ਅਨਿਲ ਅੰਬਾਨੀ ਦੀ ਰਿਲਾਇੰਸ ਕੈਪੀਟਲ ਦੇ ਸ਼ੇਅਰਾਂ ਦੀ ਵੈਲਿਊ ਹੋ ਗਈ ਜ਼ੀਰੋ

Sunday, Sep 11, 2022 - 10:42 AM (IST)

ਅਨਿਲ ਅੰਬਾਨੀ ਦੀ ਰਿਲਾਇੰਸ ਕੈਪੀਟਲ ਦੇ ਸ਼ੇਅਰਾਂ ਦੀ ਵੈਲਿਊ ਹੋ ਗਈ ਜ਼ੀਰੋ

ਨਵੀਂ ਦਿੱਲੀ- ਰਿਲਾਇੰਸ ਕੈਪੀਟਲ ਦੇ ਸ਼ੇਅਰਾਂ ਦੀ ਵੈਲਿਊ ਜ਼ੀਰੋ ਹੋ ਗਈ ਹੈ। ਇਹ ਅਨਿਲ ਅੰਬਾਨੀ ਦੀ ਰਿਲਾਇੰਸ ਗਰੁੱਪ ਦੀ ਕੰਪਨੀ ਹੈ। ਇਸ ’ਚ ਕਾਰੋਬਾਰ ਬੰਦ ਕਰ ਦਿੱਤਾ ਗਿਆ ਹੈ। ਸਾਰੇ ਸ਼ੇਅਰ ਡੀਮੈਟ ਰਾਹੀਂ ਡੈਬਿਟ ਕਰ ਦਿੱਤੇ ਗਏ ਹਨ। ਇਸ ਕੰਪਨੀ ’ਚ ਜਨਤਕ ਹਿੱਸੇਦਾਰੀ 94 ਫੀਸਦੀ ਤੋਂ ਵੱਧ ਸੀ। ਇਸ ਦਾ ਮਤਲਬ ਹੈ ਕਿ ਪ੍ਰਚੂਨ ਨਿਵੇਸ਼ਕਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਰਿਲਾਇੰਸ ਕੈਪੀਟਲ ਦੇ ਖਿਲਾਫ ਐੱਨ. ਸੀ. ਐੱਲ. ਟੀ. ਦਾ ਰੁਖ ਕੀਤਾ ਸੀ।
ਇਹ ਕਦਮ ਕੰਪਨੀ ਨੂੰ ਦਿਵਾਲੀਆ ਐਲਾਨੇ ਜਾਣ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ ਚੁੱਕਿਆ ਗਿਆ ਹੈ। ਰਿਲਾਇੰਸ ਕੈਪੀਟਲ ਇਕ ਵਿੱਤੀ ਸੇਵਾ ਪ੍ਰਦਾਤਾ ਕੰਪਨੀ ਸੀ। ਇਸ ਦਾ ਪ੍ਰਮੋਟਰ ਰਿਲਾਇੰਸ ਅਨਿਲ ਧੀਰੂਭਾਈ ਅੰਬਾਨੀ ਗਰੁੱਪ ਹੈ। ਰਿਲਾਇੰਸ ਕੈਪੀਟਲ ਮਿਡਕੈਪ 50 ਦਾ ਹਿੱਸਾ ਰਹੀ ਹੈ। ਇਹ ਜੀਵਨ, ਜਨਰਲ ਅਤੇ ਸਿਹਤ ਬੀਮਾ ’ਚ ਸੇਵਾਵਾਂ ਦਿੰਦੀ ਰਹੀ ਹੈ। ਇਸ ਨੇ ਕਮਰਸ਼ੀਅਲ, ਹੋਮ ਫਾਇਨਾਂਸ, ਇਕੁਇਟੀ ਅਤੇ ਕਮੋਡਿਟੀ ਬ੍ਰੋਕਿੰਗ ਵਰਗੇ ਖੇਤਰਾਂ ’ਚ ਵੀ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਸ਼ੇਅਰਾਂ ਦੀ ਵੈਲਿਊ ਜ਼ੀਰੋ ਹੋ ਜਾਣ ਤੋਂ ਬਾਅਦ ਨਿਵੇਸ਼ਕ ਪੂਰੀ ਤਰ੍ਹਾਂ ਭੰਬਲਭੂਸੇ ’ਚ ਹਨ। ਉਹ ਕੁਝ ਨਹੀਂ ਸੁੱਝ ਰਿਹਾ।
ਕਰਜ਼ੇ ’ਚ ਫਸੀ ਹੋਈ ਸੀ ਕੰਪਨੀ
ਰਿਲਾਇੰਸ ਕੈਪੀਟਲ ਲੰਬੇ ਸਮੇਂ ਤੋਂ ਕਰਜ਼ੇ ’ਚ ਫਸੀ ਸੀ। ਕਰਜ਼ਦਾਤਿਆਂ ਦੀ ਇਕ ਕਮੇਟੀ ਨੇ ਬੁੱਧਵਾਰ ਨੂੰ ਕੰਪਨੀ ਦੀ ਰੈਜ਼ੋਲੂਸ਼ਨ ਪ੍ਰਕਿਰਿਆ ਦੀ ਸਮੀਖਿਆ ਕੀਤੀ ਸੀ। ਕੰਪਨੀ ਲਈ ਬੋਲੀ ਪ੍ਰਕਿਰਿਆ 29 ਅਗਸਤ ਨੂੰ ਖਤਮ ਹੋ ਗਈ ਸੀ। ਰਿਲਾਇੰਸ ਕੈਪੀਟਲ ਦੀ ਐਕਵਾਇਰਮੈਂਟ ਲਈ ਇੰਡਸਇੰਡ ਬੈਂਕ, ਅਮਰੀਕਾ ਦੀ ਜਾਇਦਾਦ ਪ੍ਰਬੰਧਨ ਕੰਪਨੀ ਓਕਟਰੀ ਕੈਪੀਟਲ ਅਤੇ ਟਾਰੈਂਟ ਗਰੁੱਪ ਸਮੇਤ 6 ਕੰਪਨੀਆਂ ਨੇ ਬੋਲੀ ਲਗਾਈ ਹੈ।


author

Aarti dhillon

Content Editor

Related News