ਦੁਨੀਆ ਦੇ ਸਭ ਤੋਂ ਵੱਡੇ ਸਫੈਦ ਹੀਰੇ ‘ਦਿ ਰਾਕ’ ਦੀ ਹੋਣ ਜਾ ਰਹੀ ਹੈ ਨੀਲਾਮੀ, ਜਾਣੋ ਇਸ ਦੁਰਲੱਭ ਹੀਰੇ ਦੀ ਕੀਮਤ

05/08/2022 1:14:41 PM

ਨਵੀਂ ਦਿੱਲੀ (ਇੰਟ.) – ਦੁਨੀਆ ਦੇ ਸਭ ਤੋਂ ਵੱਡੇ ਸਫੈਦ ਹੀਰੇ ‘ਦਿ ਰਾਕ’ ਦੀ ਅਗਲੇ ਹਫਤੇ ਜੇਨੇਵਾ ’ਚ ਨੀਲਾਮੀ ਹੋਣ ਜਾ ਰਹੀ ਹੈ। ਇਸ ਦਾ ਭਾਰ 200 ਕੈਰੇਟ ਤੋਂ ਵੀ ਵੱਧ ਹੈ। ਇਹ ਨੀਲਾਮੀ ਕ੍ਰਿਸਟੀਜ ਵਲੋਂ ਕੀਤੀ ਜਾਣ ਵਾਲੀ ਵਿਕਰੀ ਦਾ ਹਿੱਸਾ ਹੈ। ਇਸ ਨੀਲਾਮੀ ’ਚ ਦਿ ਰਾਕ ਤੋਂ ਇਲਾਵਾ 3 ਕਰੋੜ ਡਾਲਰ (ਕਰੀਬ 2.30 ਅਰਬ ਰੁਪਏ) ਤੱਕ ’ਚ ਹੋ ਸਕਦੀ ਹੈ। ਇਸ ਦਾ ਭਾਰ 228.31 ਕੈਰੇਟ ਹੈ।

ਨਾਸ਼ਪਤੀ ਦੇ ਆਕਾਰ ਵਾਲਾ ਇਹ ਸਫੈਦ ਹੀਰਾ ਗੋਲਫ ਦੀ ਗੇਂਦ ਜਿੰਨਾ ਵੱਡਾ ਹੈ। ਕ੍ਰਿਸਟੀ ਦੇ ਗਹਿਣਾ ਵਿਭਾਗ ਦੇ ਮੁਖੀ ਮੈਕਸ ਫਾਸੇਟ ਨੇ ਦੱਸਿਆ ਕਿ ਇਹ ਪੂਰੀ ਤਰ੍ਹਾਂ ਨਾਸ਼ਪਤੀ ਦੇ ਆਕਾਰ ਦਾ ਹੈ। ਅਕਸਰ ਇਸ ਤਰ੍ਹਾਂ ਦੇ ਵੱਡੇ ਸਟੋਨਸ ਦੇ ਭਾਰ ਨੂੰ ਬਣਾਈ ਰੱਖਣ ਲਈ ਆਕਾਰ ’ਚ ਕੁੱਝ ਕਟੌਤੀ ਕਰਨੀ ਪੈਂਦੀ ਹੈ। ਇਹ ਦੁਨੀਆ ਦੇ ਸਭ ਤੋਂ ਦੁਰਲੱਭ ਰਤਨਾਂ ’ਚੋਂ ਇਕ ਹੈ, ਜਿਸ ਦੀ ਨੀਲਾਮੀ ਹੋਣ ਜਾ ਰਹੀ ਹੈ।

ਇਹ ਵੀ ਪੜ੍ਹੋ : ਅਮਰੀਕਾ ’ਚ ਲਗਜ਼ਰੀ ਬ੍ਰਾਂਡ ਦੇ ਇਨ੍ਹਾਂ ਸਟੋਰਸ ’ਚ ਕ੍ਰਿਪਟੋ ਕਰੰਸੀ ਨਾਲ ਹੋਵੇਗੀ ਖ਼ਰੀਦਦਾਰੀ

ਦੱਖਣੀ ਅਫਰੀਕਾ ਦੀ ਖਾਨ ’ਚੋਂ ਨਿਕਲਿਆ ਇਹ ਦੁਰਲੱਭ ਹੀਰਾ

ਇਹ ਦੁਰਲੱਭ ਸਫੈਦ ਹੀਰਾ ਦੱਖਣੀ ਅਫਰੀਕਾ ਦੀ ਖਾਨ ’ਚੋਂ ਕੱਢਿਆ ਗਿਆ ਸੀ। ਇਸ ਨੂੰ ਇਸ ਦੇ ਸਾਬਕਾ ਮਾਲਕ ਨੇ ਕਾਰਟੀਅਰ ਹਾਰ ਦੇ ਰੂਪ ’ਚ ਪਛਾਣਿਆ ਸੀ। ਇਸ ਤੋਂ ਪਹਿਲਾਂ 163.41 ਕੈਰੇਟ ਦਾ ਸਫੈਦ ਹੀਰਾ 2017 ’ਚ ਨੀਲਾਮ ਕੀਤਾ ਗਿਆ ਸੀ। ਉਸ ਸਮੇਂ ਇਸ ਦੀ ਨੀਲਾਮੀ ਦਾ ਰਿਕਾਰਡ ਬਣਿਆ ਸੀ। ਹੀਰੇ ਦੇ ਪ੍ਰਮੁੱਖ ਉਤਪਾਦਕ ਦੇਸ਼ ਰੂਸ ’ਤੇ ਪਾਬੰਦੀਆਂ ਦੇ ਨਾਲ-ਨਾਲ ਮਹਾਮਾਰੀ ਦੀਆਂ ਪਾਬੰਦੀਆਂ ’ਚ ਛੋਟ ਤੋਂ ਵੀ. ਆਈ. ਪੀ. ਪ੍ਰੋਗਰਾਮਾਂ ਦੀ ਮੁੜ ਸ਼ੁਰੂਆਤ ਹੋ ਗਈ ਹੈ। ਇਸ ਨਾਲ ਹੀਰੇ ਦੀਅਾਂ ਗਲੋਬਲ ਕੀਮਤਾਂ ’ਚ ਤੇਜ਼ੀ ਆਈ ਹੈ।

ਇਹ ਵੀ ਪੜ੍ਹੋ : ਭਾਰਤੀ ਬਰਾਮਦਕਾਰਾਂ ਦੀ 70 ਫੀਸਦੀ ਪੇਮੈਂਟ ਰੂਸ ’ਚ ਫਸੀ

ਦਿ ਰੈੱਡ ਕ੍ਰਾਸ ਡਾਇਮੰਡ ਦੀ ਵੀ ਹੋਵੇਗੀ ਨੀਲਾਮੀ

ਇਸ ਨੀਲਾਮੀ ’ਚ ‘ਦਿ ਰੈੱਡ ਕ੍ਰਾਸ ਡਾਇਮੰਡ’ ਦੀ ਵੀ ਵਿਕਰੀ ਕੀਤੀ ਜਾਏਗੀ। ਇਹ 205.07 ਕੈਰੇਟ ਦਾ ਪੀਲਾ ਕੁਸ਼ਨ ਦੇ ਆਕਾਰ ਦਾ ਸਟੋਨ ਹੈ। ਇਸ ਨੀਲਾਮੀ ਤੋਂ ਹੋਣ ਵਾਲੀ ਆਮਦਨ ਦਾ ਇਕ ਹਿੱਸਾ ਜਿਨੇਵਾ ਸਥਿਤ ਰੈੱਡ ਕ੍ਰਾਸ ਦੀ ਕੌਮਾਂਤਰੀ ਕਮੇਟੀ (ਆਈ. ਸੀ. ਆਰ. ਸੀ.) ਨੂੰ ਜਾਏਗਾ। ਇਹ ਬੇਸ਼ਕੀਮਤੀ ਰਤਨ ਨੂੰ ਪਹਿਲੀ ਵਾਰ ਕ੍ਰਿਸਟੀਜ ਵਲੋਂ ਹੀ ਲੰਡਨ ਦੀ ਨੀਲਾਮੀ ’ਚ 1918 ’ਚ ਵੇਚਿਆ ਗਿਆ ਸੀ। ਉਦੋਂ ਵਿਸ਼ਵ ਜੰਗ ਚੱਲ ਰਹੀ ਸੀ ਅਤੇ ਲੰਡਨ ਦੇ ਲੋਕਾਂ ਨੇ ਬ੍ਰਿਟੇਨ ਦੀ ਮਦਦ ਕਰਨ ਲਈ ਆਪਣੇ ਕੀਮਤੀ ਸਾਮਾਨਾਂ ਨੂੰ ਨੀਲਾਮੀ ਰਾਹੀਂ ਵੇਚਿਆ ਸੀ। ਉਸ ਨੀਲਾਮੀ ਤੋਂ 10,000 ਪੌਂਡ ਮਿਲੇ ਸਨ, ਜਿਸ ਨਾਲ ਬ੍ਰਿਟਿਸ਼ ਰੈੱਡ ਕ੍ਰਾਸ ਸੋਸਾਇਟੀ ਦੀ ਮਦਦ ਕੀਤੀ ਗਈ ਸੀ। ਇਹ ਬੇਸ਼ਕੀਮਤੀ ਰਤਨ ਦੇ ਹੇਠਲੇ ਹਿੱਸੇ ’ਚ ਮਾਲਟੀਜ਼ ਕ੍ਰਾਸ ਬਣਿਆ ਹੋਇਆ ਹੈ।

ਆਈ. ਸੀ. ਆਰ. ਸੀ. ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਵਾਰ ਦੀ ਨੀਲਾਮੀ ਤੋਂ ਹੋਣ ਵਾਲੀ ਆਮਦਨ ਦਾ ਇਕ ਹਿੱਸਾ ਸੰਘਰਸ਼ ਤੋਂ ਪ੍ਰਭਾਵਿਤ ਲੋਕਾਂ ਨੂੰ ਸਵੱਛ ਪਾਣੀ ਮੁਹੱਈਆ ਕਰਵਾਉਣ ’ਚ ਕੀਤਾ ਜਾਏਗਾ।

ਇਹ ਵੀ ਪੜ੍ਹੋ : ਰਿਲਾਇੰਸ ਬਣੀ 100 ਅਰਬ ਡਾਲਰ ਦਾ ਸਾਲਾਨਾ ਰੈਵੇਨਿਊ ਇਕੱਠਾ ਕਰਨ ਵਾਲੀ ਪਹਿਲੀ ਭਾਰਤੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News