ਨਵੇਂ ਸਾਲ ਦੇ ਸਵਾਗਤ ’ਚ ਝੂਮਿਆ ਸ਼ੇਅਰ ਬਾਜ਼ਾਰ, ਜ਼ੋਰਦਾਰ ਤੇਜ਼ੀ ਨਾਲ ਲਾਈਫਟਾਈਮ ਹਾਈ ’ਤੇ ਹੋਇਆ ਬੰਦ

Friday, Dec 29, 2023 - 10:32 AM (IST)

ਨਵੇਂ ਸਾਲ ਦੇ ਸਵਾਗਤ ’ਚ ਝੂਮਿਆ ਸ਼ੇਅਰ ਬਾਜ਼ਾਰ, ਜ਼ੋਰਦਾਰ ਤੇਜ਼ੀ ਨਾਲ ਲਾਈਫਟਾਈਮ ਹਾਈ ’ਤੇ ਹੋਇਆ ਬੰਦ

ਮੁੰਬਈ (ਏਜੰਸੀਆਂ)– ਆਮ ਲੋਕਾਂ ਦੇ ਨਾਲ ਹੀ ਭਾਰਤੀ ਸ਼ੇਅਰ ਬਾਜ਼ਾਰ ਵੀ ਨਵੇਂ ਸਾਲ ਦੇ ਜ਼ੋਰਦਾਰ ਸਵਾਗਤ ਦੀ ਤਿਆਰੀ ’ਚ ਲਗਾਤਰ ਝੂਮ ਰਿਹਾ ਹੈ। ਅੱਜ ਮਾਰਕੀਟ ਖੁੱਲ੍ਹਦੇ ਹੀ ਬਾਜ਼ਾਰ ਨਵੇਂ ਰਿਕਾਰਡ ’ਤੇ ਪੁੱਜ ਗਿਆ ਅਤੇ ਜ਼ੋਰਦਾਰ ਤੇਜ਼ੀ ਨਾਲ ਲਾਈਫਟਾਈਮ ਹਾਈ ’ਤੇ ਬੰਦ ਹੋਇਆ। ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਦਾ ਸੈਂਟਰਲ ਬੈਂਕ ਅਗਲੇ ਸਾਲ ਮਾਰਚ ਤੋਂ ਵਿਆਜ ਦਰਾਂ ’ਚ ਕਟੌਤੀ ਸ਼ੁਰੂ ਕਰ ਸਕਦਾ ਹੈ। 

ਇਹ ਵੀ ਪੜ੍ਹੋ - ਪੌੜੀਆਂ ਘੜੀਸ ਕੇ ਖ਼ੁਦ ਜਹਾਜ਼ ਤੋਂ ਹੇਠਾਂ ਉਤਰਨ ਲਈ ਮਜ਼ਬੂਰ ਹੋਇਆ ਦਿਵਿਆਂਗ ਵਿਅਕਤੀ, ਫਿਰ ਹੋਇਆ...

ਦੱਸ ਦੇਈਏ ਕਿ ਇਸ ਨਾਲ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਵਿਚ ਤੇਜ਼ੀ ਆਈ ਹੈ। ਭਾਰਤੀ ਬਾਜ਼ਾਰ ਵਿਚ ਵੀ ਇਸ ਦਾ ਅਸਰ ਦਿਖਾਈ ਦੇ ਰਿਹਾ ਹੈ। ਰੀਅਲਟੀ ਨੂੰ ਛੱਡ ਕੇ ਬਾਕੀ ਸਾਰੇ ਖੇਤਰਾਂ ’ਚ ਤੇਜ਼ੀ ਆਈ ਹੈ। ਸਵੇਰੇ 9.50 ਵਜੇ ਬੰਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ਸੈਂਸੈਕਸ 337 ਅੰਕ ਯਾਨੀ 0.46 ਫ਼ੀਸਦੀ ਦੀ ਤੇਜ਼ੀ ਨਾਲ 21,749 ਅੰਕ ’ਤੇ ਪੁੱਜ ਗਿਆ। ਇਸ ਮਹੀਨੇ ਸੈਂਸੈਕਸ ਅਤੇ ਨਿਫਟੀ ’ਚ ਅੱਠ ਫ਼ੀਸਦੀ ਤੋਂ ਵੱਧ ਤੇਜ਼ੀ ਆਈ ਹੈ। ਇਹ ਜੁਲਾਈ 2022 ਤੋਂ ਬਾਅਦ ਸਭ ਤੋਂ ਵੱਧ ਮਾਸਿਕ ਤੇਜ਼ੀ ਹੈ।

ਇਹ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ! ਇੰਨੇ ਰੁਪਏ ਘਟ ਸਕਦੀ ਹੈ ਕੀਮਤ

371.95 ਅੰਕ ਉਛਲਿਆ ਸੈਂਸੈਕਸ
ਬਾਜ਼ਾਰ ਬੰਦ ਹੋਣ ਤੱਕ ਬੀ. ਐੱਸ. ਈ. ਸੈਂਸੈਕਸ 371.95 ਅੰਕ ਉਛਲ ਕੇ ਹੁਣ ਤੱਕ ਦੇ ਉੱਚ ਪੱਧਰ 72,410.38 ਅਤੇ ਐੱਨ. ਐੱਸ. ਈ. ਨਿਫਟੀ 123.95 ਅੰਕ ਦੀ ਬੜ੍ਹਤ ਨਾਲ ਰਿਕਾਰਡ 21,778.70 ਅੰਕ ’ਤੇ ਬੰਦ ਹੋਇਆ। ਅੱਜ ਦੇ ਕਾਰੋਬਾਰ ਵਿਚ ਨਿਫਟੀ ਬੈਂਕ ਨਵੇਂ ਸਿਖਰ ’ਤੇ ਬੰਦ ਹੋਇਆ। ਉੱਥੇ ਹੀ ਆਈ. ਟੀ. ਨੂੰ ਛੱਡ ਕੇ ਬੀ. ਐੱਸ. ਈ. ਦੇ ਸਾਰੇ ਸੈਕਟਰ ਇੰਡੈਕਸ ’ਚ ਤੇਜ਼ੀ ਰਹੀ। ਉੱਥੇ ਹੀ ਮਿਡਕੈਪ, ਸਮਾਲਕੈਪ ਸ਼ੇਅਰਾਂ ਵਿਚ ਬੜ੍ਹਤ ਦੇਖਣ ਨੂੰ ਮਿਲੀ। ਐਨਰਜੀ ਅਤੇ ਫਾਰਮਾ ਸ਼ੇਅਰਾਂ ’ਚ ਵੀ ਤੇਜ਼ੀ ਰਹੀ।

ਇਹ ਵੀ ਪੜ੍ਹੋ - ਕੈਨੇਡਾ ਰਹਿ ਰਹੇ ਪੰਜਾਬ ਦੇ ਵਿਦਿਆਰਥੀਆਂ ਲਈ ਖ਼ਾਸ ਖ਼ਬਰ, ਓਰੇਨ ਦੇ ਰਿਹਾ 'ਸੁਨਹਿਰੀ ਤੋਹਫ਼ਾ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News