤ ਵਿੱਚ ਕੋਈ ਸ਼ਾਖਾ ਨਹੀਂ ਹੈ, ਨੇ ਕੋਲਕਾਤਾ ਵਿੱਚ ਯੂਕੋ ਬੈਂਕ ਵਿੱਚ ਇੱਕ ਵੋਸਟ੍ਰੋ ਖਾਤਾ ਖੋਲ੍ਹਿਆ ਹੈ।
ਇਹ ਵੀ ਪੜ੍ਹੋ : Twitter ਨੂੰ ਰੋਜ਼ਾਨਾ 32 ਕਰੋੜ ਦਾ ਨੁਕਸਾਨ, ਟਵਿੱਟਰ ’ਚ ਹੋ ਸਕਦੇ ਹਨ ਇਹ ਬਦਲਾਅ
ਵਪਾਰਕ ਅੰਕੜੇ ਜਾਰੀ ਕਰਦੇ ਹੋਏ ਵਣਜ ਸਕੱਤਰ ਸੁਨੀਲ ਬਰਥਵਾਲ ਨੇ ਕਿਹਾ ਸੀ ਕਿ ਹੁਣ ਤੱਕ ਨੌਂ ਵੋਸਟਰੋ ਖਾਤੇ ਖੋਲ੍ਹੇ ਜਾ ਚੁੱਕੇ ਹਨ। ਜਿਨ੍ਹਾਂ ਵਿੱਚੋਂ ਇੱਕ ਯੂਕੋ ਬੈਂਕ ਵਿੱਚ, ਇੱਕ ਐਸਬਰ ਬੈਂਕ ਵਿੱਚ, ਇੱਕ ਵੀਟੀਬੀ ਬੈਂਕ ਵਿੱਚ ਜਦੋਂ ਕਿ ਛੇ ਇੰਡਸਇੰਡ ਬੈਂਕ ਵਿੱਚ ਖੋਲ੍ਹੇ ਗਏ ਹਨ। ਇਹ ਰੂਸ ਵਿੱਚ ਛੇ ਵੱਖ-ਵੱਖ ਬੈਂਕ ਹਨ। ਭਾਰਤੀ ਰਿਜ਼ਰਵ ਬੈਂਕ ਨੇ ਇਹਨਾਂ ਵਿਸ਼ੇਸ਼ ਵੋਸਟ੍ਰੋ ਖਾਤਿਆਂ ਨੂੰ ਨਵੀਂ ਪ੍ਰਣਾਲੀ ਨੂੰ ਪ੍ਰਸਿੱਧ ਬਣਾਉਣ ਵਿੱਚ ਮਦਦ ਲਈ ਭਾਰਤ ਸਰਕਾਰ ਦੀਆਂ ਪ੍ਰਤੀਭੂਤੀਆਂ ਵਿੱਚ ਵਾਧੂ ਫੰਡ ਨਿਵੇਸ਼ ਕਰਨ ਦੀ ਇਜਾਜ਼ਤ ਦਿੱਤੀ ਹੈ। ਭਾਰਤੀ ਰਿਜ਼ਰਵ ਬੈਂਕ ਨੇ ਇਹਨਾਂ ਵਿਸ਼ੇਸ਼ ਵੋਸਟ੍ਰੋ ਖਾਤਿਆਂ ਨੂੰ ਨਵੀਂ ਪ੍ਰਣਾਲੀ ਨੂੰ ਪ੍ਰਸਿੱਧ ਬਣਾਉਣ ਵਿੱਚ ਮਦਦ ਲਈ ਭਾਰਤ ਸਰਕਾਰ ਦੀਆਂ ਪ੍ਰਤੀਭੂਤੀਆਂ ਵਿੱਚ ਵਾਧੂ ਬਕਾਏ ਨਿਵੇਸ਼ ਕਰਨ ਦੀ ਇਜਾਜ਼ਤ ਦਿੱਤੀ ਹੈ।
ਇਹ ਵੀ ਪੜ੍ਹੋ : Tesla ਨੇ ਵਾਪਸ ਮੰਗਵਾਈਆਂ ਲੱਖਾਂ ਕਾਰਾਂ, ਟੇਲ ਲਾਈਟ 'ਚ ਸਮੱਸਿਆ ਤੋਂ ਬਾਅਦ ਲਿਆ ਗਿਆ ਫੈਸਲਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਜਾਰੀ ਕਰੋ।