ਹੀਰਾ ਨਹੀਂ ਸਗੋਂ ਇਸ ਬੇਸ਼ਕੀਮਤੀ ਪੱਥਰ ਦਾ ਫੈਨ ਅੰਬਾਨੀ ਪਰਿਵਾਰ, ਨੀਤਾ-ਈਸ਼ਾ ਸਣੇ ਨੂੰਹਾਂ ਵੀ ਪਾਉਂਦੀਆਂ ਨੇ ਕੀਮਤੀ ਹਾਰ

05/30/2024 5:39:59 PM

ਮੁੰਬਈ (ਬਿਊਰੋ) : ਮੁਕੇਸ਼ ਅੰਬਾਨੀ ਦਾ ਪਰਿਵਾਰ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣਿਆ ਰਹਿੰਦਾ ਹੈ। ਦਰਅਸਲ, ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਅਤੇ ਰਾਧਿਕਾ ਦੀ ਦੂਜੀ ਪ੍ਰੀ-ਵੈਡਿੰਗ ਪਾਰਟੀ ਸ਼ੁਰੂ ਹੋ ਚੁੱਕੀ ਹੈ। ਦੂਜੀ ਪ੍ਰੀ-ਵੈਡਿੰਗ ਪਾਰਟੀ ਵਿਦੇਸ਼ 'ਚ ਲਗਜ਼ਰੀ ਕਰੂਜ਼ 'ਤੇ ਹੋ ਰਹੀ ਹੈ। ਅਜਿਹੇ 'ਚ ਹੁਣ ਹਰ ਕੋਈ ਇਸ ਪਾਰਟੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਦਾ ਇੰਤਜ਼ਾਰ ਕਰ ਰਿਹਾ ਹੈ ਪਰ ਅੱਜ ਅਸੀ ਤੁਹਾਨੂੰ ਦੱਸਾਂਗੇ ਕਿ ਅੰਬਾਨੀ ਪਰਿਵਾਰ ਦੁਆਰਾ ਆਯੋਜਿਤ ਕੀਤੀਆਂ ਜਾਣ ਵਾਲੀਆਂ ਪਾਰਟੀਆਂ 'ਚ ਅੰਬਾਨੀ ਪਰਿਵਾਰ ਦੀਆਂ ਔਰਤਾਂ ਸੋਨੇ, ਹੀਰੇ ਜਾਂ ਚਾਂਦੀ ਦੇ ਨਹੀਂ ਬਲਕਿ ਇੱਕ ਕੀਮਤੀ ਪੱਥਰ ਦੇ ਗਹਿਣੇ ਪਹਿਨਦੀਆਂ ਹਨ। ਆਓ ਜਾਣਦੇ ਹਾਂ ਅੰਬਾਨੀ ਪਰਿਵਾਰ ਹੀਰਿਆਂ ਤੋਂ ਇਲਾਵਾ ਕਿਹੜੇ ਕੀਮਤੀ ਪੱਥਰਾਂ ਦਾ ਦੀਵਾਨਾ ਹੈ।

PunjabKesari

ਜੇਕਰ ਨੀਤਾ ਅੰਬਾਨੀ ਦੇ ਗਹਿਣਿਆਂ ਦੇ ਕਲੈਕਸ਼ਨ 'ਤੇ ਨਜ਼ਰ ਮਾਰੀਏ ਤਾਂ ਤੁਸੀਂ ਦੇਖੋਗੇ ਕਿ ਨੀਤਾ ਨੂੰ ਹੀਰਿਆਂ ਨਾਲੋਂ ਪੰਨਾ ਜ਼ਿਆਦਾ ਪਸੰਦ ਹੈ। Emerald ਨੂੰ ਹਿੰਦੀ 'ਚ ਪੰਨਾ ਵੀ ਕਿਹਾ ਜਾਂਦਾ ਹੈ, ਜੋ ਇੱਕ ਕਠੋਰ ਰਤਨ ਹੈ ਅਤੇ ਇਸ ਦਾ ਹਰਾ ਰੰਗ ਇਸ ਨੂੰ ਹੋਰ ਸਾਰੇ ਪੱਥਰਾਂ 'ਚ ਬਹੁਤ ਦੁਰਲੱਭ ਬਣਾਉਂਦਾ ਹੈ।

PunjabKesari

ਨੀਤਾ ਅੰਬਾਨੀ ਦੇ ਜ਼ਿਆਦਾਤਰ ਗਹਿਣਿਆਂ 'ਚ ਪੰਨਾ ਹੀ ਹੁੰਦਾ ਹੈ। ਅਨੰਤ ਅਤੇ ਰਾਧਿਕਾ ਦੀ ਪਹਿਲੀ ਪ੍ਰੀ-ਵੈਡਿੰਗ ਪਾਰਟੀ 'ਚ ਦੇਖਿਆ ਹੋਵੇਗਾ ਕਿ ਨੀਤਾ ਨੇ ਕਾਂਤੀਲਾਲ ਛੋਟੇਲਾਲ ਦੁਆਰਾ ਡਿਜ਼ਾਇਨ ਕੀਤਾ ਇੱਕ ਕੋਲੰਬੀਅਨ ਐਮਰਾਲਡ ਹਾਰ ਪਹਿਨਿਆ ਸੀ ਅਤੇ ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਇਸ ਦੀ ਕੀਮਤ 500 ਕਰੋੜ ਰੁਪਏ ਦੱਸੀ ਗਈ ਸੀ।

PunjabKesari


ਗੁਜਰਾਤ ਦੇ ਜਾਮਨਗਰ 'ਚ ਆਯੋਜਿਤ ਇਸ ਪ੍ਰੀ-ਵੈਡਿੰਗ ਫੰਕਸ਼ਨ 'ਚ ਈਸ਼ਾ ਅੰਬਾਨੀ ਵੀ ਬੇਹੱਦ ਖੂਬਸੂਰਤ ਅਤੇ ਅਨੋਖੇ ਹਾਰ ਨਾਲ ਨਜ਼ਰ ਆਈ। ਇਸ ਫੰਕਸ਼ਨ 'ਚ ਈਸ਼ਾ ਮਨੀਸ਼ ਮਲਹੋਤਰਾ ਦੁਆਰਾ ਡਿਜ਼ਾਈਨ ਕੀਤੇ ਸੁਨਹਿਰੀ ਲਹਿੰਗਾ ਅਤੇ ਹੀਰਿਆਂ ਅਤੇ ਪੰਨਿਆਂ ਨਾਲ ਲੱਦੇ ਗਹਿਣਿਆਂ 'ਚ ਨਜ਼ਰ ਆਈ। ਹਰੇ ਪੰਨੇ ਅਤੇ ਚਮਕਦੇ ਹੀਰਿਆਂ ਨਾਲ ਬਣੇ ਗਹਿਣੇ ਪਹਿਨਣ ਵਾਲੀ ਈਸ਼ਾ ਕਿਸੇ ਰਾਜਕੁਮਾਰੀ ਤੋਂ ਘੱਟ ਨਹੀਂ ਲੱਗ ਰਹੀ ਸੀ।

PunjabKesari

ਭਾਰਤ ਦੇ ਸਭ ਤੋਂ ਅਮੀਰ ਪਰਿਵਾਰ ਯਾਨੀ ਅੰਬਾਨੀ ਪਰਿਵਾਰ ਦੀ ਵੱਡੀ ਨੂੰਹ ਸ਼ਲੋਕਾ ਨੂੰ ਵੀ ਅਕਸਰ ਪੰਨੇ ਦੇ ਗਹਿਣੇ ਪਹਿਨੇ ਦੇਖਿਆ ਜਾਂਦਾ ਹੈ। ਉਸ ਦੀ ਜਿਊਲਰੀ ਕਲੈਕਸ਼ਨ ਵੀ ਬਹੁਤ ਖਾਸ ਹੈ। ਆਪਣੀ ਸੱਸ ਵਾਂਗ, ਉਹ ਵੀ ਪੰਨਿਆਂ ਨੂੰ ਪਿਆਰ ਕਰਦੀ ਹੈ ਅਤੇ ਇਸੇ ਕਰਕੇ ਉਸ ਦੇ ਲਗਭਗ ਸਾਰੇ ਗਹਿਣਿਆਂ 'ਚ ਹੀਰਿਆਂ ਦੇ ਨਾਲ-ਨਾਲ ਪੰਨੇ ਅਤੇ ਸੋਲੀਟਾਇਰ ਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਜਿਸ ਪੱਥਰ ਨੂੰ ਸੱਸ, ਨਨਾਣ ਅਤੇ ਭਰਜਾਈ ਪਸੰਦ ਕਰਦੀ ਹੈ, ਉਹ ਛੋਟੀ ਨੂੰਹ ਨੂੰ ਕਿਉਂ ਪਸੰਦ ਨਹੀਂ ਕਰੇਗੀ।

PunjabKesari

ਜੀ ਹਾਂ, ਅਸੀਂ ਰਾਧਿਕਾ ਦੀ ਗੱਲ ਕਰ ਰਹੇ ਹਾਂ। ਜਾਮਨਗਰ 'ਚ ਆਯੋਜਿਤ ਗ੍ਰੈਂਡ ਪ੍ਰੀ-ਵੈਡਿੰਗ ਫੰਕਸ਼ਨ 'ਚ ਰਾਧਿਕਾ ਨੂੰ ਪੰਨਾ ਅਤੇ ਸੋਲੀਟੇਅਰ ਗਹਿਣੇ ਪਹਿਨੇ ਦੇਖਿਆ ਗਿਆ। ਇਸ ਦੇ ਨਾਲ ਹੀ ਕਿਹਾ ਜਾਂਦਾ ਹੈ ਕਿ ਉਸ ਕੋਲ ਦੁਰਲੱਭ ਹੀਰਿਆਂ ਅਤੇ ਪੰਨਿਆਂ ਨਾਲ ਬਣੇ ਗਹਿਣੇ ਵੀ ਹਨ। ਆਪਣੀ ਪ੍ਰੀ-ਵੈਡਿੰਗ ਪਾਰਟੀ 'ਚ ਵੀ, ਉਹ ਅਨੰਤ ਨਾਲ ਪੰਨੇ ਅਤੇ ਹੀਰੇ ਦਾ ਹਾਰ, ਮਾਂਗਟਿਕਾ ਅਤੇ ਕੰਨਾਂ ਦੀਆਂ ਵਾਲੀਆਂ ਪਹਿਨੇ ਬਹੁਤ ਸੁੰਦਰ ਲੱਗ ਰਹੀ ਸੀ।

PunjabKesari
 


sunita

Content Editor

Related News