ਸ਼ੇਅਰ ਬਜ਼ਾਰ ਦੀ ਵੱਡੀ ਛਲਾਂਗ, 12,000 ਦੇ ਉੱਪਰ ਹੋਈ ਨਿਫਟੀ ਦੀ ਸ਼ੁਰੂਆਤ

12/13/2019 9:43:22 AM

ਮੁੰਬਈ — ਹਫਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ ਕਿ ਸ਼ੁੱਕਰਵਾਰ ਨੂੰ ਸ਼ੇਅਰ ਬਜ਼ਾਰ ਵਾਧੇ 'ਚ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 227.03 ਅੰਕ ਯਾਨੀ ਕਿ 0.56 ਫੀਸਦੀ ਦੇ ਵਾਧੇ ਬਾਅਦ 40,808.74 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 62.80 ਅੰਕ ਯਾਨੀ ਕਿ 0.52 ਫੀਸਦੀ ਦੇ ਵਾਧੇ ਨਾਲ 12,034.60 ਦੇ ਪੱਧਰ 'ਤੇ ਖੁੱਲ੍ਹਿਆ ਹੈ।

ਸੈਕਟੋਰੀਅਲ ਇੰਡੈਕਸ ਦਾ ਹਾਲ

ਸੈਕਟੋਰੀਅਲ ਇੰਡੈਕਸ 'ਤੇ ਨਜ਼ਰ ਮਾਰੀਏ ਤਾਂ ਅੱਜ ਫਾਰਮਾ ਤੋਂ ਇਲਾਵਾ ਸਾਰੇ ਸੈਕਟਰ ਹਰੇ ਨਿਸ਼ਾਨ 'ਚ ਖੁੱਲ੍ਹੇ। ਇਨ੍ਹਾਂ 'ਚ ਆਈ.ਟੀ., ਰੀਅਲਟੀ, ਮੈਟਲ, ਆਟੋ, ਪੀ.ਐਸ.ਯੂ. ਬੈਂਕ, ਮੀਡੀਆ, ਐਫ.ਐਮ.ਸੀ.ਜੀ. ਅਤੇ ਪ੍ਰਾਈਵੇਟ ਬੈਂਕ ਸ਼ਾਮਲ ਹਨ।

ਟਾਪ ਗੇਨਰਜ਼

ਵੇਦਾਂਤ ਲਿਮਟਿਡ, ਟਾਟਾ ਮੋਟਰਜ਼, ਟਾਟਾ ਸਟੀਲ, ਐਸਬੀਆਈ, ਯੈੱਸ ਬੈਂਕ, ਜੇਐਸਡਬਲਯੂ ਸਟੀਲ, ਇਨਫਰੇਟਲ, ਆਈਡੀਸੈਂਡ ਬੈਂਕ, ਅਲਟਰਟੇਕ ਸੀਮਿੰਟ

ਟਾਪ ਲੂਜ਼ਰਜ਼

 ਜ਼ੀ ਲਿਮਟਿਡ, ਭਾਰਤੀ ਏਅਰਟੈਲ, ਸਿਪਲਾ, ਬੀਪੀਸੀਐਲ, ਕੋਟਕ ਮਹਿੰਦਰਾ ਬੈਂਕ 


Related News