ਇਸ ਸਾਲ ਇਨ੍ਹਾਂ ਅਰਬਪਤੀਆਂ ਨੇ ਗਵਾਏ ਕਰੋੜ ਰੁਪਏ
Tuesday, Mar 27, 2018 - 03:28 PM (IST)
ਨਵੀਂ ਦਿੱਲੀ—ਸਾਲ 2018 ਸ਼ੁਰੂਆਤ ਤੋਂ ਹੀ ਅਰਬਪਤੀਆਂ 'ਤੇ ਭਾਰੀ ਦਿਖ ਰਿਹਾ ਹੈ। ਡਾਟਾ ਲੀਕ ਵਿਵਾਦ ਦੇ ਬਾਅਦ ਫੇਸਬੁੱਕ ਦੇ ਸੀ.ਈ.ਓ. ਮਾਰਕ ਜਕਰਬਰਗ ਨੂੰ ਕਰੀਬ ਪੰਜ ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਮਾਰਕ ਦੇ ਨਾਲ ਹੋਰ ਅਰਬਪਤੀ ਵੀ ਹਨ, ਜਿਨ੍ਹਾਂ ਨੂੰ ਪਿਛਲੇ ਕੁਝ ਸਮੇਂ 'ਚ ਕਰੋੜਾਂ ਦਾ ਨੁਕਸਾਨ ਹੋਇਆ ਹੈ। ਇਸ ਲਿਸਟ 'ਚ ਕਈ ਕਰੋੜਪਤੀਆਂ ਦੇ ਨਾਮ ਹਨ।
1. ਡੋਨਾਲਡ ਟਰੰਪ
ਅਮਰੀਕੀ ਰਾਸ਼ਟਰਪਤੀ ਇਕ ਸਫਲ ਬਿਜ਼ਨੈੱਸਮੈਨ ਵੀ ਹਨ, ਪਰ ਹਾਲ ਹੀ 'ਚ ਉਨ੍ਹਾਂ ਨੂੰ ਬਹੁਤ ਨੁਕਸਾਨ ਹੋਇਆ। ਟਰੰਪ ਨੇ 400 ਮਿਲੀਅਨ ਡਾਲਰ ਗਵਾਏ ਸਨ। ਇਸ ਵਜ੍ਹਾ ਨਾਲ ਉਹ ਅਰਬਪਤੀਆਂ ਦੀ ਲਿਸਟ 'ਚ 200 ਸਥਾਨ ਤੋਂ ਹੇਠਾ ਡਿੱਗ ਕੇ 766 ਨੰਬਰ 'ਤੇ ਆ ਗਏ। ਇਹ ਨੁਕਸਾਨ ਮੈਨਹਟਨ 'ਚ ਮੌਜੂਦ ਪ੍ਰਾਪਰਟੀ ਦੀਆਂ ਕੀਮਤਾਂ 'ਚ ਆਈ ਕਮੀ ਦੀ ਵਜ੍ਹਾ ਨਾਲ ਹੋਇਆ ਸੀ।
2. ਇਵਾਨ ਸਪੀਗੇਲ
ਸਨੈਪਚੈਟ ਦੀ ਮਾਲਕ ਇਵਾਨ ਸਪੀਗੇਲ ਨੂੰ ਹਾਲ ਹੀ 'ਚ ਬਹੁਤ ਨੁਕਸਾਨ ਝੱਲਣਾ ਪਿਆ ਹੈ। ਫਰਵਰੀ 'ਚ ਮਾਡਲ ਕਾਇਲੀ ਜੇਨਰ ਨੇ ਟਵੀਟ ਕੀਤਾ ਸੀ ਕਿ ਉਨ੍ਹਾਂ ਨੇ ਸਨੈਪਚੈਟ ਦੀ ਵਰਤੋਂ ਕਰਨੀ ਹੀ ਬੰਦ ਕਰ ਦਿੱਤੀ ਹੈ। ਇਸ ਨਾਲ ਐਪ ਨੂੰ 84 ਅਰਬ 46 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਇਸਦੇ ਬਾਅਦ ਪਾਪ ਸਿੰਗਰ ਰਿਹਾਨਾ ਦੇ ਨਾਲ ਹੋਏ ਵਿਵਾਦ ਦੇ ਬਾਅਦ ਸਪੀਗੇਲ ਨੂੰ 150 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਸੀ।
3. ਪੋਲੀਨਾ ਚੂ
ਹਾਂਗਕਾਂਗ ਦੀ ਸਭ ਤੋਂ ਅਮੀਰ ਮਹਿਲੀ ਹੈ। ਸਟਾਕ ਮਾਰਕੀਟ ਦੇ ਡੁੱਬਣ ਨਾਲ ਹਾਲ ਹੀ 'ਚ ਆਪਣੀ ਕੁਲ ਸੰਪਤੀ ਦਾ ਅੱਧਾ ਹਿੱਸਾ ਗਵਾ ਬੈਠੀ ਸੀ।
4. ਲੀ ਕਾ-ਸ਼ਿੰਗ
89 ਸਾਲ ਦੇ ਲੀ ਕਾ -ਸ਼ਿੰਗ ਨੇ ਹਾਂਗਕਾਂਗ 'ਚ ਨੂੰ ਸੁਪਰਮੈਨ ਦੇ ਨਾਮ ਨਾਲ ਜਾਣੇ ਜਾਂਦੇ ਹਨ। ਅਸਟ੍ਰੇਲੀਆ 'ਚ ਵੋਡਾਫੋਨ ਦੇ ਨਾਲ ਮਿਲ ਕੇ ਇਨ੍ਹਾਂ ਦੀ ਕੰਪਨੀ ਮੋਬਾਇਲ ਸਰਵਿਸ ਵੀ ਦਿੰਦੀ ਹੈ। ਹਾਲ ਹੀ 'ਚ ਰਿਟਾਇਰਮੈਂਟ ਦੀ ਘੋਸ਼ਣਾ ਕੀਤੀ। ਇਸ ਵਜ੍ਹਾਂ ਨਾਲ ਕੰਪਨੀ ਦੀ ਵੈਲਿਊ 3.4 ਫੀਸਦੀ ਗਿਰ ਗਈ।
