ਫਿਰ ਰੁਆਉਣ ਲੱਗੀਆਂ ਤੇਲ ਦੀਆਂ ਕੀਮਤਾਂ, ਮਹਿੰਗਾ ਹੋਇਆ ਪੈਟਰੋਲ-ਡੀਜ਼ਲ

Tuesday, Sep 28, 2021 - 11:14 AM (IST)

ਫਿਰ ਰੁਆਉਣ ਲੱਗੀਆਂ ਤੇਲ ਦੀਆਂ ਕੀਮਤਾਂ, ਮਹਿੰਗਾ ਹੋਇਆ ਪੈਟਰੋਲ-ਡੀਜ਼ਲ

ਨਵੀਂ ਦਿੱਲੀ - ਕੌਮਾਂਤਰੀ ਪੱਧਰ 'ਤੇ ਕੱਚੇ ਤੇਲ 'ਚ ਵਾਧੇ ਦਾ ਅਸਰ ਹੁਣ ਘਰੇਲੂ ਬਾਜ਼ਾਰ 'ਚ ਵੀ ਦਿਖਾਈ ਦੇ ਰਿਹਾ ਹੈ। ਸਰਕਾਰੀ ਤੇਲ ਕੰਪਨੀਆਂ ਨੇ ਮੰਗਲਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਡੀਜ਼ਲ ਦੀ ਕੀਮਤ ਵਿੱਚ 25 ਪੈਸੇ ਪ੍ਰਤੀ ਲੀਟਰ ਅਤੇ ਪੈਟਰੋਲ ਦੀ ਕੀਮਤ ਵਿੱਚ 20 ਤੋਂ 22 ਪੈਸੇ ਦਾ ਵਾਧਾ ਕੀਤਾ ਗਿਆ ਹੈ। ਪਿਛਲੇ 5 ਦਿਨਾਂ ਵਿੱਚ ਚੌਥੀ ਵਾਰ ਡੀਜ਼ਲ ਦੀ ਕੀਮਤ ਵਿੱਚ ਵਾਧਾ ਕੀਤਾ ਗਿਆ ਹੈ। ਦਿੱਲੀ ਵਿੱਚ ਡੀਜ਼ਲ ਦੀ ਕੀਮਤ 5 ਦਿਨਾਂ ਵਿੱਚ 95 ਪੈਸੇ ਪ੍ਰਤੀ ਲੀਟਰ ਵਧੀ ਹੈ। ਮੰਗਲਵਾਰ ਨੂੰ ਦਿੱਲੀ ਦੇ ਬਾਜ਼ਾਰ ਵਿੱਚ ਇੰਡੀਅਨ ਆਇਲ (ਆਈਓਸੀ) ਪੰਪ 'ਤੇ ਪੈਟਰੋਲ 101.39 ਰੁਪਏ ਅਤੇ ਡੀਜ਼ਲ 89.57 ਰੁਪਏ ਪ੍ਰਤੀ ਲੀਟਰ ਪਹੁੰਚ ਗਿਆ ਹੈ।

ਜਾਣੋ ਅੱਜ ਦੇ ਪੈਟਰੋਲ-ਡੀਜ਼ਲ ਦੇ ਭਾਅ ਪ੍ਰਤੀ ਲੀਟਰ ਰੁਪਿਆ ਵਿਚ

ਸ਼ਹਿਰ                      ਪੈਟਰੋਲ                   ਡੀਜ਼ਲ 

ਜਲੰਧਰ                    102.48                    91.66     

ਲੁਧਿਆਣਾ                103.16                    92.28

ਅੰਮ੍ਰਿਤਸਰ                103.22                    92.34

ਫਗਵਾੜਾ                 102.58                    91.76

ਚੰਡੀਗੜ੍ਹ                    97.61                   89.31

ਦਿੱਲੀ                      101.39                   89.57

ਮੁੰਬਈ                     107.47                    97.21

ਚੇਨਈ                       99.15                   94.17

ਕੋਲਕਾਤਾ                 101.87                   92.67

ਕੱਚਾ ਤੇਲ 80 ਡਾਲਰ ਦੇ ਆਸਪਾਸ

ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ 'ਤੇ ਲਗਭਗ ਕਾਬੂ ਪਾ ਲਿਆ ਗਿਆ ਹੈ। ਇਸ ਕਾਰਨ ਦੁਨੀਆ ਭਰ ਵਿਚ ਕੱਚੇ ਤੇਲ ਦੀ ਮੰਗ ਵਧ ਰਹੀ ਹੈ। ਹਾਲਾਂਕਿ ਜਿਸ ਕਾਰਨ ਮੰਗ ਵਧ ਰਹੀ ਹੈ ਉਸੇ ਅਨੁਪਾਤ ਨਾਲ ਸਪਲਾਈ ਨਹੀਂ ਵਧ ਰਹੀ ਹੈ। ਇਸ ਕਾਰਨ ਸੋਮਵਾਰ ਨੂੰ ਫਿਰ ਕੱਚੇ ਤੇਲ ਦੀ ਕੀਮਤ ਵਿਚ ਭਾਰੀ ਵਾਧਾ ਹੋਇਆ  ਹੈ। ਸੋਮਵਾਰ ਨੂੰ ਕੱਚਾ ਤੇਲ 79 ਡਾਲਰ ਪ੍ਰਤੀ ਬੈਰਲ ਦੇ ਪਾਰ ਚਲਾ ਗਿਆ। ਉਸੇ ਦਿਨ ਬ੍ਰੇਂਟ ਕਰੂਡ 79.24 ਡਾਲਰ ਪ੍ਰਤੀ ਬੈਰਲ 'ਤੇ ਖੁੱਲ੍ਹਿਆ ਜਿਹੜਾ ਪਿਛਲੇ ਦਿਨ ਦੇ ਮੁਕਾਬਲੇ ਵਧ ਸੀ। ਕਾਰੋਬਾਰ ਦੀ ਸਮਾਪਤੀ 'ਤੇ 79.53 'ਤੇ ਬੰਦ ਹੋਇਆ। ਇਹ ਅਕਤੂਬਰ 2018 ਦੇ ਬਾਅਦ ਇਸਦਾ ਉੱਚ ਪੱਧਰ ਹੈ। ਡਬਲਯੂ.ਟੀ.ਆਈ. ਕਰੂਡ ਵੀ 01.49 ਡਾਲਰ ਵਧ ਕੇ 75.43 ਡਾਲਰ ਪ੍ਰਤੀ ਬੈਰਲ 'ਤੇ ਬੰਦ ਹੋਇਆ। ਗੋਲਡਮੈਨ ਸੈਂਸੈਕਸ ਦਾ ਕਹਿਣਾ ਹੈ ਕਿ ਬ੍ਰੇਂਟ ਦੀ ਕੀਮਤ ਇਸ ਸਾਲ ਦੇ ਆਖ਼ਿਰ ਤੱਕ 90 ਡਾਲਰ ਪ੍ਰਤੀ ਬੈਰਲ ਤੱਕ ਜਾ ਸਕਦੀ ਹੈ।

ਆਪਣੇ ਸ਼ਹਿਰ ਵਿੱਚ ਜਾਣੋ ਅੱਜ ਦੀਆਂ ਕੀਮਤਾਂ 

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਬਦਲਦੀਆਂ ਹਨ ਅਤੇ ਸਵੇਰੇ 6 ਵਜੇ ਅਪਡੇਟ ਹੁੰਦੀਆਂ ਹਨ। ਤੁਸੀਂ ਐਸ.ਐਮ.ਐਸ. ਦੁਆਰਾ ਪੈਟਰੋਲ ਅਤੇ ਡੀਜ਼ਲ ਦੇ ਰੋਜ਼ਾਨਾ ਰੇਟ ਨੂੰ ਵੀ ਜਾਣ ਸਕਦੇ ਹੋ (ਰੋਜ਼ਾਨਾ ਡੀਜ਼ਲ ਪੈਟਰੋਲ ਦੀ ਕੀਮਤ ਕਿਵੇਂ ਚੈੱਕ ਕਰੀਏ)। ਇੰਡੀਅਨ ਆਇਲ ਦੇ ਗਾਹਕ ਆਰ.ਐਸ.ਪੀ. ਸਪੇਸ ਪੈਟਰੋਲ ਪੰਪ ਦੇ ਕੋਡ ਨੰਬਰ 9224992249 ਅਤੇ ਬੀ.ਪੀ.ਸੀ.ਐਲ. ਦੇ ਗਾਹਕਾਂ ਨੂੰ 9223112222 'ਤੇ ਆਰ.ਐਸ.ਪੀ. ਲਿਖ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਦੇ ਨਾਲ ਹੀ, HPCL ਦੇ ਗਾਹਕ HPPrice ਲਿਖ ਕੇ ਅਤੇ 9222201122 ਨੰਬਰ 'ਤੇ ਭੇਜ ਕੇ ਕੀਮਤ ਜਾਣ ਸਕਦੇ ਹਨ।

ਇਹ ਵੀ ਪੜ੍ਹੋ : ਬੀਅਰ ਕੰਪਨੀਆਂ ਵਿਰੁੱਧ CCI ਦੀ ਵੱਡੀ ਕਾਰਵਾਈ, ਠੋਕਿਆ 873 ਕਰੋੜ ਰੁਪਏ ਦਾ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News