ਅਮਰੀਕੀ ਬਾਜ਼ਾਰ 0.25 ਫੀਸਦੀ ਮਜ਼ਬੂਤ ਹੋ ਕੇ ਬੰਦ

Friday, Dec 29, 2017 - 08:52 AM (IST)

ਅਮਰੀਕੀ ਬਾਜ਼ਾਰ 0.25 ਫੀਸਦੀ ਮਜ਼ਬੂਤ ਹੋ ਕੇ ਬੰਦ

ਨਵੀਂ ਦਿੱਲੀ—ਘੱਟ ਵਾਲਊਮ ਦੌਰਾਨ ਅਮਰੀਕੀ ਬਾਜ਼ਾਰ 'ਚ ਹਲਕਾ ਵਾਧਾ ਦੇਖਣ ਨੂੰ ਮਿਲਿਆ ਹੈ। ਛੁੱਟੀ ਦੇ ਮੂਡ ਕਾਰਨ ਅਮਰੀਕੀ ਬਾਜ਼ਾਰ 'ਚ ਬਹੁਤ ਘੱਟ ਕਾਰੋਬਾਰ ਨਜ਼ਰ ਆਇਆ। ਰਿਟੇਲ ਵਿਕਰੀ ਦੇ ਚੰਗੇ ਅੰਕੜਿਆਂ ਨੇ ਅਮਰੀਕੀ ਬਾਜ਼ਾਰਾਂ 'ਚ ਜੋਸ਼ ਭਰਨ ਦਾ ਕੰਮ ਕੀਤਾ। ਨਾਲ ਹੀ ਮੈਟਲ ਸ਼ੇਅਰਾਂ 'ਚ ਜ਼ੋਰਦਾਰ ਤੇਜ਼ੀ ਨਜ਼ਰ ਆਈ। ਵੀਰਵਾਰ ਦੇ ਕਾਰੋਬਾਰੀ ਪੱਧਰ 'ਚ ਡਾਓ ਜੋਂਸ 63.2 ਅੰਕ ਭਾਵ 0.25 ਫੀਸਦੀ ਦੀ ਮਜ਼ਬੂਤੀ ਨਾਲ 24,837.5 ਦੇ ਪੱਧਰ 'ਤੇ ਬੰਦ ਹੋਇਆ ਹੈ। ਨੈਸਡੈਕ 10.8 ਅੰਕ ਭਾਵ 0.15 ਫੀਸਦੀ ਵਧ ਕੇ 6,950.2 ਦੇ ਪੱਧਰ 'ਤੇ ਬੰਦ ਹੋਇਆ ਹੈ। ਐੱਸ ਐਂਡ ਪੀ 500 ਇੰਡੈਕਸ 5 ਅੰਕ ਭਾਵ 0.2 ਫੀਸਦੀ ਦੇ ਵਾਧੇ ਨਾਲ 2,687.5 ਦੇ ਪੱਧਰ 'ਤੇ ਬੰਦ ਹੋਇਆ ਹੈ।


Related News