ਮਈ ਮਹੀਨੇ ’ਚ ਇਹਨਾਂ ਕਾਰਾਂ ਦੀ ਵਿਕਰੀ ’ਚ ਹੋਇਆ ਵਾਧਾ, ਟਾਟਾ ਮੋਟਰਜ਼ ਦੀ ਵਿਕਰੀ 2 ਫ਼ੀਸਦੀ ਘਟੀ

06/02/2023 12:09:28 PM

ਨਵੀਂ ਦਿੱਲੀ (ਭਾਸ਼ਾ) - ਮਈ ਮਹੀਨੇ ’ਚ ਜ਼ਿਆਦਾਤਰ ਕਾਰ ਬਣਾਉਣ ਵਾਲੀਆਂ ਕੰਪਨੀਆਂ ਨੇ ਵਿਕਰੀ ’ਚ ਵਾਧਾ ਦਰਜ ਕੀਤਾ ਹੈ। ਖਰੀਦਦਾਰਾਂ ਨੇ ਕੰਪਨੀਆਂ ਵਲੋਂ ਪੇਸ਼ ਕੀਤੇ ਗਏ 2023 ਮਾਡਲਰ ਨੂੰ ਵੀ ਪਸੰਦ ਕੀਤਾ ਹੈ। ਮਾਰੂਤੀ ਸੁਜ਼ੂਕੀ ਇੰਡੀਆ ਨੇ ਮਈ ਵਿਚ ਆਪਣੇ ਵਾਹਨਾਂ ਦੀ ਵਿਕਰੀ ’ਚ 10 ਫ਼ੀਸਦੀ ਦਾ ਵਾਧਾ ਕੀਤਾ ਹੈ। ਬਜਾਜ ਆਟੋ, ਕੀਆ, ਹੁੰਡਈ ਦੀ ਵੀ ਵਿਕਰੀ ’ਚ ਵਾਧਾ ਹੋਇਆ ਹੈ ਪਰ ਇਸ ਦੌਰਾਨ ਟਾਟਾ ਮੋਟਰਜ਼ ਦੀ ਵਿਕਰੀ 2 ਫ਼ੀਸਦੀ ਘਟੀ ਹੈ।

ਮਾਰੂਤੀ ਸੁਜ਼ੂਕੀ ਇੰਡੀਆ ਨੇ ਮਈ ’ਚ ਆਪਣੇ ਵਾਹਨਾਂ ਦੀ ਵਿਕਰੀ ਨੂੰ ਲੈ ਕੇ ਰਿਪੋਰਟ ਜਾਰੀ ਕੀਤੀ ਹੈ। ਮਈ ’ਚ ਮਾਰੂਤੀ ਸੁਜ਼ੂਕੀ ਇੰਡੀਆ ਦੀਆਂ ਗੱਡੀਆਂ ਦੀ ਕੁੱਲ ਥੋਕ ਵਿਕਰੀ 10 ਫ਼ੀਸਦੀ ਵਧ ਕੇ 1,78,083 ਯੂਨਿਟ ਰਹੀ। ਕੰਪਨੀ ਨੇ ਕਿਹਾ ਕਿ ਮਈ 2022 ਵਿਚ ਕੁੱਲ ਮਿਲਾ ਕੇ 1,61,413 ਯੂਨਿਟਸ ਗੱਡੀਆਂ ਦੀ ਵਿਕਰੀ ਹੋਈ। ਉੱਥੇ ਹੀ ਕੰਪਨੀ ਦੀ ਘਰੇਲੂ ਵਿਕਰੀ ਮਈ 2022 ਵਿਚ 1,34,222 ਇਕਾਈਆਂ ਦੀ ਤੁਲਣਾ ’ਚ 13 ਫ਼ੀਸਦੀ ਵਧ ਕੇ 1,51,606 ਯੂਨਿਟ ਹੋ ਗਈ। ਕੀਆ ਇੰਡੀਆ ਨੇ ਦੱਸਿਆ ਕਿ ਮਈ ਮਹੀਨੇ ’ਚ ਉਸ ਦੀ ਕੁੱਲ ਥੋਕ ਵਿਕਰੀ ਤਿੰਨ ਫ਼ੀਸਦੀ ਦੇ ਵਾਧੇ ਨਾਲ 24,770 ਯੂਨਿਟ ਰਹੀ।

ਟਾਟਾ ਮੋਟਰਜ਼ ਦੀ ਕੁੱਲ ਵਿਕਰੀ 1.62 ਫ਼ੀਸਦੀ ਘਟ ਕੇ 74,973 ਯੂਨਿਟਰਹੀ ਹੈ। ਕੰਪਨੀ ਨੇ ਕਿਹਾ ਕਿ ਘਰੇਲੂ ਬਾਜ਼ਾਰ ਵਿਚ ਉਸ ਦੀ ਕੁੱਲ ਵਿਕਰੀ ਦੋ ਫ਼ੀਸਦੀ ਘਟ ਕੇ 73,448 ਯੂਨਿਟ ਰਹਿ ਗਈ। ਹਾਲਾਂਕਿ ਘਰੇਲੂ ਬਾਜ਼ਾਰ ਵਿਚ ਕੰਪਨੀ ਦੀ ਯਾਤਰੀ ਵਾਹਨਾਂ ਦੀ ਵਿਕਰੀ ਛੇ ਫ਼ੀਸਦੀ ਵਧ ਕੇ 45,878 ਇਕਾਈ ’ਤੇ ਪਹੁੰਚ ਗਈ। ਮਹਿੰਦਰਾ ਐਂਡ ਮਹਿੰਦਰਾ ਦੀ ਯਾਤਰੀ ਵਾਹਨ ਵਿਕਰੀ ’ਚ ਮਈ ’ਚ 22 ਫ਼ੀਸਦੀ ਵਧ ਕੇ 32,886 ਇਕਾਈ ਰਹੀ ਹੈ। 

ਮਹਿੰਦਰਾ ਨੇ ਦੱਸਿਆ ਕਿ ਯੂਟੀਲਿਟੀ ਵਾਹਨਾਂ ਦੀ ਵਿਕਰੀ 23 ਫ਼ੀਸਦੀ ਦੇ ਵਾਧੇ ਨਾਲ ਮਈ ’ਚ 32,883 ਇਕਾਈ ਰਹੀ। ਹੁੰਡਈ ਮੋਟਰ ਇੰਡੀਆ ਦੀ ਕੁੱਲ ਵਿਕਰੀ 16.26 ਫ਼ੀਸਦੀ ਵਧ ਕੇ 59,601 ਯੂਨਿਟ ਰਹੀ ਹੈ। ਕੰਪਨੀ ਨੇ ਕਿਹਾ ਕਿ ਘਰੇਲੂ ਬਾਜ਼ਾਰ ਵਿਚ ਉਸ ਦੀ ਵਿਕਰੀ 14.91 ਫ਼ੀਸਦੀ ਵਧ ਕ 48,601 ਯੂਨਿਟ ’ਤੇ ਪਹੁੰਚ ਗਈ। ਬਜਾਜ ਆਟੋ ਦੀ ਕੁੱਲ ਵਿਕਰੀ 29 ਫ਼ੀਸਦੀ ਵਧ ਕੇ 3,55,148 ਇਕਾਈ ਰਹੀ। ਐੱਮ. ਜੀ. ਮੋਟਰ ਇੰਡੀਆ ਦੀ ਪ੍ਰਚੂਨ ਵਿਕਰੀ ਮਈ ’ਚ 25 ਫ਼ੀਸਦੀ ਵਧ ਕੇ 5,006 ਇਕਾਈ ਹੋ ਗਈ।


rajwinder kaur

Content Editor

Related News