EPFO 3.0 ਨੂੰ ਲੈ ਕੇ ਆ ਗਈ ਵੱਡੀ ਅਪਡੇਟ ! ਹੁਣ ਸਿਰਫ ਇੰਨੇ ਦਿਨਾਂ ''ਚ ਕੱਢਵਾ ਸਕਦੇ ਹੋ ਪੈਸੇ
Tuesday, Mar 17, 2026 - 02:39 PM (IST)
ਬਿਜਨੈੱਸ ਡੈਸਕ : ਕੇਂਦਰ ਸਰਕਾਰ ਨੇ ਕਰੋੜਾਂ ਨੌਕਰੀਪੇਸ਼ਾ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ EPFO 3.0 ਤਹਿਤ ਨਵੇਂ ਨਿਯਮ ਲਾਗੂ ਕੀਤੇ ਹਨ। ਹੁਣ ਪੀਐਫ (PF) ਕਲੇਮ ਤੇ ਪੈਨਸ਼ਨ ਨਾਲ ਜੁੜੀਆਂ ਸੇਵਾਵਾਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਤੇਜ਼ ਤੇ ਆਸਾਨ ਹੋ ਗਈਆਂ ਹਨ। ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਸ਼ੋਭਾ ਕਰੰਦਲਾਜੇ ਨੇ ਲੋਕ ਸਭਾ ਵਿੱਚ ਇਸ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਸਭ ਤੋਂ ਵੱਡਾ ਬਦਲਾਅ ਕਲੇਮ ਨਿਪਟਾਉਣ ਦੇ ਸਮੇਂ ਵਿੱਚ ਕੀਤਾ ਗਿਆ ਹੈ। ਪਹਿਲਾਂ ਜਿੱਥੇ ਪੀਐਫ ਕਢਵਾਉਣ ਲਈ 20 ਦਿਨ ਤੱਕ ਦਾ ਇੰਤਜ਼ਾਰ ਕਰਨਾ ਪੈਂਦਾ ਸੀ, ਹੁਣ ਇਹ ਕੰਮ 3 ਦਿਨਾਂ ਤੋਂ ਵੀ ਘੱਟ ਸਮੇਂ ਵਿੱਚ ਪੂਰਾ ਹੋ ਰਿਹਾ ਹੈ।
ਸਰਕਾਰ ਅਨੁਸਾਰ 5 ਲੱਖ ਰੁਪਏ ਤੱਕ ਦੇ ਕਲੇਮ ਹੁਣ 'ਆਟੋ ਮੋਡ' ਵਿੱਚ ਨਿਪਟਾਏ ਜਾ ਰਹੇ ਹਨ। 25 ਫਰਵਰੀ 2026 ਤੱਕ 3.52 ਕਰੋੜ ਤੋਂ ਵੱਧ ਕਲੇਮ ਆਟੋ ਮੋਡ ਵਿੱਚ ਸੈਟਲ ਕੀਤੇ ਗਏ ਹਨ, ਜਿਸ ਵਿੱਚ ਕਰੀਬ 51,620 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ।
ਨੌਕਰੀ ਬਦਲਣ 'ਤੇ ਨਹੀਂ ਪਵੇਗੀ ਮਾਲਕ ਦੀ ਲੋੜ
ਹੁਣ ਨੌਕਰੀ ਬਦਲਣ ਵਾਲੇ ਕਰਮਚਾਰੀਆਂ ਲਈ EPF ਖਾਤਾ ਟ੍ਰਾਂਸਫਰ ਕਰਨਾ ਬਹੁਤ ਆਸਾਨ ਹੋ ਗਿਆ ਹੈ। ਜੇਕਰ ਤੁਹਾਡਾ KYC ਪੂਰਾ ਹੈ, ਤਾਂ ਖਾਤਾ ਆਪਣੇ ਆਪ ਟ੍ਰਾਂਸਫਰ ਹੋ ਜਾਵੇਗਾ ਅਤੇ ਇਸ ਲਈ ਪੁਰਾਣੇ ਜਾਂ ਨਵੇਂ ਮਾਲਕ ਦੀ ਮਨਜ਼ੂਰੀ ਦੀ ਲੋੜ ਨਹੀਂ ਪਵੇਗੀ। ਲਗਭਗ 70.54 ਲੱਖ ਟ੍ਰਾਂਸਫਰ ਕਲੇਮ ਆਪਣੇ ਆਪ ਸ਼ੁਰੂ ਹੋ ਚੁੱਕੇ ਹਨ। ਇਸਦੇ ਨਾਲ ਹੀ ਸੈਂਟਰਲਾਈਜ਼ਡ ਪੈਨਸ਼ਨ ਪੇਮੈਂਟ ਸਿਸਟਮ (CPPS) ਦੇ ਲਾਗੂ ਹੋਣ ਨਾਲ ਹੁਣ 70 ਲੱਖ ਤੋਂ ਵੱਧ ਪੈਨਸ਼ਨਰਾਂ ਨੂੰ ਬਿਨਾਂ ਕਿਸੇ ਗਲਤੀ ਦੇ ਸਮੇਂ ਸਿਰ ਪੈਨਸ਼ਨ ਮਿਲ ਰਹੀ ਹੈ। 1 ਜਨਵਰੀ 2025 ਤੋਂ EPFO ਦੇ ਸਾਰੇ ਦਫ਼ਤਰ ਇਸ ਨਵੇਂ ਡਿਜੀਟਲ ਸਿਸਟਮ 'ਤੇ ਕੰਮ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
