ਹੁਬਲੀ ਜੰਕਸ਼ਨ ਵਿਖੇ ਬਣੇਗਾ ਦੁਨੀਆ ਦਾ ਸਭ ਤੋਂ ਲੰਬਾ ਰੇਲਵੇ ਪਲੇਟਫਾਰਮ, ਰੇਲ ਮੰਤਰੀ ਨੇ ਸਾਂਝੀਆਂ ਕੀਤੀਆਂ ਫੋਟੋ
Friday, Nov 06, 2020 - 05:41 PM (IST)
ਨਵੀਂ ਦਿੱਲੀ — ਪੱਛਮੀ ਰੇਲਵੇ ਨੇ ਹੁਬਲੀ ਜੰਕਸ਼ਨ ਸਟੇਸ਼ਨ 'ਤੇ ਬਣਤਰ 'ਚ ਤਬਦੀਲੀਆਂ ਕਰਨ ਦੇ ਨਾਲ-ਨਾਲ ਮੁਢਲੀਆਂ ਸਹੂਲਤਾਂ ਵਿਚ ਵਾਧਾ ਕਰਨ ਦੀ ਯੋਜਨਾ ਬਣਾਈ ਹੈ। ਪੱਛਮੀ ਕੇਂਦਰੀ ਰੇਲਵੇ ਨੇ ਹੁਬਲੀ ਸਟੇਸ਼ਨ 'ਤੇ ਰੋਸ਼ਨੀ ਦੇ ਢੁਕਵੇਂ ਪ੍ਰਬੰਧ ਕੀਤੇ ਹਨ ਅਤੇ ਯਾਤਰੀਆਂ ਦੇ ਬੈਠਣ ਲਈ ਵੀ ਵਧੀਆ ਪ੍ਰਬੰਧ ਕੀਤੇ ਹਨ।
ਤੁਹਾਨੂੰ ਦੱਸ ਦੇਈਏ ਕਿ ਹੁਬਲੀ ਰੇਲਵੇ ਜੰਕਸ਼ਨ ਕਰਨਾਟਕ ਦੇ ਬੰਗਲੁਰੂ ਰੇਲਵੇ ਸਟੇਸ਼ਨ ਤੋਂ ਬਾਅਦ ਸਭ ਤੋਂ ਵਧ ਰੁਝੇਵੇਂ ਵਾਲਾ ਰੇਲਵੇ ਸਟੇਸ਼ਨ ਹੈ। ਕਿਉਂਕਿ ਹੁਬਲੀ ਜੰਕਸ਼ਨ ਮੁੰਬਈ, ਬੰਗਲੌਰ ਅਤੇ ਹੈਦਰਾਬਾਦ ਵਰਗੇ ਵੱਡੇ ਸ਼ਹਿਰਾਂ ਦੀਆਂ ਰੇਲਵੇ ਲਾਈਨਾਂ ਨੂੰ ਜੋੜਦੀ ਹੈ। ਇਸ ਜੰਕਸ਼ਨ 'ਤੇ ਹੋਰ ਵੀ ਬਹੁਤ ਸਾਰੇ ਵਿਕਾਸ ਕਾਰਜ ਕੀਤੇ ਜਾਣੇ ਹਨ ਜੋ ਕੋਵਿਡ -19 ਦੇ ਕਾਰਨ ਸੁਸਤ ਹੋ ਗਏ ਸਨ।
ਇਹ ਵੀ ਪੜ੍ਹੋ : ਬਿਲਡਰ ਨੇ ਫਲੈਟ ਦੇਣ ਦੇ ਨਾਮ 'ਤੇ ਕੀਤੀ ਠੱਗੀ , ਆਮਪਾਲੀ ਸਮੂਹ ਦੇ ਡਾਇਰੈਕਟਰ ਸਣੇ 14 ਗ੍ਰਿਫਤਾਰ
ਦੱਖਣੀ ਪੱਛਮੀ ਰੇਲਵੇ ਜ਼ੋਨ ਹੁਬਲੀ ਜੰਕਸ਼ਨ ਦੇ ਪਲੇਟਫਾਰਮ ਦੀ ਲੰਬਾਈ ਵਿਚ ਵੀ ਵਧਾ ਕੀਤਾ ਜਾ ਰਿਹਾ ਹੈ। ਇਸਦੇ ਲਈ ਰੇਲਵੇ ਨੇ 90 ਕਰੋੜ ਦਾ ਬਜਟ ਅਲਾਟ ਕੀਤਾ ਹੈ। ਰੇਲਵੇ ਜਲਦੀ ਹੀ ਹੁਬਲੀ ਜੰਕਸ਼ਨ ਦੇ ਪਲੇਟਫਾਰਮ ਦੀ ਲੰਬਾਈ ਨੂੰ ਵਧਾ ਕੇ 550 ਮੀਟਰ ਕਰਨ ਜਾ ਰਹੀ ਹੈ। ਇਹ ਸਾਰੇ ਕੰਮ ਹੁਬਲੀ ਜੰਕਸ਼ਨ ਵਿਖੇ 2021 ਤੱਕ ਪੂਰਾ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਹੁਣ ਸਸਤਾ ਹੋਣਾ ਸ਼ੁਰੂ ਹੋ ਜਾਵੇਗਾ ਪਿਆਜ਼, ਇਸ ਸੰਬੰਧੀ ਵੱਡਾ ਆਦੇਸ਼ ਹੋਇਆ ਜਾਰੀ
ਪਲੇਟਫਾਰਮ ਦੀ ਲੰਬਾਈ ਵਧਾਉਣ ਦੇ ਨਾਲ ਹੀ ਹੁਬਲੀ ਜੰਕਸ਼ਨ ਸਟੇਸ਼ਨ ਦੁਨੀਆ ਦੇ ਸਭ ਤੋਂ ਲੰਬੇ ਰੇਲਵੇ ਪਲੇਟਫਾਰਮ ਵਿਚ ਬਦਲ ਜਾਵੇਗਾ। ਇਸ ਸਮੇਂ ਉੱਤਰ ਪੂਰਬ ਰੇਲਵੇ ਦਾ ਗੋਰਖਪੁਰ ਰੇਲਵੇ ਸਟੇਸ਼ਨ ਵਿਸ਼ਵ ਦਾ ਸਭ ਤੋਂ ਲੰਬਾ ਰੇਲਵੇ ਪਲੇਟਫਾਰਮ ਹੈ। ਪਲੇਟਫਾਰਮ 1,366 ਮੀਟਰ ਲੰਬਾ ਹੈ ਅਤੇ ਇਸ ਦਾ 2013 ਵਿਚ ਉਦਘਾਟਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਸੋਨਾ ਗਹਿਣੇ ਰੱਖ ਕੇ ਲਏ ਕੰਜੰਪਸ਼ਨ ਲੋਨ ’ਤੇ ਵੀ ਮਿਲੇਗਾ ਵਿਆਜ਼ ’ਤੇ ਵਿਆਜ਼ ਮਾਫ਼ੀ ਦਾ ਲਾਭ