1 ਅਪ੍ਰੈਲ ਤੋਂ ਬਾਅਦ ਇਕ ਹੋ ਜਾਣਗੇ ਇਹ 2 ਬੈਂਕ, RBI ਨੇ ਰਲੇਵੇਂ ਨੂੰ ਦਿੱਤੀ ਮਨਜ਼ੂਰੀ
Tuesday, Mar 05, 2024 - 12:48 PM (IST)
ਬਿਜ਼ਨੈੱਸ ਡੈਸਕ : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸੋਮਵਾਰ ਨੂੰ ਫਿਨਕੇਅਰ ਸਮਾਲ ਫਾਈਨਾਂਸ ਬੈਂਕ ਅਤੇ ਏਯੂ ਸਮਾਲ ਫਾਈਨਾਂਸ ਬੈਂਕ ਦੇ ਰਲੇਵੇਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਬਾਅਦ 1 ਅਪ੍ਰੈਲ, 2024 ਤੋਂ ਫਿਨਕੇਅਰ ਦੀਆਂ ਸਾਰੀਆਂ ਸ਼ਾਖਾਵਾਂ AU SFB ਦੇ ਨਾਮ 'ਤੇ ਕੰਮ ਕਰਨਗੀਆਂ। ਇਸ ਫ਼ੈਸਲੇ ਨਾਲ ਨਿੱਜੀ ਖੇਤਰ ਦੇ ਏਯੂ ਸਮਾਲ ਫਾਈਨਾਂਸ ਬੈਂਕ ਦੀ ਸਥਿਤੀ ਹੋਰ ਮਜ਼ਬੂਤ ਹੋਵੇਗੀ।
ਇਹ ਵੀ ਪੜ੍ਹੋ - Today Gold Silver Price: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ 10 ਗ੍ਰਾਮ ਸੋਨੇ ਦਾ ਰੇਟ
AU ਸਮਾਲ ਫਾਈਨਾਂਸ ਬੈਂਕ ਨੇ 30 ਅਕਤੂਬਰ, 2023 ਨੂੰ ਫਿਨਕੇਅਰ ਸਮਾਲ ਫਾਈਨਾਂਸ ਬੈਂਕ ਨਾਲ ਰਲੇਵੇਂ ਦੀ ਘੋਸ਼ਣਾ ਕੀਤੀ ਸੀ। ਬੈਂਕ ਨੇ ਕਿਹਾ ਸੀ ਕਿ ਸ਼ੇਅਰਧਾਰਕਾਂ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਆਰਬੀਆਈ ਅਤੇ ਕੰਪੀਟੀਸ਼ਨ ਕਮਿਸ਼ਨ ਆਫ਼ ਇੰਡੀਆ ਤੋਂ ਰੈਗੂਲੇਟਰੀ ਇਜਾਜ਼ਤ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਏਯੂ ਸਮਾਲ ਫਾਈਨਾਂਸ ਬੈਂਕ ਨੇ ਕਿਹਾ ਕਿ ਫਿਨਕੇਅਰ ਦੇ ਪ੍ਰਮੋਟਰ ਇਸ ਰਲੇਵੇਂ ਤੋਂ ਬਾਅਦ ਲਗਭਗ 700 ਕਰੋੜ ਰੁਪਏ ਦੀ ਪੂੰਜੀ ਨਿਵੇਸ਼ ਕਰਨਗੇ। ਸੌਦੇ ਦੇ ਤਹਿਤ ਗੈਰ-ਸੂਚੀਬੱਧ ਫਿਨਕੇਅਰ ਦੇ ਸ਼ੇਅਰਧਾਰਕਾਂ ਨੂੰ ਸੂਚੀਬੱਧ AU SFB ਦੇ ਹਰ 2,000 ਸ਼ੇਅਰਾਂ ਲਈ 579 ਸ਼ੇਅਰ ਮਿਲਣਗੇ।
ਇਹ ਵੀ ਪੜ੍ਹੋ - ਹੈਰਾਨੀਜਨਕ : ਪਿਛਲੇ 10 ਸਾਲ 'ਚ ਨਸ਼ੀਲੇ ਪਦਾਰਥਾਂ ’ਤੇ ਵਧਿਆ ਲੋਕਾਂ ਦਾ ਖ਼ਰਚਾ, ਪੜ੍ਹਾਈ ’ਤੇ ਘਟਿਆ
ਦੋਵਾਂ ਬੈਂਕਾਂ ਦੇ ਰਲੇਵੇਂ ਤੋਂ ਬਾਅਦ Fincare SFB ਦੇ MD ਅਤੇ CEO ਰਾਜੀਵ ਯਾਦਵ AU SFB ਦੇ ਡਿਪਟੀ CEO ਬਣ ਜਾਣਗੇ। ਨਾਲ ਹੀ, ਫਿਨਕੇਅਰ SFB ਦੇ ਬੋਰਡ ਦੀ ਡਾਇਰੈਕਟਰ, ਦਿਵਿਆ ਸਹਿਗਲ, AU SFB ਦੇ ਬੋਰਡ ਵਿੱਚ ਸ਼ਾਮਲ ਹੋਵੇਗੀ। ਇਨ੍ਹਾਂ ਦੋਵਾਂ ਬੈਂਕਾਂ ਦੇ ਰਲੇਵੇਂ ਨੂੰ ਇਸ ਸਾਲ 23 ਜਨਵਰੀ ਨੂੰ ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ ਤੋਂ ਮਨਜ਼ੂਰੀ ਮਿਲੀ ਸੀ। AU SFB ਨੇ ਐਕਸਚੇਂਜ ਫਾਈਲਿੰਗ 'ਚ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ।
ਇਹ ਵੀ ਪੜ੍ਹੋ - ਪਤੰਜਲੀ ਨੇ ਪੂਰੇ ਦੇਸ਼ ਨੂੰ ਕੀਤਾ ਗੁੰਮਰਾਹ, ਸੁਪਰੀਟ ਕੋਰਟ ਨੇ ਨੋਟਿਸ ਜਾਰੀ ਕਰ ਮੰਗਿਆ ਜਵਾਬ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8