ਕਪਾਹ ਦੀ ਫ਼ਸਲ 'ਤੇ ਮੰਡਰਾ ਰਿਹੈ ਮਾਰੂ ਗੁਲਾਬੀ ਸੁੰਡੀ ਦਾ ਖ਼ਤਰਾ, ਚਿੰਤਾ 'ਚ ਪਏ ਕਿਸਾਨ
Monday, Jun 26, 2023 - 01:41 PM (IST)
ਚੰਡੀਗੜ੍ਹ - ਸਮੁੱਚੇ ਮਾਲਵਾ ਖੇਤਰ ਵਿੱਚ ਰਹਿ ਰਹੇ ਕਿਸਾਨਾਂ ਦੀ ਆਮਦਨ ਦਾ ਮੁੱਖ ਸਰੋਤ ਕਪਾਹ ਦੀ ਖੇਤੀ ਹੈ। ਪਿਛਲੇ ਦੋ ਸਾਲਾਂ ਤੋਂ ਕਪਾਹ ਦੀ ਫ਼ਸਲ 'ਤੇ ਗੁਲਾਬੀ ਸੁੰਡੀ ਦਾ ਖ਼ਤਰਾ ਮੰਡਰਾ ਰਿਹਾ ਹੈ, ਜਿਸ ਕਾਰਨ ਕਪਾਹ ਦੇ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਕੀਤੇ ਗਏ ਇੱਕ ਫੀਲਡ ਸਰਵੇਖਣ ਅਨੁਸਾਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੀਤੀ ਗਈ ਕਪਾਹ ਦੀ ਅਗੇਤੀ ਬਿਜਾਈ ਦੇ ਕੁੱਲ ਰਕਬੇ 'ਚੋਂ 2 ਫ਼ੀਸਦੀ ਕਪਾਹ ਦੀ ਖੇਤੀ 'ਤੇ ਮਾਰੂ ਗੁਲਾਬੀ ਮੁੰਡੀ ਦਾ ਖ਼ਤਰਾ ਮੰਡਰਾ ਰਿਹਾ ਹੈ।
ਇਹ ਵੀ ਪੜ੍ਹੋ : ਰਾਤ ਨੂੰ AC ਚਲਾਇਆ ਤਾਂ ਆਵੇਗਾ ਜ਼ਿਆਦਾ ਬਿੱਲ, ਸਰਕਾਰ ਵੱਲੋਂ ਨਵੇਂ ਟੈਰਿਫ਼ ਨੂੰ ਮਨਜ਼ੂਰੀ
ਦੱਸ ਦੇਈਏ ਕਿ ਇਸ ਸਾਲ ਗਰਮੀਆਂ ਦੀ ਸ਼ੁਰੂਆਤ ਵਿੱਚ ਹੋ ਰਹੀ ਬੇਮੌਸਮੀ ਬਾਰਸ਼ ਨੇ ਕੀੜਿਆਂ ਲਈ ਢੁਕਵੇਂ ਪ੍ਰਜਨਨ ਅਤੇ ਭੋਜਨ ਦੇ ਆਧਾਰ ਪ੍ਰਦਾਨ ਕੀਤੇ ਹਨ। ਖੇਤੀਬਾੜੀ ਅਧਿਕਾਰੀਆਂ ਅਨੁਸਾਰ ਬਹੁਤ ਸਾਰੇ ਕਿਸਾਨ ਅਜਿਹੇ ਹਨ, ਜਿਹਨਾਂ ਨੇ ਇਸ ਵਾਰ ਸਮੇਂ ਤੋਂ ਪਹਿਲਾਂ ਹੀ ਕਰੀਬ 28 ਮਾਰਚ ਨੂੰ 'ਚਿੱਟੇ ਸੋਨੇ' ਦੀ ਬਿਜਾਈ ਕਰਨੀ ਸ਼ੁਰੂ ਕਰ ਦਿੱਤੀ ਸੀ। ਇਹ ਕੀੜੇ ਕਪਾਹ ਦੇ ਪੌਦਿਆਂ 'ਤੇ ਜੁਲਾਈ ਦੇ ਅੱਧ ਵਿੱਚ ਫੁੱਲਾਂ ਦੇ ਪੜਾਅ 'ਤੇ ਹਮਲਾ ਕਰਦੇ ਹਨ, ਜਿਸ ਨਾਲ ਦੂਜੇ ਖੇਤਾਂ ਵਿੱਚ ਸੰਕਰਮਣ ਦਾ ਖ਼ਤਰਾ ਵੱਧ ਜਾਂਦਾ ਹੈ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ: 4-5 ਰੁਪਏ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ, ਜਾਣੋ ਕੰਪਨੀਆਂ ਕਦੋਂ ਕਰਨਗੀਆਂ ਐਲਾਨ
ਖੇਤੀਬਾੜੀ ਵਿਭਾਗ ਵੱਲੋਂ ਇਸ ਸਾਉਣੀ ਸੀਜ਼ਨ ਵਿੱਚ ਕਪਾਹ ਹੇਠ 3 ਲੱਖ ਹੈਕਟੇਅਰ ਰਕਬਾ ਬੀਜਣ ਦਾ ਟੀਚਾ ਮਿੱਥਿਆ ਗਿਆ ਸੀ ਪਰ ਇਸ ਫ਼ਸਲ ਹੇਠ ਸਿਰਫ਼ 1.75 ਲੱਖ ਹੈਕਟੇਅਰ ਰਕਬਾ ਹੀ ਆ ਸਕਿਆ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਵਿੱਚ ਨਰਮੇ ਦਾ ਰਕਬਾ ਦੋ ਲੱਖ ਹੈਕਟੇਅਰ ਤੋਂ ਹੇਠਾਂ ਆ ਗਿਆ। ਪਿਛਲੇ ਦੋ ਸਾਲਾਂ ਦੌਰਾਨ ਚਿੱਟੀ ਮੱਖੀ ਅਤੇ ਗੁਲਾਬੀ ਮੁੰਡੀ ਦੇ ਹਮਲੇ ਕਾਰਨ ਕਪਾਹ ਦੀ ਫ਼ਸਲ ਦਾ ਬਹੁਤ ਨੁਕਸਾਨ ਹੋਇਆ।
ਇਹ ਵੀ ਪੜ੍ਹੋ : ਜਾਬ ਸਕੈਮ ਦਾ ਵੱਡਾ ਖੁਲਾਸਾ : TCS 'ਚ ਨੌਕਰੀ ਦੇਣ ਦੇ ਬਦਲੇ ਲੋਕਾਂ ਤੋਂ ਲਏ 100 ਕਰੋੜ ਰੁਪਏ
ਦੱਸ ਦੇਈਏ ਕਿ ਚਿੱਟੀ ਮੱਖੀ ਬੂਟਿਆਂ ਦਾ ਰਸ ਚੂਸ ਕੇ ਕਪਾਹ ਦੀ ਫ਼ਸਲ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰਦੀ ਹੈ ਅਤੇ ਝਾੜ ਘਟਾਉਂਦੀ ਹੈ। ਦੂਜੇ ਪਾਸੇ ਗੁਲਾਬੀ ਸੁੰਡੀ ਕਪਾਹ ਦਾ ਇੱਕ ਮੁੱਖ ਕੀਟ ਹੈ, ਜੋ ਬੀਜਾਂ ਨੂੰ ਖਾ ਕੇ ਫ਼ਸਲ ਦੇ ਰੇਸ਼ੇ ਨੂੰ ਨਸ਼ਟ ਕਰਨ ਦਾ ਕੰਮ ਕਰਦਾ ਹੈ। ਇਸ ਨਾਲ ਕਪਾਹ ਦੇ ਉਤਪਾਦਨ 'ਤੇ ਮਾੜਾ ਅਸਰ ਪੈਂਦਾ ਹੈ। ਕਈ ਕਿਸਾਨ ਅਜਿਹੇ ਹਨ, ਜੋ ਗੁਲਾਬੀ ਸੁੰਡੀ ਨੂੰ ਨਸ਼ਟ ਕਰਨ ਲਈ ਕਈ ਤਰ੍ਹਾਂ ਦੇ ਕੀਟਨਾਸ਼ਕਾਂ ਦੀ ਵਰਤੋਂ ਕਰ ਰਹੇ ਹਨ।
ਇਹ ਵੀ ਪੜ੍ਹੋ : ਫਲੈਟ ਦੇਣ ’ਚ ਕੀਤੀ 5 ਸਾਲਾਂ ਦੀ ਦੇਰੀ, ਇਸ ਪ੍ਰਮੋਟਰ ’ਤੇ ਲੱਗਾ 16 ਲੱਖ ਰੁਪਏ ਦਾ ਜੁਰਮਾਨਾ