3 ਗੁਣਾ ਤੇਜ਼ੀ ਨਾਲ ਵਧੀ ਅਰਬਪਤੀਆਂ ਦੀ ਦੌਲਤ, ਰੋਜ਼ਾਨਾ ਕਰ ਰਹੇ ਮੋਟੀ ਕਮਾਈ

Tuesday, Jan 21, 2025 - 12:29 PM (IST)

3 ਗੁਣਾ ਤੇਜ਼ੀ ਨਾਲ ਵਧੀ ਅਰਬਪਤੀਆਂ ਦੀ ਦੌਲਤ, ਰੋਜ਼ਾਨਾ ਕਰ ਰਹੇ ਮੋਟੀ ਕਮਾਈ

ਦਾਵੋਸ (ਭਾਸ਼ਾ) - ਵਿਸ਼ਵ ਆਰਥਿਕ ਮੰਚ (ਡਬਲਿਊ. ਈ. ਐੱਫ.) ਦੀ ਸਾਲਾਨਾ ਬੈਠਕ ਦੇ ਪਹਿਲੇ ਦਿਨ ਜਾਰੀ ਕੀਤੀ ਜਾਣ ਵਾਲੀ ਪ੍ਰਮੁੱਖ ਅਸਮਾਨਤਾ ਰਿਪੋਰਟ ’ਚ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਦਰਅਸਲ, ਪਿਛਲੇ ਸਾਲ 3 ਗੁਣਾ ਤੇਜ਼ੀ ਨਾਲ ਅਰਬਪਤੀਆਂ ਦੀ ਦੌਲਤ ’ਚ ਵਾਧਾ ਹੋਇਆ ਹੈ। ਇਹ ਗੱਲ ਆਕਸਫੈਮ ਦੀ ਰਿਪੋਰਟ ’ਚ ਸਾਹਮਣੇ ਆਈ ਹੈ।

ਪੂਰੀ ਦੁਨੀਆ ’ਚ ਅਰਬਪਤੀਆਂ ਦੀ ਜਾਇਦਾਦ ਤੇਜ਼ੀ ਨਾਲ ਵਧ ਰਹੀ ਹੈ। ਉਨ੍ਹਾਂ ਦੀ ਜਾਇਦਾਦ 2024 ’ਚ 2000 ਅਮਰੀਕੀ ਡਾਲਰ ਵਧ ਕੇ 15,000 ਅਮਰੀਕੀ ਡਾਲਰ ਹੋ ਗਈ ਹੈ, ਜੋ 2023 ਦੇ ਮੁਕਾਬਲੇ 3 ਗੁਣਾ ਜ਼ਿਆਦਾ ਹੈ। ਇਹ ਅਧਿਐਨ ਸੋਮਵਾਰ ਨੂੰ ਉਸ ਸਮੇਂ ਸਾਹਮਣੇ ਆਇਆ, ਜਦੋਂ ਦੁਨੀਆ ਦੇ ਸਭ ਤੋਂ ਅਮੀਰ ਲੋਕ ਦਾਵੋਸ ਦੇ ਸਕੀ ਰਿਜ਼ਾਰਟ ਟਾਊਨ ’ਚ ਆਪਣੇ ਸਾਲਾਨਾ ਜੰਬੋਰੀ ਲਈ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ।

ਹਰ ਸਾਲ ਵਿਸ਼ਵ ਆਰਥਿਕ ਮੰਚ ( ਡਬਲਿਊ. ਈ. ਐੱਫ.) ਦੀ ਸਾਲਾਨਾ ਬੈਠਕ ਦੇ ਪਹਿਲੇ ਦਿਨ ਜਾਰੀ ਕੀਤੀ ਜਾਣ ਵਾਲੀ ਪ੍ਰਮੁੱਖ ਅਸਮਾਨਤਾ ਰਿਪੋਰਟ ’ਚ ਆਕਸਫੈਮ ਇੰਟਰਨੈਸ਼ਨਲ ਨੇ ਅਰਬਪਤੀਆਂ ਦੀ ਜਾਇਦਾਦ ’ਚ ਭਾਰੀ ਉਛਾਲ ਦੀ ਤੁਲਨਾ ਗਰੀਬੀ ’ਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਨਾਲ ਕੀਤੀ ਹੈ, ਜਿਸ ’ਚ 1990 ਦੇ ਬਾਅਦ ਤੋਂ ਕੋਈ ਖਾਸ ਬਦਲਾਅ ਨਹੀਂ ਆਇਆ ਹੈ।

ਆਕਸਫੈਮ ਦਾ ਕਹਿਣਾ ਹੈ ਕਿ 2024 ’ਚ ਏਸ਼ੀਆ ’ਚ ਅਰਬਪਤੀਆਂ ਦੀ ਜਾਇਦਾਦ ’ਚ 299 ਅਰਬ ਅਮਰੀਕੀ ਡਾਲਰ ਦਾ ਵਾਧਾ ਹੋਇਆ ਹੈ, ਜਦੋਂ ਕਿ ਉਸ ਨੇ ਭਵਿੱਖਬਾਣੀ ਕੀਤੀ ਹੈ ਕਿ ਹੁਣ ਤੋਂ ਇਕ ਦਹਾਕੇ ਦੇ ਅੰਦਰ ਘੱਟ ਤੋਂ ਘੱਟ 5 ਖਰਬਪਤੀ ਹੋਣਗੇ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਸਾਲ 2024 ’ਚ 204 ਨਵੇਂ ਅਰਬਪਤੀ ਬਣੇ ਹਨ। ਔਸਤਨ ਹਰ ਹਫਤੇ ਲੱਗਭਗ 4 ਅਰਬਪਤੀ ਬਣੇ ਹਨ। ਉੱਥੇ ਹੀ, ਏਸ਼ੀਆ ’ਚ 41 ਨਵੇਂ ਅਰਬਪਤੀ ਬਣ ਗਏ ਹਨ। ਆਕਸਫੈਮ ਨੇ ‘ਟੇਕਰਜ਼, ਨਾਟ ਮੇਕਰਜ਼’ ਸਿਰਲੇਖ ਵਾਲੀ ਆਪਣੀ ਰਿਪੋਰਟ ’ਚ ਕਿਹਾ ਕਿ ਗਲੋਬਲ ਨਾਰਥ ਦੇ ਸਭ ਤੋਂ ਅਮੀਰ 1 ਫ਼ੀਸਦੀ ਲੋਕਾਂ ਨੇ 2023 ’ਚ ਫਾਈਨਾਂਸ਼ੀਅਲ ਸਿਸਟਮ ਦੇ ਜ਼ਰੀਏ ਗਲੋਬਲ ਸਾਊਥ ਤੋਂ ਪ੍ਰਤੀ ਘੰਟੇ 3 ਕਰੋਡ਼ ਅਮਰੀਕੀ ਡਾਲਰ ਹਾਸਲ ਕੀਤੇ।

ਅਰਬਪਤੀਆਂ ਦੀ ਜਾਇਦਾਦ ਰੋਜ਼ਾਨਾ 5.7 ਅਰਬ ਡਾਲਰ ਵਧੀ

ਅਰਬਪਤੀਆਂ ਨੇ 60 ਫ਼ੀਸਦੀ ਜਾਇਦਾਦ ਵਿਰਾਸਤ, ਏਕਾਧਿਕਾਰ ਸ਼ਕਤੀ ਜਾਂ ਕਰੋਨੀ ਕੁਨੈਕਸ਼ਨ ਤੋਂ ਹਾਸਲ ਕੀਤੀ ਹੈ, ਜੋ ਦਰਸਾਉਂਦਾ ਹੈ ਕਿ ਉਨ੍ਹਾਂ ਦੀ ਜ਼ਿਆਦਾ ਜਾਇਦਾਦ ਕਾਫ਼ੀ ਹੱਦ ਤੱਕ ਅਯੋਗ ਹੈ।

ਉੱਥੇ ਹੀ, ਰਾਈਟ ਗਰੁੱਪ ਨੇ ਪੂਰੀ ਦੁਨੀਆ ਦੀਆਂ ਸਰਕਾਰਾਂ ਨੂੰ ਅਸਮਾਨਤਾ ਘੱਟ ਕਰਨ, ਜ਼ਿਆਦਾ ਪੈਸੇ ’ਤੇ ਲਗਾਮ ਲਾਉਣ ਅਤੇ ਨਵੇਂ ਕੁਲੀਨ ਵਰਗ ਨੂੰ ਖਤਮ ਕਰਨ ਲਈ ਸਭ ਤੋਂ ਅਮੀਰ ਲੋਕਾਂ ’ਤੇ ਟੈਕਸ ਲਾਉਣ ਦੀ ਅਪੀਲ ਕੀਤੀ ਹੈ।

2024 ’ਚ ਅਰਬਪਤੀਆਂ ਦੀ ਜਾਇਦਾਦ ਔਸਤਨ 5.7 ਅਰਬ ਅਮਰੀਕੀ ਡਾਲਰ ਰੋਜ਼ਾਨਾ ਵਧੀ, ਜਦੋਂ ਕਿ ਅਰਬਪਤੀਆਂ ਦੀ ਗਿਣਤੀ 2023 ’ਚ 2,565 ਤੋਂ ਵਧ ਕੇ 2,769 ਹੋ ਗਈ।


author

Harinder Kaur

Content Editor

Related News