ਮੁੱਠੀ ''ਚ ਨਹੀਂ ਰਹੀ ਦੁਨੀਆਂ : ਅਨਿਲ ਅੰਬਾਨੀ

12/27/2017 1:06:42 PM

ਨਵੀਂ ਦਿੱਲੀ—ਮੁੱਖ ਉਦਯੋਗਪਤੀ ਕਮਿਊਨਿਕੇਸ਼ਨ (ਆਰਕਾਮ) ਦੇ ਮੁਖੀ ਅਨਿਲ ਅੰਬਾਨੀ ਨੇ ਕਿਹਾ ਕਿ 'ਦੂਰਸੰਚਾਰ ਖੇਤਰ ਪੈਸਾ ਪੀਣ ਵਾਲਾ ਕਾਰੋਬਾਰ ਬਣ ਚੁੱਕਾ ਹੈ ਜਿਥੇ ਸਿਰਫ ਉਧਰ ਬਣੇ ਰਹਿ ਸਕਦੇ ਹਨ ਜਿਨ੍ਹਾਂ ਦੀਆਂ ਜੇਬਾਂ ਭਰੀਆਂ ਹੋਣ'। ਅੰਬਾਨੀ ਨੇ ਕਿਹਾ ਕਿ ਟਾਟਾ ਵਰਗੇ ਵੱਡੇ ਉਦਯੋਗਿਕ ਘਰਾਣੇ ਨੂੰ ਆਪਣੇ ਦੂਰਸੰਚਾਰ ਕਾਰੋਬਾਰ ਨੂੰ (ਏਅਰਟੈੱਲ ਨੂੰ) 'ਉਪਹਾਰ ਸਵਰੂਪ' ਦੇਣਾ ਪਿਆ ਹੈ। ਰੇਗੂਲੇਟਰੀ ਢਾਂਚੇ ਨੂੰ ਲੈ ਕੇ ਇਕ ਤਰ੍ਹਾਂ ਨਾਲ ਨਾਰਾਜ਼ਗੀ ਜਤਾਉਂਦੇ ਹੋਏ ਉਨ੍ਹਾਂ ਕਿਹਾ ਕਿ ਆਰਕਾਮ ਦੇ ਸਿਸਟੇਮਾ ਤਰ੍ਹਾਂ ਨਾਲ ਨਾਰਾਜ਼ਗੀ ਜਤਾਉਂਦੇ ਹੋਏ ਉਨ੍ਹਾਂ ਕਿਹਾ ਕਿ ਆਰਕਾਮ ਦੇ ਸਿਸਟੇਮਾ ਸ਼ਿਆਮ ਟੈਲੀਕਾਮ ਦੇ ਨਾਲ ਰਲੇਵੇਂ ਨੂੰ ਮਨਜ਼ੂਰੀ ਦੇਣ 'ਚ ਲਗਾ ਲੰਬਾ ਸਮਾਂ 'ਕਾਰੋਬਾਰੀ ਅਸੁਗਮਤਾ' ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਹ ਵਾਇਰਲੈੱਸ ਦੂਰਸੰਚਾਰ ਖੇਤਰ ਦਾ ਸੰਕਟ ਹੈ ਅਤੇ ਇਨ੍ਹਾਂ 'ਚ ਅਨੇਕ ਲੋਕਾਂ ਅਤੇ ਅਨੇਕ, ਅਨੇਕ ਕੰਪਨੀਆਂ ਨੂੰ ਨਿਗਲਿਆ ਹੈ। 
ਜੇਕਰ ਟਾਟਾ ਵਰਗੇ ਉਦਯੋਗਿਕ ਘਰਾਨੇ ਨੂੰ ਆਪਣਾ ਕਾਰੋਬਾਰ ਉਪਹਾਰ 'ਚ ਦੇਣਾ ਪੈਂਦਾ ਹੈ ਤਾਂ ਬਾਕੀ ਛੋਟੀਆਂ-ਮੋਟੀਆਂ ਕੰਪਨੀਆਂ ਦੀ ਕੀ ਮਿਸਾਲ ਹੈ। ਸਭ ਕੁਝ ਤੁਹਾਡੇ ਸਾਹਮਣੇ ਹੈ। ਅੰਬਾਨੀ ਨੇ ਆਪਣੀ ਦੂਰਸੰਚਾਰ ਕੰਪਨੀ ਦਾ ਕਰਜ਼ ਚੁਕਾਉਣ ਦੇ ਲਈ ਇਕ ਨਵੀਂ ਯੋਜਨਾ ਦਾ ਐਲਾਨ ਵੀ ਕੀਤਾ। ਦੂਰਸੰਚਾਰ ਖੇਤਰ ਦੇ ਹਾਲੀਆ ਰਲੇਵਾਂ-ਪ੍ਰਾਪਤੀ ਸੌਦਿਆਂ ਵਲੋਂ ਸੰਕੇਤ ਕਰਦੇ ਹੋਏ ਕਿਸੇ ਕੰਪਨੀ ਦਾ ਨਾਂ ਲਏ ਬਿਨ੍ਹਾਂ ਅੰਬਾਨੀ ਨੇ ਕਿਹਾ ਕਿ ਇਹ ਸਪੱਸ਼ਟ ਸੰਕੇਤ ਹੈ ਕਿ ਇਸ ਖੇਤਰ 'ਚ 10 ਕੰਪਨੀਆਂ ਨਹੀਂ ਫਲ ਫੁੱਲ ਸਕਦੀਆਂ। ਇਹ ਤਾਂ 2-3-4 ਕੰਪਨੀਆਂ ਦੇ ਫਲਣ-ਫੁੱਲਣ ਲਈ ਹੈ ਅਤੇ ਉਨ੍ਹਾਂ ਲਈ ਹੈ ਜਿਨ੍ਹਾਂ ਕੋਲ ਜਾਂ ਤਾਂ ਪੈਸਿਆਂ ਦੀ ਭਰਮਾਨ ਹੈ ਜਾਂ ਜਿਨ੍ਹਾਂ 'ਚ ਅਨਾਪ-ਸ਼ਰਾਪ ਪੈਸਾ ਜੁਟਾਉਣ ਦੀ ਸਮਰੱਥਾ ਹੈ। 


Related News