''''ਹਿਮਾਚਲ ''ਚ ਪੰਜਾਬੀ ਭਾਈਚਾਰੇ ਨਾਲ ਹੋ ਰਹੀ ਬਦਸਲੂਕੀ ਬਰਦਾਸ਼ਤ ਨਹੀਂ ਕਰਾਂਗੇ'''' : ਹਰਜਾਪ ਸੰਘਾ

Saturday, Jun 15, 2024 - 07:57 PM (IST)

''''ਹਿਮਾਚਲ ''ਚ ਪੰਜਾਬੀ ਭਾਈਚਾਰੇ ਨਾਲ ਹੋ ਰਹੀ ਬਦਸਲੂਕੀ ਬਰਦਾਸ਼ਤ ਨਹੀਂ ਕਰਾਂਗੇ'''' : ਹਰਜਾਪ ਸੰਘਾ

ਜਲੰਧਰ- ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਲੀਡਰ ਤੇ ਹਲਕਾ ਜਲੰਧਰ ਕੈਂਟ ਤੋਂ ਇੰਚਾਰਜ ਹਰਜਾਪ ਸੰਘਾ ਨੇ ਹਿਮਾਚਲ ਵਿਚ ਪੰਜਾਬੀ ਭਾਈਚਾਰੇ ਨਾਲ ਹੋ ਰਹੀ ਬਦਸਲੂਕੀ ਦੀ ਮੁਖਾਲਫ਼ਤ ਕੀਤੀ ਹੈ। ਹਰਜਾਪ ਦਾ ਕਹਿਣਾ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਸਾਡੇ ਪੰਜਾਬੀ ਭਾਈਚਾਰੇ ਨਾਲ ਹੋ ਰਹੀ ਬੇਇਨਸਾਫੀ, ਬਦਸਲੂਕੀ ਅਤੇ ਹਿੰਸਕ ਕਾਰਵਾਈਆਂ ਕਦੇ ਵੀ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਹਮੇਸ਼ਾ ਦੀ ਤਰ੍ਹਾਂ ਸਾਡਾ ਪੰਜਾਬੀ ਭਾਈਚਾਰਾ ਸਿਰਫ ਮਿਹਨਤ ਅਤੇ ਸਤਿਕਾਰ ਵਿੱਚ ਵਿਸ਼ਵਾਸ ਰੱਖਦਾ ਹੈ, ਪਰ ਹੁਣ ਜੋ ਕੁਝ ਹਿਮਾਚਲ ਵਿੱਚ ਹੋ ਰਿਹਾ ਹੈ, ਉਹ ਸਾਡੇ ਲਈ ਨਾ-ਸਹਿਣਯੋਗ ਹੈ।

ਉਨ੍ਹਾਂ ਅੱਗੇ ਕਿਹਾ, ''ਹਿਮਾਚਲ ਪ੍ਰਦੇਸ਼ ਵਿੱਚ ਸਾਡੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬੇਬੁਨਿਆਦ ਥਾਣਿਆਂ ਵਿੱਚ ਬੰਦ ਕੀਤਾ ਜਾਂਦਾ ਹੈ, ਬਿਨਾਂ ਕਿਸੇ ਕਸੂਰ ਦੇ ਮੁਕੱਦਮਿਆਂ ਵਿੱਚ ਫਸਾਇਆ ਜਾ ਰਿਹਾ ਹੈ, ਅਤੇ ਸਭ ਤੋਂ ਖ਼ਤਰਨਾਕ ਗੱਲ ਇਹ ਹੈ ਕਿ ਸਾਡੇ ਪੰਜਾਬੀ ਭਾਈਚਾਰੇ ਖਿਲਾਫ਼ ਹਿੰਸਕ ਹਮਲੇ ਕੀਤੇ ਜਾ ਰਹੇ ਹਨ। ਇਹ ਸਾਡੀ ਸਹਿਣਸ਼ੀਲਤਾ ਦੀ ਕਸੌਟੀ ਹੈ ਅਤੇ ਮੈਂ ਇਸ ਨੂੰ ਹੋਰ ਬਰਦਾਸ਼ਤ ਨਹੀਂ ਕਰਾਂਗਾ।''

ਇਹ ਵੀ ਪੜ੍ਹੋ- ਰਾਹੁਲ ਸੰਭਾਲਣਗੇ ਰਾਇਬਰੇਲੀ ਤੇ ਰਾਬਰਟ ਵਡੇਰਾ ਵਾਇਨਾਡ ਤੋਂ ਹੋਣਗੇ ਦਾਅਵੇਦਾਰ!

ਪੰਜਾਬੀਆਂ 'ਤੇ ਹੋ ਰਹੇ ਹਮਲਿਆਂ ਬਾਰੇ ਉਨ੍ਹਾਂ ਕਿਹਾ, ''ਮੈਂ ਹਿਮਾਚਲ ਪ੍ਰਦੇਸ਼ ਵਿੱਚ ਸਾਡੇ ਪੰਜਾਬੀ ਭਾਈਚਾਰੇ ਖਿਲਾਫ਼ ਹੋ ਰਹੇ ਹਿੰਸਕ ਹਮਲਿਆਂ ਦੀ ਕੜੀ ਨਿੰਦਾ ਕਰਦਾ ਹਾਂ। ਇਹ ਹਮਲੇ ਨਿਰਦੋਸ਼ ਲੋਕਾਂ ਦੇ ਜੀਵਨ ਨਾਲ ਖਿਲਵਾੜ ਕਰਦੇ ਹਨ ਅਤੇ ਸਾਡੇ ਭਾਈਚਾਰੇ ਦੇ ਹੌਸਲੇ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਮੈਂ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਇਹ ਹਿੰਸਕ ਕਾਰਵਾਈਆਂ ਬਰਦਾਸ਼ਤ ਤੋਂ ਬਾਹਰ ਹਨ ਅਤੇ ਸਾਡੇ ਸਬਰ ਦੀ ਪਰਖ ਕਰ ਰਹੀਆਂ ਹਨ।''

ਹਿਮਾਚਲ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ, ''ਮੈਂ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੰਦਾ ਹਾਂ ਕਿ ਜੇਕਰ ਇਹ ਬੇਇਨਸਾਫੀਆਂ ਅਤੇ ਹਿੰਸਕ ਕਾਰਵਾਈਆਂ ਫੌਰਨ ਬੰਦ ਨਾ ਹੋਈਆਂ, ਤਾਂ ਇਸ ਦੇ ਨਤੀਜੇ ਗੰਭੀਰ ਹੋ ਸਕਦੇ ਹਨ। ਸਾਡੇ ਪੰਜਾਬੀ ਭਾਈਚਾਰੇ ਨਾਲ ਬੇਇਨਸਾਫੀ ਕਰਨ ਵਾਲਿਆਂ ਅਤੇ ਹਿੰਸਕ ਹਮਲੇ ਕਰਨ ਵਾਲਿਆਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਮੈਂ ਹਿਮਾਚਲ ਦੇ ਸਿਆਸੀ ਨੇਤਾ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਾਡੇ ਪੰਜਾਬੀ ਭਾਈਚਾਰੇ ਦੀ ਸੁਰੱਖਿਆ ਲਈ ਤੁਰੰਤ ਕਦਮ ਚੁੱਕਣ। ਸਾਡੇ ਸਬੰਧਾਂ ਦੀ ਮਜ਼ਬੂਤੀ ਸਿਰਫ਼ ਭਾਈਚਾਰੇ ਅਤੇ ਇਨਸਾਫ 'ਤੇ ਆਧਾਰਿਤ ਹੈ, ਅਤੇ ਮੈਂ ਇਹ ਬੇਇਨਸਾਫੀ ਅਤੇ ਹਿੰਸਾ ਦੇਖ ਕੇ ਚੁੱਪ ਨਹੀਂ ਰਹਾਂਗਾ।''

ਇਹ ਵੀ ਪੜ੍ਹੋ- ਬਾਜਵਾ ਤੋਂ ਬਾਅਦ ਹੁਣ ਚਰਨਜੀਤ ਚੰਨੀ ਪਹੁੰਚੇ ਸੁੰਦਰ ਸ਼ਾਮ ਅਰੋੜਾ ਦੇ ਘਰ, ਕੀ ਜਲਦੀ ਫੜਨਗੇ ਕਾਂਗਰਸ ਦਾ 'ਹੱਥ' ?

ਉਨ੍ਹਾਂ ਅੱਗੇ ਬੋਲਦਿਆਂ ਕਿਹਾ, ''ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਲੋਕਾਂ ਦੇ ਹੱਕਾਂ ਦੀ ਰੱਖਿਆ ਕਰਨ ਲਈ ਤਿਆਰ ਹੈ। ਜੇਕਰ ਹਿਮਾਚਲ ਸਰਕਾਰ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਏਗੀ, ਤਾਂ ਮੈਂ ਵੱਡੇ ਪੱਧਰ 'ਤੇ ਅੰਦੋਲਨ ਕਰਨ ਤੋਂ ਗੁਰੇਜ਼ ਨਹੀਂ ਕਰਾਂਗਾ। ਸਾਡੇ ਹੱਕਾਂ ਦੀ ਰੱਖਿਆ ਲਈ ਮੈਂ ਹਰ ਸੰਭਵ ਕਦਮ ਚੁੱਕਾਂਗਾ। ਸਾਥੀਓ, ਮੈਂ ਏਕਤਾ ਅਤੇ ਸਾਂਝ ਦੀ ਮਿਸਾਲ ਪੇਸ਼ ਕਰਦੇ ਹੋਏ, ਹਮੇਸ਼ਾ ਸੱਚਾਈ ਅਤੇ ਇਨਸਾਫ ਦੇ ਰਸਤੇ 'ਤੇ ਤੁਰਨਾ ਹੈ। ਮੈਂ ਆਪਣੇ ਭਾਈਚਾਰੇ ਨੂੰ ਇਹ ਯਕੀਨ ਦਵਾਉਂਦਾ ਹਾਂ ਕਿ ਮੈਂ ਹਮੇਸ਼ਾ ਉਨ੍ਹਾਂ ਦੇ ਸਾਥੀ ਰਹਾਂਗਾ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਹਰ ਮੁਮਕਿਨ ਯਤਨ ਕਰਾਂਗਾ।''

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News