ਬੀਮਾ ਪਾਲਸੀ ਅਧੀਨ ਇਨ੍ਹਾਂ ਹਾਲਾਤਾਂ 'ਚ ਨਹੀਂ ਹੋਵੇਗਾ Corona Virus ਦਾ ਇਲਾਜ
Thursday, Mar 12, 2020 - 07:02 PM (IST)
ਨਵੀਂ ਦਿੱਲੀ — ਕੋਰੋਨਾ ਦਾ ਕਹਿਰ ਦੁਨੀਆ ਭਰ ਦੇ ਦੇਸ਼ਾਂ 'ਤੇ ਹਾਵੀ ਹੁੰਦਾ ਜਾ ਰਿਹਾ ਹੈ। ਭਾਰਤੀ ਦੇਸ਼ ਵੀ ਇਸ ਦੀ ਲਪੇਟ 'ਚ ਆ ਗਿਆ ਹੈ। ਭਾਰਤ 'ਚ ਲਗਾਤਾਰ ਮਰੀਜ਼ਾਂ ਦੀ ਸੰਖਿਆ ਵਧਦੀ ਜਾ ਰਹੀ ਹੈ। ਇਹ ਖਤਰਨਾਕ ਬੀਮਾਰੀ ਹੁਣ ਤੱਕ 117 ਦੇਸ਼ਾਂ ਵਿਚ ਫੈਲ ਚੁੱਕੀ ਹੈ। ਦੁਨੀਆ ਭਰ 'ਚ 1,20,000 ਲੋਕ ਇਸ ਬੀਮਾਰੀ ਨਾਲ ਸੰਕਰਮਿਤ ਮਿਲੇ ਹਨ। ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਨੇ ਕੋਰੋਨਾ ਨੂੰ ਵਿਸ਼ਵਵਿਆਪੀ ਮਹਾਂਮਾਰੀ ਘੋਸ਼ਿਤ ਕਰ ਦਿੱਤਾ ਹੈ। ਡਬਲਯੂ.ਐਚ.ਓ. ਦੇ ਮੁਖੀ ਨੇ ਕਿਹਾ ਕਿ ਕੋਵਿਡ -19 ਨੂੰ ਮਹਾਂਮਾਰੀ (ਵਿਸ਼ਵਵਿਆਪੀ ਮਹਾਂਮਾਰੀ) ਮੰਨਿਆ ਜਾ ਸਕਦਾ ਹੈ। ਹੁਣ ਲੋਕਾਂ 'ਚ ਇਹ ਸਵਾਲ ਉੱਠ ਰਹੇ ਹਨ ਕਿ ਬੀਮਾ ਕੰਪਨੀਆਂ ਇਸ ਬੀਮਾਰੀ ਨੂੰ ਸਿਹਤ ਬੀਮੇ ਵਿਚ ਸ਼ਾਮਲ ਕਰਨਗੀਆਂ ਜਾਂ ਨਹੀਂ। ਕੀ ਇਸ ਬਿਮਾਰੀ ਦਾ ਪੂਰਾ ਖਰਚਾ ਵਾਪਸ ਮਿਲ ਜਾਵੇਗਾ? ਜਾਣੋ ਇਸ ਨਾਲ ਜੁੜੇ ਜ਼ਰੂਰੀ ਸਵਾਲਾਂ ਦੇ ਜਵਾਬ-
ਜਨਰਲ ਇੰਸ਼ੋਰੈਂਸ ਕੌਂਸਲ ਨੇ ਕਿਹਾ ਕਿ ਕੋਰੋਨਾ ਵਾਇਰਸ ਸਮੇਤ ਸਾਰੀਆਂ ਛੂਤ ਦੀਆਂ ਬੀਮਾਰੀਆਂ (ਇਨਫਿਕਸੀਅਸ ਡਿਸੀਜ਼) ਲਗਭਗ ਸਾਰੀਆਂ ਸਿਹਤ ਬੀਮਾ ਪਾਲਿਸੀਆਂ ਦੇ ਘੇਰੇ ’ਚ ਆਉਂਦੀਆਂ ਹਨ। ਕੌਂਸਲ 44 ਜਨਰਲ ਇੰਸ਼ੋਰੈਂਸ ਕੰਪਨੀਆਂ ਦੀ ਚੋਟੀ ਦੀ ਬਾਡੀ ਹੈ। ਇਰਡਾ ਦੇ ਬਿਆਨ ਤੋਂ ਬਾਅਦ ਜਨਰਲ ਇੰਸ਼ੋਰੈਂਸ ਕੌਂਸਲ ਨੇ ਇਹ ਗੱਲ ਕਹੀ ਹੈ। ਬੀਮਾ ਰੈਗੂਲੇਟਰ ਅਤੇ ਵਿਕਾਸ ਅਥਾਰਟੀ (ਇਰਡਾ) ਨੇ ਬੀਮਾ ਕੰਪਨੀਆਂ ਵੱਲੋਂ ਕੋਰੋਨਾ ਵਾਇਰਸ ਨੂੰ ਆਪਣੀਆਂ ਮੌਜੂਦਾ ਪਾਲਿਸੀਆਂ ’ਚ ਸ਼ਾਮਲ ਕਰਨ ਲਈ ਕਿਹਾ। ਨਾਲ ਹੀ ਇਹ ਵੀ ਯਕੀਨੀ ਕਰਨ ਲਈ ਕਿਹਾ ਕਿ ਕੋਰੋਨਾ ਵਾਇਰਸ ਨਾਲ ਜੁਡ਼ੇ ਦਾਅਵਿਆਂ ਦਾ ਨਿਪਟਾਰਾ ਛੇਤੀ ਤੋਂ ਛੇਤੀ ਹੋਵੇ। ਸਰਕਾਰ ਨੇ ਵੱਖ ਬੀਮਾ ਕੰਪਨੀਆਂ ਲਈ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਕੋਰੋਨਾ ਵਾਇਰਸ ਦੇ ਇਲਾਜ ਲਈ ਵੀ ਪਲਾਨ ਬਣਾਵੇ। IRDAI ਵੱਲੋਂ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਇਸ ਬਾਰੇ 'ਚ ਸਰਕੁਲਰ ਜਾਰੀ ਕਰ ਕਿਹਾ ਗਿਆ ਹੈ ਕਿ ਬੀਮਾ ਕੰਪਨੀਆਂ ਨੂੰ ਕੋਰੋਨਾ ਵਾਇਰਸ ਦੇ ਇਲਾਜ ਦੀਆਂ ਲਾਗਤਾਂ ਨੂੰ ਕਵਰ ਕਰਨ ਵਾਲੇ ਪ੍ਰੋਡੈਕਟ ਡਿਜਾਈਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਜਨਰਲ ਇੰਸ਼ੋਰੈਂਸ ਪਾਲਿਸੀ ਨੂੰ ਲੈ ਕੇ ਜਾਗਰੂਕਤਾ ਪ੍ਰੋਗਰਾਮ ਦੌਰਾਨ ਕੌਂਸਲ ਦੇ ਚੇਅਰਮੈਨ ਏ. ਵੀ. ਗਿਰਿਜਾ ਕੁਮਾਰ ਨੇ ਵੱਖਰੇ ਤੌਰ ’ਤੇ ਗੱਲਬਾਤ ’ਚ ਇਕ ਇੰਟਰਵਿਊ ਦੌਰਾਨ ਕਿਹਾ, ‘‘ਲਗਭਗ ਸਾਰੀਅਾਂ ਮੌਜੂਦਾ ਸਿਹਤ ਬੀਮਾ ਪਾਲਿਸੀਆਂ ਦੇ ਘੇਰੇ ’ਚ ਹਰ ਤਰ੍ਹਾਂ ਦੀਆਂ ਛੂਤ ਦੀਆਂ ਬੀਮਾਰੀਆਂ ਆਉਂਦੀਆਂ ਹਨ। ਇਸ ’ਚ ਕੋਰੋਨਾ ਵਾਇਰਸ ਦਾ ਵੀ ਮਾਮਲਾ ਸ਼ਾਮਲ ਹੈ। ਰੈਗੂਲੇਟਰ ਇਰਡਾ ਨੇ ਨਵੀਂ ਪਾਲਿਸੀ ਬਣਾਉਣ ਲਈ ਨਹੀਂ ਕਿਹਾ, ਸਗੋਂ ਕੋਰੋਨਾ ਵਾਇਰਸ ਮਾਮਲਿਆਂ ਦੇ ਤੇਜ਼ੀ ਨਾਲ ਨਿਪਟਾਰੇ ਦੀ ਗੱਲ ਕਹੀ ਹੈ।’’
ਇਹ ਸ਼ਰਤਾਂ ਹੋਣਗੀਆਂ ਲਾਗੂ :
24 ਘੰਟੇ ਹਸਪਤਾਲ 'ਚ ਭਰਤੀ ਹੋਣ 'ਤੇ ਮਿਲੇਗਾ ਫਾਇਦਾ
ਹੋਰ ਬਿਮਾਰੀਆਂ ਦੀ ਤਰ੍ਹਾਂ ਕੋਰੋਨਾ ਵਾਇਰਸ ਲਈ ਵੀ ਇਹ ਸ਼ਰਤ ਲਾਗੂ ਹੈ ਕਿ ਮਰੀਜ਼ ਨੂੰ ਬੀਮਾ ਦਾ ਫਾਇਦਾ ਲੈਣ ਲਈ 24 ਘੰਟੇ ਹਸਪਤਾਲ 'ਚ ਭਰਤੀ ਰਹਿਣਾ ਹੋਵੇਗਾ। 24 ਘੰਟੇ ਹਸਪਤਾਲ 'ਚ ਭਰਤੀ ਨਹੀਂ ਹੋਣ 'ਤੇ ਇਸ ਨੂੰ ਆਊਟ ਪੇਸ਼ੇਂਟ ਟ੍ਰੀਟਮੈਂਟ ਮੰਨਿਆ ਜਾਂਦਾ ਹੈ, ਜਿਸ ਨੂੰ ਭਾਰਤ 'ਚ ਬੀਮਾ ਕੰਪਨੀਆਂ ਕਵਰ ਨਹੀਂ ਕਰਦੀ ਹੈ।
ਵਿਦੇਸ਼ ਦੀ ਯਾਤਰਾ ਤੋਂ ਵਾਪਸ ਪਰਤੇ ਤਾਂ ਪਾਲਿਸੀ ਕਵਰ ਨਹੀਂ ਮਿਲੇਗਾ ਜਾਂ ਨਹੀਂ
ਨਿਯਮ ਮੁਤਾਬਿਕ ਵਿਦੇਸ਼ ਤੋਂ ਵਾਪਸ ਆਉਣ ਤੋਂ ਬਾਅਦ ਹੋਈ ਬਿਮਾਰੀ ਦਾ ਇਲਾਜ ਬੀਮਾ 'ਚ ਕਵਰ ਹੁੰਦਾ ਹੈ ਪਰ ਕੋਰੋਨਾ ਵਾਇਰਸ ਦੇ ਮਾਮਲੇ 'ਚ ਕੁਝ ਪਾਲਸੀਆਂ 'ਚ ਨਿਯਮ ਬਣਾਇਆ ਗਿਆ ਹੈ ਕਿ ਜੇ ਮਰੀਜ਼ ਕੋਰੋਨਾ ਵਾਇਰਸ ਪ੍ਰਭਾਵਿਤ ਦੇਸ਼ਾਂ ਜਿਵੇਂ ਚੀਨ, ਤਾਈਵਾਨ, ਇਟਵੀ, ਕੁਵੈਤ, ਜਾਪਾਨ, ਸਿੰਗਾਪੁਰ, ਦੱਖਣੀ ਕੋਰੀਆ,ਹਾਂਗਕਾਂਗ, ਮਕਾਊ ਤੇ ਥਾਈਲੈਂਡ ਤੋਂ ਵਾਪਸ ਆਏ ਹਨ ਤੇ ਉਸ ਤੋਂ ਬਾਅਦ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਏ ਹਨ ਤਾਂ ਪਾਲਿਸੀ 'ਚ ਕਵਰ ਨਹੀਂ ਮਿਲੇਗਾ।